ਮਾਨਸਾ, 24 ਜੂਨ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
4161 ਨਵਨਿਯੁਕਤ ਅਧਿਆਪਕਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਹੈ ਕੇ ਇਹਨਾਂ ਅਧਿਆਪਕਾਂ ਨੂੰ ਜਲਦੀ ਸਟੇਸ਼ਨਾਂ ਦੀ ਚੋਣ ਕਰਵਾ ਕੇ ਸਕੂਲਾਂ ਵਿਚ ਭੇਜਿਆ ਜਾਵੇ। ਏਥੇ ਇਹ ਗੱਲ ਜਿਕਰਯੋਗ ਹੈ 4161 ਮਾਸਟਰ ਕੇਡਰ ਅਧਿਆਪਕ ਭਰਤੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਸੂਬਾ ਆਗੂ ਰਸ਼ਪਾਲ ਜਲਾਲਾਬਾਦ ਨੇ ਦੱਸਿਆ
ਕਿ 15 ਮਈ ਤੋਂ 31 ਮਈ ਤਕ ਇਹਨਾਂ ਅਧਿਆਪਕਾਂ ਦੀ ਆਪਣੇ ਆਪਣੇ ਜਿਲ੍ਹੇ ਵਿਚ ਟ੍ਰੇਨਿੰਗ ਵੀ ਲੱਗ ਚੁੱਕੀ ਹੈ। ਜਦ ਕਿ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਹੁਣ 3 ਜੁਲਾਈ ਨੂੰ ਸਕੂਲ ਖੁੱਲ ਰਹੇ ਹਨ। ਸਕੂਲਾਂ ਵਿਚ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਪਾਈ ਜਾ ਰਹੀ ਹੈ। ਇਸ ਲਈ ਬੱਚਿਆਂ ਦੀ ਪੜਾਈ ਨੂੰ ਮੁੱਖ ਰੱਖਦੇ ਹੋਏ ਇਹਨਾਂ ਅਧਿਆਪਕਾਂ ਨੂੰ ਜਲਦੀ ਸਕੂਲਾਂ ਵਿਚ ਭੇਜਣਾ ਜਰੂਰੀ ਹੋ ਚੁੱਕਿਆ ਹੈ। ਪ੍ਰੈਸ ਨਾਲ ਗੱਲ ਬਾਤ ਕਰਦੇ ਹੋਏ ਮਾਨਸਾ ਦੇ ਜਿਲ੍ਹਾ ਆਗੂ ਗੁਰਪਾਲ ਮਾਨਸਾ ਤੇ ਬਲਕਾਰ ਬੁਢਲਾਡਾ ਨੇ ਦੱਸਿਆ ਕਿ ਪਹਿਲਾਂ ਸਰਕਾਰ ਵੱਲੋਂ 3704 ਅਤੇ 2392 ਅਧਿਆਪਕਾਂ ਦੀਆਂ ਬਦਲੀਆਂ ਤੋਂ ਬਾਅਦ ਸਕੂਲਾਂ ਵਿੱਚ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ। ਜਦ ਕੇ ਹੁਣ 3704 ਅਤੇ 2392 ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ। ਇਸ ਲਈ ਹੁਣ 4161 ਨਵਨਿਯੁਕਤ ਅਧਿਆਪਕ ਸਰਕਾਰ ਤੋਂ ਮੰਗ ਕਰ ਰਹੇ ਹਨ ਕੇ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਪਹਿਲਾ ਸਕੂਲ ਅਲਾਟ ਕਰ ਦਿਤੇ ਜਾਣ ਤਾਂ ਜੋਂ ਅਸੀ 3 ਜੁਲਾਈ ਤੋਂ ਸ਼ੁਰੂ ਹੋ ਰਹੇ ਸਕੂਲਾਂ ਵਿਚ ਹਾਜ਼ਰ ਹੋ ਸਕੀਏ