ਮੈ ਕਿਸਾਨ ਬੋਲਦਾ ਹਾਂ …….

0
45

ਮੈ ਕਿਸਾਨ ਬੋਲਦਾ ਹਾਂ
ਧਰਤੀ ਮਾਂ ਦਾ ਪੁੱਤਰ ਮੈ ਕਿਸਾਨ ਬੋਲਦਾ ਹਾਂ,
ਹਕੂਮਤ ਹੱਥੋਂ ਹੋਇਆ ਪ੍ਰੇਸ਼ਾਨ ਬੋਲਦਾ ਹਾਂ।
ਢਿੱਡ ਦੁਨੀਆਂ ਦਾ ਭਰਦਾ ਤੇ ਤਨ ਹਾਂ ਢੱਕਦਾ,
ਬਸ ਹੱਕ ਹਾਂ ਆਪਣੇ ਮੰਗਦਾ ਹੋਰ ਆਸ ਨੀ ਰੱਖਦਾ,
ਅੰਨਦਾਤਾ ਜਿਸ ਨੂੰ ਆਖਦੇ ਉਹੀ ਭਗਵਾਨ ਬੋਲਦਾ ਹਾਂ।
ਮੈ ਕਿਸਾਨ ਬੋਲਦਾ ਹਾਂ…
ਮੈ ਕਿਸਾਨ ਬੋਲਦਾ ਹਾਂ…
ਮੁੱਢ ਕਦੀਮੋ ਰਹੇ ਮੈਨੂੰ ਰਲਕੇ ਲੁੱਟਦੇ,
ਹੱਕ ਜਦੋ ਵੀ ਮੰਗਦਾ ਰਹੇ ਹਾਕਮ ਕੁੱਟਦੇ,
ਹੁਣ ਹੋਰ ਧੱਕੇ ਨੀ ਜਰਨੇ ਜਾਗ ਪਿਆ ਇਨਸਾਨ ਬੋਲਦਾ ਹਾਂ।
ਮੈ ਕਿਸਾਨ ਬੋਲਦਾ ਹਾਂ….
ਮੈ ਕਿਸਾਨ ਬੋਲਦਾ ਹਾਂ….
ਹੱਕ ਲੈਣ ਲਈ ਤੁਰ ਪਿਆ ਸਿਰ ਕਫਨ ਬੰਨਿਆ ,
ਵਾਪਸ ਨਹੀਂ ਖਾਲੀ ਮੁੜਣਾ ਜੇ ਨਾ ਹਾਕਮ ਮੰਨਿਆ।
ਹੱਥਾਂ ਚ ਡਾਗਾਂ ਫੜੀਆ ਉੱਤੇ ਝੂਲਦਾ ਨਿਸਾਨ ਬੋਲਦਾ ਹਾਂ ।
ਮੈ ਕਿਸਾਨ ਬੋਲਦਾ ਹਾਂ…..
ਮੈ ਕਿਸਾਨ ਬੋਲਦਾ ਹਾਂ…..
ਧਰਤੀ ਮਾਂ ਨੂੰ ਪਾ ਦਿਆ ਕਿਵੇ ਗੈਰਾਂ ਦੀ ਝੋਲੀ,
ਹਾਕਮ ਧੋਖਾ ਖਾਂ ਗਿਆ ਵੇਖ ਸੂਰਤ ਭੋਲੀ,
ਖਾਤਰ ਧਰਤੀ ਮਾਂ ਦੇ ਹੋ ਜਾਣਾ ਕੁਰਬਾਨ ਬੋਲਦਾ ਹਾਂ,
ਮੈ ਕਿਸਾਨ ਬੋਲਦਾ ਹਾਂ…..
ਮੈ ਕਿਸਾਨ ਬੋਲਦਾ ਹਾਂ…..

ਬਲਜੀਤ ਪਾਲ

NO COMMENTS