*41ਵਾਂ ਅਖੰਡ ਜੋਤੀ ਸਥਾਪਨਾ ਦਿਵਸ ਸਰਧਾ ਤੇ ਉਤਸ਼ਾਹ ਨਾਲ ਮਨਾਇਆ*

0
58

 ਮਾਨਸਾ 24 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਮਾਤਾ ਮਾਇਸਰ ਖਾਨਾ  ਪਦ ਯਾਤਰਾ ਮੰਡਲ ਮਾਨਸਾ ਵੱਲੋ  41 ਵਾਂ ਅਖੰਡ ਜੋਤੀ ਸਥਾਪਨਾ ਦਿਵਸ ਬੀਤੀ ਰਾਤ ਮਾਤਾ ਮਾਇਸਰ ਖਾਨਾ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ।ਇਸ ਦੋਰਾਨ  ਮੰਡਲ ਦੇ ਪ੍ਰਧਾਨ ਅਮਰ ਨਾਥ ਪੀ ਪੀ  ਵੱਲੋ ਪਹੁੰਚੇ ਸਰਧਾਲੂਆ ਨੂੰ ਜੀ ਆਇਆ ਕਿਹਾ । ਸਮਾਗਮ ਦੋਰਾਨ ਵਿਸਾਲ ਕੀਰਤਨ ਦਾ ਵੀ ਆਯੌਜਨ ਕੀਤਾ ਗਿਆ।ਜਿਸ ਦੀ ਸੁਰੂਆਤ  ਸ੍ਰੀ ਕ੍ਰਿਸਨ ਕੀਰਤਨ ਮੰਡਲ ਗੀਤਾ ਭਵਨ ਵੱਲੋ  ਮਾ ਦਾ ਗੁਣਗਾਣ ਕਰ ਕੇ  ਕੀਤੀ ਗਈ। ਸਮਾਗਮ ਦੋਰਾਨ ਸਹਿਰ ਦੀਆ ਸਮੂਹ ਭਜਨ ਮੰਡਲੀਆਂ ਨੇ ਮਾ ਦਾ ਗੁਣਗਾਣ ਕੀਤਾ । ਇਸ ਤੋ ਇਲਾਵਾ ਲਿਟਲ ਚੈਪ ਵਿਨਰ ਸਾਹਿਲ ਭਾਰਦਵਾਜ ਨੇ ਵੀ ਆਪਣੀਆਂ ਸੁੰਦਰ ਭੇਟਾ ਗਾ ਕੇ ਭਗਤਾ ਨੂੰ ਨੱਚਣ ਲਈ ਮਜਬੂਰ ਕੀਤਾ  । ਸਮਾਗਮ ਦੋਰਾਨ ਜੋਤੀ ਪ੍ਰਚੰਡ ਐਡਵੋਕੇਟ ਜਿੰਮੀ ਸਿੰਗਲਾ ਤੇ ਨੀਸ ਸਿੰਗਲਾ,ਨਵ ਗ੍ਰਹਿ ਪੂਜਨ ਹਰਭਗਵਾਨ ਸ਼ਰਮਾ ਤੇ ਪਰਿਵਾਰਕ ਮੈਂਬਰ,ਗਣੇਸ਼ ਪੂਜਨ ਅੱਗਰਵਾਲ ਸਭਾ ਦੇ ਮੀਤ ਪ੍ਰਧਾਨ ਰਜੇਸ਼ ਪੰਧੇਰ, ਲਕਸ਼ਮੀ ਪੂਜਨ ਗਿਆਨ ਚੰਦ ਤੇ ਯੂਕੇਸ ਸੋਨੂੰ, ਕੰਜਕਾਂ ਪੂਜਨ ਫਾਰਮਾਸਿਸਟ ਮੇਘ ਰਾਜ, ਸ਼ੰਕਰ ਪੂਜਨ ਜੀਵਨ ਕਾਸਲ, ਲੰਗਰ ਵੀਰ ਪੂਜਨ ਐਸ ਪੀ ਜਿੰਦਲ ਨੇ ਕੀਤਾ ਅਤੇ ਮਾਤਾ ਦਾ ਗੁਣਗਾਨ ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਗੀਤਾ ਭਵਨ,ਸ਼ਹਿਰ ਦੀਆਂ ਸਾਰੀਆਂ ਭਜਨ ਮੰਡਲੀਆਂ ਵਲੋਂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਮਾਤਾ ਦਾ ਗੁਣਗਾਨ ਕਰਨ ਲਈ ਨੂਰ ਕਮਲ ਐਂਡ ਪਾਰਟੀ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੋਕੇ  ਮਾਤਾ ਦਾ ਭੰਡਾਰਾ ਵੀ ਵਰਤਾਇਆ ਗਿਆ ।ਇਸ ਦੋਰਾਨ ਵੱਡੇ ਗਿਣਤੀ ਵਿੱਚ ਸਰਧਾਲੂਆ ਨੇ ਪਹੁੰਚਕੇ ਹਾਜਰੀ ਲਗਵਾਈ । ਇਸ ਦੋਰਾਨ ਮੰਚ ਸੰਚਾਲਨ ਦੀ ਭੂਮਿਕਾ ਪਵਨ ਧੀਰ ਨੇ ਬਾਖੂਬੀ ਨਿਭਾਈ ।ਇਸ ਮੌਕੇ ਮੰਡਲ ਦੇ ਹਰਭਗਵਾਨ ਸ਼ਰਮਾ, ਕਿ੍ਸਨ ਖੁਸ਼ੀਆਂ, ਅਵਤਾਰ ਸਿੰਘ, ਭੂਸ਼ਨ ਵਾਲੀਆਂ, ਵਿਜੈ ਗੋਇਲ, ਵਿਸ਼ਾਲ ਗਰਗ, ਵਿਨੋਦ ਕੁਮਾਰ, ਰਜੇਸ਼ ਬਾਂਸਲ,ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾਂ, ਬਿੰਦਰਪਾਲ ਗਰਗ,ਗੀਤਾ ਭਵਨ ਦੇ ਪ੍ਰਧਾਨ ਧਰਮਪਾਲ ਪਾਲੀ, ਸੁਰਿੰਦਰ ਲਾਲੀ, ਕਮਲ ਸ਼ਰਮਾ,ਅਸ਼ਵਨੀ ਜਿੰਦਲ,ਵਿਨੋਦ ਕੁਮਾਰ, ਬਿੱਟੂ ਸ਼ਰਮਾ , ਸੁਭਾਸ਼ ਕੁਮਾਰ, ਸਤੀਸ਼ ਧੀਰ, ਮਹੰਤ ਵਿਜੇ ਕਮਲ, ਕੇਸੀ ਸ਼ਰਮਾਂ, ਸਮੇਤ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਅਤੇ ਮੰਡਲ ਦੇ ਮੈਂਬਰ ਹਾਜ਼ਰ ਸਨ।

NO COMMENTS