*40 ਕਾਵੜੀਆਂ ਦਾ ਜੱਥਾ ਗੰਗਾ ਜਲ ਲਿਆਉਣ ਲਈ ਹਰਿਦੁਆਰ ਨੂੰ ਰਵਾਨਾ*

0
125

 ਮਾਨਸਾ, 04 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਹਰ ਹਰ ਮਹਾਂਦੇਵ ਕਾਵੜ ਸੰਘ ਮਾਨਸਾ ਦੇ 40 ਕਾਵੜੀਆਂ ਦਾ ਜੱਥਾ ਮਹਾਂ ਸ਼ਿਵਰਾਤਰੀ ਮੌਕੇ ਤੇ ਹਰਿਦਵਾਰ ਤੋਂ ਗੰਗਾ ਜਲ ਲੈ ਕੇ ਆਉਣ ਲਈ ਪ੍ਰਧਾਨ ਸੁਨੀਲ ਕੁਮਾਰ, ਪ੍ਰਦੀਪ ਕੁਮਾਰ ਅਤੇ ਬੰਟੀ ਮਗਾਣੀਆ ਦੀ ਅਗਵਾਈ ਵਿੱਚ  ਸ਼੍ਰੀ ਹਰ ਹਰ ਮਹਾਂਦੇਵ ਮੰਦਰ ਨੇੜੇ ਭਗਤ ਸਿੰਘ ਚੌਂਕ ਵਿੱਚੋਂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਭੋਲੇਨਾਥ ਦਾ ਪੂਜਨ ਕਰਨ ਉਪਰੰਤ ਰਵਾਨਾ ਹੋਇਆ। ਇਸ ਮੌਕੇ ਝੰਡੀ ਦੇਣ ਦੀ ਰਸਮ ਅਤੇ ਨਾਰੀਅਲ ਦੀ ਰਸਮ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਅਰੁਣ ਕੁਮਾਰ ਬਿੱਟੂ ਭੰਮਾ ਨੇ ਕੀਤੀ। ਇਸ ਇਸ ਮੌਕੇ ਸੁਨੀਲ ਕੁਮਾਰ ਨੇ ਦੱਸਿਆ ਕਿ ਕਾਵੜੀਏ ਡਾਕ ਕਾਵੜ ਲੈ ਕੇ ਹਰਿਦੁਆਰ ਤੋਂ ਮਾਨਸਾ ਆਉਣਗੇ । ਜਿਸ ਵਿੱਚ ਸ਼ਿਵਰਾਤਰੀ ਦੇ ਮੌਕੇ ਭਗਵਾਨ ਸ਼ਿਵ ਦਾ ਪੂਜਨ ਕਰਨ ਉਪਰੰਤ ਲਿਆਂਦਾ ਹੋਇਆ ਗੰਗਾ ਜਲ ਚੜਾਇਆ ਜਾਵੇਗਾ। ਵਿਵੇਕ ਕੁਮਾਰ ਨੇ ਦੱਸਿਆ ਕਿ ਪੂਜਨ ਲਈ ਪਾਰਥਿਵ ਸ਼ਿਵਲਿੰਗ ਬਣਾਏ ਜਾਣਗੇ ਅਤੇ ਸ਼ਿਵ ਭਗਵਾਨ ਦੀ ਚੌਂਕੀ ਮਹਾਂ ਸ਼ਿਵਰਾਤਰੀ ਦੇ ਮੌਕੇ ਤੇ ਮੰਦਰ ਵਿੱਚ ਲਗਾਈ ਜਾਵੇਗੀ ਜਿਸ ਵਿੱਚ ਮਸ਼ਹੂਰ ਕਲਾਕਾਰ ਪਹੁੰਚ ਰਹੇ ਹਨ ਅਤੇ ਮੰਦਰਾਂ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਜਾਵੇਗਾ। ਇਸ ਮੌਕੇ ਬੱਬੀ ਦਾਨੇਵਾਲੀਆ, ਬਿੱਟੂ ਭੰਮਾ, ਗਿਆਨ ਚੰਦ, ਵਿਵੇਕ ਕੁਮਾਰ, ਸੁਨੀਲ ਕੁਮਾਰ, ਪ੍ਰਦੀਪ ਕੁਮਾਰ, ਬੰਟੀ ਮੰਗਾਣੀਆਂ, ਰਕੇਸ਼ ਕੁਮਾਰ ਸੈਕਟਰੀ, ਮੋਹਿਤ ਮਾਸਟਰ, ਵਿਕਾਸ ਬਾਬਾ, ਰਜਿੰਦਰ ਜਟਾਣਾ, ਐਡਵੋਕੇਟ ਜਿੰਮੀ ਆਦਿ ਹਾਜ਼ਰ ਸਨ

NO COMMENTS