*4.50 ਏਕੜ ਵਿੱਚ ਲਗਾਏ ਗਏ ਜੰਗਲ ਵਿੱਚ ਪੌਦੇ ਲਗਾਏ/ ਅਸੀਂ ਖ਼ੁਦ ਰੁੱਖ ਅਤੇ ਪਾਣੀ ਨੂੰ ਖ਼ਤਮ ਕਰਨ ਵਾਲੇ ਹਾਂ- ਚਰਨਜੀਤ ਅੱਕਾਂਵਾਲੀ*

0
30

Oplus_131072

ਮਾਨਸਾ, 27 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਗਰੀਨ ਇੰਡੀਆ ਮਿਸ਼ਨ ਤਹਿਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਖੇ ਈਕੋ ਪਾਰਕ ਵਿੱਚ ਲੱਗਭੱਗ 4.50 ਏਕੜ ਵਿੱਚ ਲਗਾਏ ਗਏ ਜੰਗਲ ਵਿੱਚ ਜਾ ਕਿ ਪੌਦੇ ਲਗਾਏ। ਇਸ ਮੌਕੇ ਤੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਜੰਗਲ ਨੂੰ ਏਨਾ ਸਮਾਂ ਦੇਣ ਅਤੇ ਕਾਮਯਾਬ ਕਰਨ ਵਾਲੇ ਸਾਰੇ ਸਾਥੀਆਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ। ਇਹ ਕੰਮ ਉਹ ਇਨਸਾਨ ਹੀ ਕਰਦੇ ਹਨ ਜੋਂ ਇਨਸਾਨ ਕੁਦਰਤ ਨੂੰ ਪਿਆਰ ਕਰਦੇ ਹਨ। ਮੈਂ ਉਨ੍ਹਾਂ ਇਨਸਾਨਾਂ ਰੱਬੀ ਰੂਹਾ ਮੰਨਦਾ ਹਾਂ। 

ਪੰਜਾਬ ਵਿੱਚ ਇਸ ਵਾਰ ਗਰਮੀ 49 ਡਿਗਰੀ ਤੋਂ ਵੱਧ ਰਿਕਾਰਡ ਕੀਤੀ ਗਈ ਹੈ। ਅਸੀਂ ਆਪਣੇ ਮਤਲਬ ਲਈ ਕੁਦਰਤ ਦੇ ਖਿਲਾਫ਼ ਹੋ ਗਏ ਹਾਂ। ਅਸੀਂ ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਕੁਦਰਤੀ ਅਸੂਲਾਂ ਦਾ ਘਾਣ ਕਰ ਰਹੇ ਹਾਂ। ਗਰਮੀ ਵਧਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਹਰ ਅਮੀਰ ਗਰੀਬ ਘਰ ਏ ਸੀ, ਗੱਡੀਆਂ ਏ ਸੀ ਹੋਰ ਤਾਂ ਹੋਰ ਹੁਣ ਤਾਂ ਕਿਸਾਨਾਂ ਦੇ ਟ੍ਰੈਕਟਰ ਵੀ ਏ ਸੀ ਹਨ। ਇਸਦੇ ਨਾਲ ਹੀ ਸਭ ਤੋਂ ਵੱਡਾ ਮੁੱਖ ਕਾਰਨ ਰੁੱਖ ਅਤੇ ਪਾਣੀ ਧਰਤੀ ਤੋਂ ਖਤਮ ਹੁੰਦੇ ਜਾ ਰਹੇ ਹਨ। ਅਸੀਂ ਖ਼ੁਦ ਰੁੱਖ ਅਤੇ ਪਾਣੀ ਨੂੰ ਖ਼ਤਮ ਕਰਨ ਵਾਲੇ ਹਾਂ। ਅਸੀਂ ਆਪਣੇ ਵਾਤਾਵਰਨ ਅਤੇ ਪਾਣੀ ਨੂੰ ਸੰਭਾਲ ਨਹੀਂ ਸਕੇ। ਜੰਗਲ ਕਟਵਾ ਕੇ ਸਾਨੂੰ ਡਿਵੈਲਪਮੈਂਟ ਚਾਹੀਦਾ ਸੀ, ਵੱਡੀਆਂ ਵੱਡੀਆਂ ਬਿਲਡਿੰਗਾਂ, ਕਾਰਖਾਨੇ, ਫੈਕਟਰੀਆਂ ਦੀ ਲੋੜ ਸੀ, ਪਰ ਜਿਨ੍ਹਾਂ ਸਾਨੂੰ ਇਨ੍ਹਾਂ ਫੈਕਟਰੀਆਂ, ਕਾਰਖਾਨਿਆਂ ਤੋਂ ਜਿਨ੍ਹਾਂ ਫਾਇਦਾ ਸੀ ਹੁਣ ਉਸ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਰੋਜ਼ਾਨਾ ਪਿੰਡਾਂ ਸ਼ਹਿਰਾਂ ਵਿੱਚ ਫਰਸ਼ਾਂ ਧੋਣ ਅਤੇ ਗੱਡੀਆਂ ਧੋਣ ਲਈ ਹਜ਼ਾਰਾਂ ਲੀਟਰ ਪਾਣੀ ਖ਼ਰਾਬ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਪਲਾਸਟਿਕ ਹਾਰ ਸ਼ਿੰਗਾਰ ਅਤੇ ਸ਼ਰਾਬ ਬਣਾਉਣ ਲਈ ਹਜ਼ਾਰਾਂ ਲੀਟਰ ਪਾਣੀ ਵਰਤਿਆ ਜਾਂਦਾ ਹੈ। ਜਿਸਦੇ ਸਿੱਧੇ ਤੌਰ ਤੇ ਜਿੰਮੇਵਾਰ ਅਸੀਂ ਹੀ ਹਾਂ। 

ਸਾਇੰਸਦਾਨਾਂ ਦਾ ਕਹਿਣਾ ਹੈ ਕਿ ਜੇਕਰ ਧਰਤੀ ਹੇਠਲੇ ਪਾਣੀ ਅਤੇ ਦਰੱਖਤਾਂ ਦੀ ਸੰਭਾਲ ਨਹੀਂ ਕੀਤੀ ਤਾਂ ਸਭ ਤੋਂ ਵੱਡੇ ਵਿਨਾਸ਼ ਦੇ ਜੁੰਮੇਵਾਰ ਅਸੀਂ ਖ਼ੁਦ ਹੋਵਾਂਗੇ। ਸੋ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਛਾਂਦਾਰ , ਫ਼ਲਦਾਰ ਬੂਟੇ ਲਗਾਉਣੇ ਚਾਹੀਦੇ ਹਨ। 

ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਖੇ ਈਕੋ ਪਾਰਕ ਵਿੱਚ ਲੱਗਭੱਗ 4.50 ਏਕੜ ਦੇ ਸਾਰੇ ਜੰਗਲ ਵਿੱਚ ਅਤਿ ਪ੍ਰਕਾਰ ਦੇ ਛਾਂਦਾਰ , ਫਲਦਾਰ ਅਤੇ ਅਲੋਪ ਹੋ ਰਹੇ ਪੁਰਾਣੇ ਦਰੱਖਤਾਂ ਨੂੰ ਵੇਖ ਅਤੇ ਨਵੇਂ ਬੂਟੇ ਲਗਾਉਣ ਤੇ ਰੂਹ ਨੂੰ ਦਿਲੋਂ ਸਕੂਨ ਮਿਲਿਆ। ਅੰਤ ਵਿੱਚ ਡਾਕਟਰ ਜਸਕਰਨ ਸਿੰਘ, ਪ੍ਰੋਫੈਸਰ ਸੁਖਦੀਪ ਸਿੰਘ ਅਤੇ ਪ੍ਰੋਫੈਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਮਾਨਸਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਉਹ ਇਸ ਜੰਗਲ ਦੀ ਸਾਂਭ ਸੰਭਾਲ ਪਹਿਲ ਕਦਮੀ ਦੇ ਅਧਾਰ ਤੇ ਕਰ ਰਹੇ ਹਨ ਅਤੇ ਨਾਲ ਹੀ ਉਹਨਾ ਦੱਸਿਆ ਕਿ ਜੰਗਲਾਤ ਵਿਭਾਗ ਅਤੇ ਰਾਊਂਡ ਗਲਾਸ ਸੰਸਥਾ ਦਾ ਇਸ ਜੰਗਲ ਨੂੰ ਸ਼ੁਰੂ ਤੋਂ ਲੈ ਕਿ ਹੁਣ ਤੱਕ ਬਹੁਤ ਵੱਡਾ ਯੋਗਦਾਨ ਮਿਲ ਰਿਹਾ ਹੈ। 

NO COMMENTS