4 ਪੁਲਿਸ ਮੁਲਾਜਮਾ ਕਰੋਨਾ ਪਾਜਟਿਵ ਆਉਣ ਕਾਰਨ ਬੁਢਲਾਡਾ ਥਾਣੇ ਦੇ ਐਸ ਐਚ ਓ ਸਮੇਤ 53 ਮੁਲਾਜਮ ਭੇਜੇ ਇਕਾਤਵਾਸ ‘ਚ

0
526

ਬੁਢਲਾਡਾ 11, ਮਈ(ਅਮਨ ਮਹਿਤਾ): ਨਿਜਾਮੂਦੀਨ ਮਰਕਸ ਤਬਲੀਗੀ ਜਮਾਤੀਆਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ 11 ਲੋਕਾਂ ਦੇ ਕਰੋਨਾ ਪਾਜਟਿਵਾਂ ਨਮੂਨਿਆਂ ਤੋਂ ਬਾਅਦ ਬੁਢਲਾਡਾ ਹਲਕੇ ਅੰਦਰ ਵੱਡੀ ਗਿਣਤੀ ਵਿੱਚ ਦੂਸਰੀ ਵਾਰ 4 ਪੁਲਿਸ ਮੁਲਾਜਮਾ ਸਮੇਤ 12 ਵਿਅਕਤੀਆਂ ਦੇ ਕਰੋਨਾ ਪਾਜਟਿਵ ਟੈਸਟ ਆਉਣ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ 4 ਪੁਿਲਸ ਮੁਲਾਜਮਾ ਤੋਂ ਬਾਅਦ ਸਿਟੀ ਥਾਣਾ ਬੁਢਲਾਡਾ ਅੰਦਰ ਕੰਮ ਕਰਨ ਵਾਲੇ ਐਸ ਐਚ ਓ ਅਤੇ ਸਮੂੱਚੇ ਸਟਾਫ ਸਮੇਤ ਨੂੰ 53 ਲੋਕਾਂ ਨੂੰ ਇਕਾਤਵਾਸ ਵਿੱਚ ਭੇਜ਼ ਦਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ 20 ਪੁਲਿਸ ਮੁਲਾਜਮਾਂ ਨੂੰ ਤਾਜ ਪੈਲੇਸ ਅਤੇ ਬਾਕੀਆਂ 33 ਨੂੰ ਥਾਣੇ *ਚ ਬਣੇ ਕੁਆਟਰਾ ਵਿੱਚ ਇਕਾਤਵਾਸ ਕਰ ਦਿੱਤਾ ਹੈ. ਇਨ੍ਹਾਂ ਵਿੱਚ ਇੱਕ ਸਬ ਇੰਸਪੈਕਟਰ ਸਮੇਤ 13 ਮਹਿਲਾ ਕਾਸਟੇਬਲ ਵੀ ਸ਼ਾਮਿਲ ਹਨ ਅਤੇ ਸਿਟੀ ਥਾਣੇ ਦਾ ਮੁੱਖ ਗੇਟ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ. ਇਸ ਤੋਂ ਬਾਅਦ ਸਿਟੀ ਥਾਣੇ ਦਾ ਸਮੂੱਚਾ ਪ੍ਰਬੰਧ ਡੀ ਐਸ ਪੀ ਦਫਤਰ ਤੋਂ ਕੀਤਾ ਜਾਵੇਗਾ. ਐਸ ਐਸ ਪੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕਰੋਨਾ ਇਤਿਆਤ ਵਜੋਂ ਪੁਲਿਸ ਨਾਕਿਆ ਅਤੇ ਸੰਵੇਦਨਸ਼ੀਲ ਇਲਾਕਿਆ ਵਿੱਚ ਕੰਮ ਕਰਨ ਵਾਲੇ ਹਰੇਕ ਪੁਲਿਸ ਮੁਲਾਜਮ ਦਾ ਕਰੋਨਾ ਟੈਸਟ ਕਰਵਾਉਣ ਦਾ ਫੇੈਸਲਾ ਕੀਤਾ ਗਿਆ ਹੈ. ਪੁਲਿਸ ਕਿਸੇ ਕਿਸਮ ਦਾ ਰੀਸਕ ਨਹੀਂ ਲੈਣਾ ਚਾਹੁੰਦੀ. ਉਨ੍ਹਾਂ ਕਿਹਾ ਕਿ ਲੜੀ ਦਰ ਲੜੀ ਮੁਲਾਜਮਾ ਦੇ ਕਰੋਨਾ ਟੈਸਟ ਕੀਤੇ ਜਾਣਗੇ. ਉਨ੍ਹਾਂ ਦੱਸਿਆ ਕਿ ਚਾਰ ਪੁਲਿਸ ਮੁਲਾਜਮਾ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਵੀ ਸਿਹਤ ਵਿਭਾਗ ਵੱਲੋਂ ਸਨਾਖਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ. ਉਨ੍ਹਾਂ ਪੁਲਿਸ ਮੁਲਾਜਮਾ ਅਤੇ ਸਮੂੱਚੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਖਬਰਾਉਣ ਦੀ ਜ਼ਰੂਰਤ ਨਹੀਂ. ਇਸ ਮਹਾਮਾਰੀ ਦੇ ਖਿਲਾਫ ਅਸੀਂ ਸਭ ਦੇ ਸਹਿਯੋਗ ਨਾਲ ਕਰੋਨਾ ਜੰਗ ਨੂੰ ਫਤਿਹ ਕਰਾਗੇ. ਉਨ੍ਹਾਂ ਦੱਸਿਆ ਕਿ ਤਸਲੀਗੀ ਜਮਾਤੀਆਂ ਸਮੇਤ 11 ਲੋਕਾਂ ਵੱਲੋਂ 8 ਲੋਕ ਨੇ ਕਰੋਨਾ ਜੰਗ ਜਿੱਤ ਕੇ ਆਪਣੇ ਘਰ ਜਾ ਚੁੱਕੇ ਹਨ. ਉਨ੍ਹਾਂ ਕਿਹਾ ਕਿ ਪੁਲਿਸ ਅਤੇ ਜਿਲ੍ਹਾਂ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਪਸੀ ਤਾਲਮੇਲ ਸਦਕਾ ਇਸ ਕਰੋਨਾ ਜੰਗ ਦਾ ਲੱਕ ਤੋੜਨ ਲਈ ਕਰੋਨਾ ਇਤਿਆਤ ਦੀ ਪਾਲਣਾ ਕਰ ਰਹੇ ਆਮ ਲੋਕ ਵਧਾਈ ਦੇ ਪਾਤਰ ਹਨ. ੳਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਦਿਆਂ ਕਰੋਨਾ ਇਤਿਆਤ ਵਜੋਂ ਜਾਰੀ ਕੀਤੀਆਂ ਹਦਾਇਤਾ ਦੀ ਪਾਲਣਾ ਕਰਨ.  ਫੋਟੋ: ਬੁਢਲਾਡਾ: ਪੁਲਿਸ ਮੁਲਾਜਮਾ ਦੇ ਕਰੋਨਾ ਟੈਸਟ ਪਾਜਟਿਵ ਆਉਣ ਤੋਂ ਬਾਅਦ ਥਾਣਾ ਸਿਟੀ ਦਾ ਬੰਦ ਗੇਟ.  

NO COMMENTS