ਨਵੀਂ ਦਿੱਲੀ 6 ਅਕਤੂਬ(ਸਾਰਾ ਯਹਾ/ਬਿਓਰੋ ਰਿਪੋਰਟ): ਨਿੱਜੀ ਸੈਕਟਰ ਦੀ ਏਅਰ ਲਾਈਨ ਸਪਾਈਸ ਜੈੱਟ 4 ਦਸੰਬਰ ਤੋਂ ਲੰਡਨ ਲਈ ਮੁੰਬਈ ਅਤੇ ਦਿੱਲੀ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਕੰਪਨੀ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ। ਕੰਪਨੀ ਨੇ ਇੱਕ ਪ੍ਰੈਸ ਬਿਆਨ ਵਿਚ ਦਾਅਵਾ ਕੀਤਾ ਕਿ ਲੰਡਨ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਵਾਲੀ ਇਹ ਪਹਿਲੀ ਭਾਰਤੀ ਬਜਟ ਏਅਰਲਾਇੰਸ ਹੋਵੇਗੀ।
ਦੱਸ ਦਈਏ ਕਿ ਲੰਡਨ ਸਪਾਈਸਜੈੱਟ ਦੀ ਇਹ ਉਡਾਣ ਸੇਵਾ ਸ਼ੁਰੂ ਹੁੰਦੇ ਹੀ ਇਹ ਇਸਦੀ 10ਵੀਂ ਅੰਤਰਰਾਸ਼ਟਰੀ ਡੈਸਟਿਨੇਸ਼ਨ ਹੋਵੇਗੀ। ਕੋਰੋਨਾ ਯੁੱਗ ਵਿਚ ਸਪਾਈਸਜੈੱਟ ਦੀਆਂ ਉਡਾਣਾਂ ਦੋਵਾਂ ਦੇਸ਼ਾਂ ਵਿਚਾਲੇ ਇੱਕ ਏਅਰ ਬਬਲ ਸਮਝੌਤੇ ਦੇ ਅਧੀਨ ਕੰਮ ਕਰਨਗੀਆਂ।
ਏਅਰ ਲਾਈਨਸ ਕੰਪਨੀ ਸਪਾਈਸ ਜੈੱਟ ਦਸੰਬਰ ਤੋਂ ਹਫਤੇ ਵਿਚ ਤਿੰਨ ਦਿਨ ਭਾਰਤ ਤੋਂ ਲੰਡਨ ਦੇ ਹੀਰਥੋ ਹਵਾਈ ਅੱਡੇ ਲਈ ਉਡਾਣ ਭਰੇਗੀ। ਸਪਾਈਸਜੈੱਟ ਜਹਾਜ਼ ਹਫਤੇ ‘ਚ ਦੋ ਦਿਨ ਦਿੱਲੀ ਤੋਂ ਅਤੇ ਇਕ ਦਿਨ ਮੁੰਬਈ ਤੋਂ ਲੰਡਨ ਲਈ ਉਡਾਣ ਭਰਨਗੇ। ਸਪਾਈਸ ਜੈੱਟ ਨੇ 4 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਅੰਤਰ-ਰਾਸ਼ਟਰੀ ਉਡਾਣ ਸੇਵਾ ਲਈ ਏਅਰਬੱਸ ਏ330-900 ਨੀਓ ਏਅਰ ਕ੍ਰਾਫਟ ਦੀ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਹੈ।
ਲੰਡਨ-ਦਿੱਲੀ-ਮੁੰਬਈ ਦਾ ਕਿਰਾਇਆ:
ਸਪਾਈਸਜੈੱਟ ਨੇ ਸ਼ੁਰੂਆਤੀ ਪ੍ਰੋਮੋਸ਼ਨਲ ਰਿਟਰਨਿੰਗ ਫਲਾਈਟ ਦੀ ਕੀਮਤ ਦਿੱਲੀ-ਲੰਡਨ ਅਤੇ ਮੁੰਬਈ-ਲੰਡਨ ਦੋਵਾਂ ਲਈ 53,555 ਰੁਪਏ ਰੱਖੀ ਹੈ। ਇਸ ਵਿਚ ਹਰ ਕਿਸਮ ਦੇ ਟੈਕਸ ਸ਼ਾਮਲ ਹਨ। ਸਪਾਈਸਜੈੱਟ ਤੋਂ ਦਿੱਲੀ-ਲੰਡਨ ਮਾਰਗ ‘ਤੇ ਇੱਕ ਤਰਫਾ ਕਿਰਾਇਆ 25,555 ਰੁਪਏ ਹੋਵੇਗਾ ਅਤੇ ਮੁੰਬਈ-ਲੰਡਨ ਰੂਟ ਦਾ ਕਿਰਾਇਆ 28,698 ਰੁਪਏ ਹੋਵੇਗਾ।