3567 ਵਿਅਕਤੀਆਂ ਨੂੰ ਦਿੱਤੀ ਜਾ ਚੁੱਕੀ ਹੈ ਕੋਵਾਸ਼ੀਲਡ ਵੈਕਸੀਨ: ਸਿਵਲ ਸਰਜਨ ਮਾਨਸਾ

0
24

ਮਾਨਸਾ, 09,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ 16 ਜਨਵਰੀ 2021 ਨੂੰ ਸੁ਼ਰੂ ਹੋਈ ਕੋਵਾਸ਼ੀਲਡ ਵੈਕਸੀਨ ਤਹਿਤ ਜਿ਼ਲ੍ਹਾ ਮਾਨਸਾ ਵਿੱਚ 8 ਮਾਰਚ 2021 ਤੱਕ 3567 ਲਾਭਪਾਤਰੀਆਂ ਨੂੰ ਕੋਵਾਸੀ਼ਲਡ ਵੈਕਸੀਨ ਲੱਗਾਈ ਜਾ ਚੱੁਕੀ ਹੈ, ਜਿਸ ਵਿੱਚ 1119 ਹੈਲਥਵਰਕਰਾਂ, 1745 ਫਰੰਟਲਾਈਨ ਵਰਕਰਾਂ, 648 ਸੀਨੀਅਰ ਸਿਟੀਜਨਾਂ, 45 ਸਾਲ ਤੋਂ ਵੱਧ ਉਮਰ ਦੇ 47 ਵਿਅਕਤੀਆਂ ਅਤੇ 8 ਮਾਲ ਵਿਭਾਗ ਦੇ ਕਰਮਚਾਰੀ ਵੈਕਸੀਨ ਲੱਗਵਾ ਚੁੱਕੇ ਹਨ ਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਕੋਵਾਸੀ਼ਲਡ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਵੈਕਸੀਨ ਹੈ। ਵੈਕਸੀਨ ਲਗਵਾਉਣ ਤੋਂ ਬਾਅਦ ਹੀ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਹਰ ਇਕ ਵਿਅਕਤੀ ਨੂੰ ਜ਼ਰੂਰ ਲਗਾਉਣੀ ਚਾਹੀਦੀ ਹੈ।ਇਸ ਮੌਕੇ ਮਿਸ ਨਵੀਦਿਤਾ ਕੋਲਡ ਚੇਨ ਵੈਕੀਸੀਨੇਸ਼ਨ ਮੈਨੇਜ਼ਰ ਨੇ ਵੈਕਸੀਨ ਦੀ ਦੂਸਰੀ ਡੋਜ਼ ਲਗਵਾਈ ਅਤੇ ਕਿਹਾ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹਨ।ਇਸ ਮੌਕੇ ਡਾ. ਸੰਜੀਵ ਓਬਰਾਏ, ਸੁਸ਼ਮਾ ਏ.ਐਨ.ਐਮ ਅਤੇ ਰਮਨਦੀਪ ਏ.ਐਨ.ਐਮ ਹਾਜ਼ਰ ਸਨ।

NO COMMENTS