ਮਾਨਸਾ, 27 ਅਕਤੂਬਰ: (ਸਾਰਾ ਯਹਾਂ/ਮੁੱਖ ਸੰਪਾਦਕ ):
ਦਿਵਿਆਂਗ ਵਿਅਕਤੀਆਂ ਨੂੰ ਸਮਾਜ ਦੀ ਮੁਖ ਧਾਰਾ ਵਿੱਚ ਲਿਆਉਣ ਅਤੇ ਉਨ੍ਹਾਂ ਦੇ ਕਲਿਆਣ ਤੇ ਪੁਨਰਵਾਸ ਦੇ ਲਈ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਕ੍ਰਿਸ਼ਨਾ ਕਾਲਜ, ਰੱਲੀ ਵਿਖੇ ਵਿਖੇ ਮੁਫ਼ਤ ਦਿਵਯਾਂਗਜਨ ਉਪਕਰਣ ਵੰਡ ਸਮਾਰੋਹ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਨੇਕੀ ਫਾਊਂਡੇਸ਼ਨ ਐਨ.ਜੀ.ਓ ਵੱਲੋ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ ਦਿਵਿਆਂਗਜਨਾਂ ਦੀ ਭਲਾਈ ਲਈ ਅਹਿਮ ਕਦਮ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜਸਵੀਰ ਕੌਰ ਨੇ ਦੱਸਿਆ ਕਿ ਸਮਾਰੋਹ ਵਿੱਚ ਲਗਭਗ 310 ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀ ADIP (Assistance to disable persons for purchase of fitting of Aid Appliances) ਯੋਜਨਾ ਦੇ ਅੰਤਰਗਤ ਲਗਭਗ 89.09 ਲੱਖ ਰੁਪਏ ਦੀ ਲਾਗਤ ਨਾਲ 527 ਸਹਾਇਕ ਉਪਕਰਣ ਵੰਡੇ ਗਏ। ਲਾਭਪਾਤਰੀਆਂ ਦੀ ਪਹਿਲਾਂ ਜ਼ਿਲ੍ਹੇ ਵਿਚ ਕਰਵਾਏ ਗਏ ਪਰੀਖਣ ਸਮਾਰੋਹ ਦੌਰਾਨ ਸ਼ਨਾਖਤ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਰੋਹ ਦੌਰਾਨ 166 ਮੋਟਰਾਈਜ਼ਡ ਟਰਾਈਸਾਈਕਲ, 59 ਟਰਾਈਸਾਈਕਲ, 34 ਵਹੀਲਚੇਅਰ, ਸੀ.ਪੀ ਚੇਅਰ – 01, 171 ਵਿਸਾਖੀਆਂ, 31 ਛੜੀਆਂ, 02 ਰੋਲੈਟਰ, 18 ਕੰਨਾਂ ਦੀ ਮਸ਼ੀਨਾਂ, 13 ਸੁਗਮਿਆ ਕੈਨ, 06 ਸਮਾਰਟ ਫੋਨ, ਬਰੇਲ ਕਿੱਟ – 01, ਬਰੇਲ ਕੈਨ – 01 ਅਤੇ 24 ਨਕਲੀ ਅੰਗ ਅਤੇ ਕੈਲਿਪਰਸ ਲਾਭਪਾਤਰੀਆਂ ਨੂੰ ਵੰਡੇ ਗਏ ਹਨ।