31 ਮਾਰਚ ਤੋਂ ਬਾਅਦ ਵੀ ਲਾਗੂ ਰਹਿ ਸਕਦੀਆਂ ਪਾਬੰਦੀਆਂ

0
79

ਚੰਡੀਗੜ੍ਹ: ਕਰੋਨਾਵਾਇਰਸ ਦੇ ਕਹਿਰ ਨੂੰ ਸ਼ਾਂਤ ਕਰਨ ਦਾ ਸਭ ਤੋਂ ਕਾਰਗਾਰ ਤਰੀਕਾ ਲੋਕਾਂ ਦਾ ਇੱਕ-ਦੂਜੇ ਦੇ ਸੰਪਰਕ ‘ਚ ਨਾ ਆਉਣਾ ਹੀ ਹੈ। ਇਸ ਲਈ ਹੀ ਪੰਜਾਬ ਸਰਕਾਰ ਨੇ 31 ਮਾਰਚ ਤੱਕ ਪਾਬੰਦੀਆਂ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਵਿੱਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੇ ਕਾਰੋਬਾਰ ਤੇ ਅਦਾਰੇ ਬੰਦ ਰਹਿਣਗੇ।

ਇਹ ਵੀ ਚਰਚਾ ਹੈ ਕਿ ਇਹ ਪਾਬੰਦੀਆਂ 31 ਮਾਰਚ ਤੋਂ ਬਾਅਦ ਵੀ ਜਾਰੀ ਰਹਿ ਸਕਦੀਆਂ ਹਨ। 31 ਮਾਰਚ ਮਗਰੋਂ ਸਰਕਾਰ ਹਾਲਾਤ ਦਾ ਜਾਇਜ਼ਾ ਲੈ ਕੇ ਅਗਲਾ ਫੈਸਲਾ ਕਰੇਗੀ। ਜੇਕਰ ਹਾਲਾਤ ਸੁਧਰ ਗਏ ਤਾਂ ਕੁਝ ਰਾਹਤ ਮਿਲੇਗਾ। ਸੀਨੀਅਰ ਅਧਿਕਾਰੀਆਂ ਮੁਤਾਬਕ 31 ਮਾਰਚ ਤੋਂ ਬਾਅਦ ਵੀ ਸੜਕਾਂ ’ਤੇ ਬੱਸਾਂ ਬੰਦ ਰੱਖੀਆਂ ਜਾ ਸਕਦੀਆਂ ਹਨ।

ਦਰਅਸਰ ਸਰਕਾਰ ਦਾ ਮਕਸਦ ਹੈ ਕਿ ਕਰੋਨਾਵਾਇਰਸ ਦੇ ਪ੍ਰਭਾਵ ਨੂੰ ਘਟਾਉਣ ਲਈ ਲੋਕਾਂ ਨੂੰ ਘਰਾਂ ਅੰਦਰ ਹੀ ਰੱਖਿਆ ਜਾਵੇ। ਸਿਹਤ ਵਿਭਾਗ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਇੱਕ-ਦੂਜੇ ਨਾਲ ਸੰਪਰਕ ਨੂੰ ਤੋੜ ਕੇ ਹੀ ਇਸ ਖ਼ਤਰਨਾਕ ਵਾਇਰਸ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ।

NO COMMENTS