*30 ਦਸੰਬਰ ਦੀ ਮਾਨਸਾ ਰੈਲੀ ਨੂੰ ਸਫ਼ਲ ਲਈ ਸ਼ਹਿਰੀਆਂ ਵੱਡੀ ਪੱਧਰ ਤੇ ਸਹਿਯੋਗ ਮਿਲ ਰਿਹਾ ਹੈ।-ਅਰਸੀ*

0
67

ਮਾਨਸਾ 9/12/24 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀ ਪੀ ਆਈ ਦੀ 100 ਵੀਂ ਵਰੇਗੰਢ ਮੌਕੇ ਜ਼ਿਲ੍ਹਾ ਪਾਰਟੀ ਵੱਲੋਂ 30 ਦਸੰਬਰ ਦੀ ਮਾਨਸਾ ਵਿਸ਼ਾਲ ਰੈਲੀ ਸਬੰਧੀ ਜਿਥੇ ਪੂਰੇ ਜ਼ਿਲ੍ਹੇ ਦੀ ਲੀਡਰਸ਼ਿਪ ਵੱਲੋਂ ਤਿਆਰੀਆਂ ਜ਼ੋਰਾਂ ਤੇ ਕੀਤੀਆਂ ਜਾ ਰਹੀਆਂ ਹਨ। ਉਥੇ ਸ਼ਹਿਰ ਅੰਦਰ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ ਤੇ ਐਡਵੋਕੇਟ ਕੁਲਵਿੰਦਰ ਉੱਡਤ ਦੀ ਅਗਵਾਈ ਹੇਠ ਸ਼ਹਿਰੀ ਸਕੱਤਰ ਰਤਨ ਭੋਲਾ,ਮੀਤ ਸਕੱਤਰ ਨਰੇਸ਼ ਕੁਮਾਰ ਬੁਰਜ ਹਰੀ, ਟਰੇਡ ਯੂਨੀਅਨ ਆਗੂ ਰਾਜ ਕੁਮਾਰ ਸ਼ਰਮਾ, ਕਿਸਾਨ ਆਗੂ ਦਰਸ਼ਨ ਸਿੰਘ ਮਾਨਸ਼ਾਹੀਆ ਤੇ ਮਜ਼ਦੂਰ ਆਗੂ ਲਛਮਣ ਸਿੰਘ ਵੱਲੋਂ ਡੋਰ ਟੂ ਡੋਰ ਜਨਤਕ ਫੰਡ ਉਗਰਾਹੀ ਕੀਤੀ ਜਾ ਰਹੀ ਹੈ।ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਉਚੇਚੇ ਤੌਰ ਤੇ ਫੰਡ ਉਗਰਾਹੀ ਲਈ ਸ਼ਾਮਲ ਹੋ ਰਹੇ ਹਨ।ਇਸ ਮੌਕੇ ਉਹਨਾਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਰੈਲੀ ਦੀ ਨੂੰ ਸਫ਼ਲ ਬਣਾਉਣ ਸ਼ਹਿਰੀਆਂ ਵੱਲੋਂ ਵੱਡੀ ਪੱਧਰ ਦਿੱਤਾ ਜਾ ਰਿਹਾ ਸਹਿਯੋਗ ਇਸ ਗੱਲ ਦੀ ਪੁਸ਼ਟੀ ਕਰਦਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਵਰਗ ਨਿਰਾਸ਼ ਵਿਖਾਈ ਦੇ ਰਿਹਾ ਹੈ।
ਕਿਉਂਕਿ ਆਨ ਲਾਈਨ ਵਿਕਰੀ ਤੇ ਵੱਡੇ ਵੱਡੇ ਮਾਲਾ ਨੇ ਕਰਿਆਨਾ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਦੇ ਵਪਾਰ ਨੂੰ ਪੂਰੀ ਸੱਟ ਮਾਰੀ ਹੈ। ਵਪਾਰਕ ਢਾਂਚਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਰਿਹਾ ਹੈ।
ਕਮਿਊਨਿਸਟ ਆਗੂ ਕਾਮਰੇਡ ਅਰਸ਼ੀ ਨੇ ਚੇਤਨ ਕਰਦਿਆਂ ਕਿਹਾ ਕਿ ਆਪਣੇ ਕਾਰੋਬਾਰ ਤੇ ਵਪਾਰ ਨੂੰ ਬਚਾਉਣ ਲਈ ਸਰਮਾਏਦਾਰਾਂ ਦੀ ਜਕੜ ਨੂੰ ਤੋੜਨਾ ਹੋਵੇਗਾ ਅਤੇ ਲੋਕ ਪੱਖੀ ਵਿਚਾਰਧਾਰਾ ਧਰਮਨਿਰਪੱਖ ਤਾਕਤਾਂ ਨੂੰ ਮਜ਼ਬੂਤ ਕਰਨ ਹੋਵੇਗਾ।
ਅੰਤ ਵਿੱਚ ਉਹਨਾਂ ਰੈਲੀ ਦੀ ਸਫਲਤਾ ਲਈ ਸ਼ਹਿਰ ਵੱਲੋਂ ਦਿੱਤਾ ਜਾ ਰਿਹਾ ਸਹਿਯੋਗ ਦਾ ਧੰਨਵਾਦ ਕਰਦਿਆਂ 30 ਦਸੰਬਰ ਨੂੰ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਦੀ ਅਪੀਲ ਕੀਤੀ।

NO COMMENTS