30 ਜੂਨ ਤੱਕ ਏਟੀਐਮ ‘ਚੋਂ ਬਗੈਰ ਚਾਰਜ ਕਢਾਓ ਜਿੰਨੇ ਮਰਜ਼ੀ ਪੈਸੇ, ਘੱਟੋ-ਘੱਟ ਬੈਲੰਸ ਦੀ ਸ਼ਰਤ ਖਤਮ

0
79

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੈੱਸ ਕਾਨਫਰੰਸ ਕੀਤੀ ਤੇ ਦੇਸ਼ ਦੀ ਆਰਥਿਕਤਾ ਨਾਲ ਜੁੜੇ ਵੱਡੇ ਐਲਾਨ ਕੀਤੇ। ਦੇਸ਼ ਵਿੱਚ ਲੌਕਡਾਊਨ ਦੀ ਸਥਿਤੀ ਦੌਰਾਨ ਆਮ ਲੋਕਾਂ ਤੋਂ ਲੈ ਕੇ ਕੰਪਨੀਆਂ ਤੇ ਕਾਰੋਬਾਰੀਆਂ ਤੱਕ ਵੱਡੇ ਐਲਾਨ ਕੀਤੇ ਗਏ।

ਦੂਜੇ ਏਟੀਐਮ ਵਿੱਚੋਂ ਨਕਦ ਕਢਵਾਉਣ ‘ਤੇ ਚਾਰਜ ਖ਼ਤਮ
ਵਿੱਤ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਤਿੰਨ ਮਹੀਨਿਆਂ ਲਈ ਗਾਹਕਾਂ ਨੂੰ ਬੈਂਕਾਂ ਦੇ ਏਟੀਐਮ ਤੋਂ ਨਕਦ ਕਢਵਾਉਣ ‘ਤੇ ਕੋਈ ਖਰਚਾ ਨਹੀਂ ਦੇਣਾ ਪਏਗਾ। ਵਰਤਮਾਨ ਵਿੱਚ ਗਾਹਕਾਂ ਨੂੰ ਇੱਕ ਨਿਸ਼ਚਤ ਸੀਮਾ ਦੇ ਬਾਅਦ ਦੂਜੇ ਬੈਂਕਾਂ ਦੇ ਏਟੀਐਮ ਤੋਂ ਨਕਦ ਕਢਵਾਉਣ ‘ਤੇ ਕੁਝ ਭੁਗਤਾਨ ਕਰਨਾ ਪੈਂਦਾ ਹੈ। ਹੁਣ 30 ਜੂਨ ਤੱਕ ਕਿਸੇ ਵੀ ਏਟੀਐਮ ਤੋਂ ਨਕਦ ਕਢਵਾਉਣ ‘ਤੇ ਕੋਈ ਵਾਧੂ ਖਰਚਾ ਨਹੀਂ ਲੱਗੇਗਾ।

ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ‘ਚ ਘੱਟੋ-ਘੱਟ ਬੈਲੰਸ ਨਾ ਰੱਖਣ ਲਈ ਜੋ ਚਾਰਜ ਲਾਇਆ ਗਿਆ ਸੀ, ਉਹ ਵੀ ਤਿੰਨ ਮਹੀਨਿਆਂ ਲਈ ਖ਼ਤਮ ਕਰ ਦਿੱਤਾ ਗਿਆ। 30 ਜੂਨ ਤੱਕ ਗਾਹਕਾਂ ਨੂੰ ਆਪਣੇ ਖਾਤੇ ਵਿੱਚ ਘੱਟੋ ਘੱਟ ਬੈਲੇਂਸ ਰੱਖਣ ਦੀ ਕੋਈ ਚਿੰਤਾ ਨਹੀਂ।

NO COMMENTS