*3 ਨਵੰਬਰ ਦੀ ਮੋਹਾਲੀ ਰੈਲੀ ਵਿੱਚ ਮਾਨਸਾ ਜਿਲ੍ਹੇ ਵਿੱਚੋ ਭਰਵੀ ਸਮੂਲੀਅਤ ਕਰਾਗੇ:ਚੌਹਾਨ/ਉੱਡਤ*

0
35

ਮਾਨਸਾ 21 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ):  ਮਾਨਸਾ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ ) ਤੇ ਪੰਜਾਬ ਖੇਤ ਮਜਦੂਰ ਸਭਾ ਵੱਲੋ ਮਾਨ ਸਰਕਾਰ ਵੱਲੋ ਕੰਮ ਦੇ 12 ਘੰਟਿਆਂ ਵਾਲੇ ਨੋਟੀਫਿਕੇਸ਼ਨ ਖਿਲਾਫ ਰੋਸ ਪੰਦਰਵਾੜਾ ਮਨਾਉਣ ਤਹਿਤ ਅੱਜ ਖਿਆਲਾ ਕਲਾਂ ਤੇ ਭੂਪਾਲ ਵਿੱਖੇ ਪੰਜਾਬ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜਾਹਰੇ ਕੀਤੇ ਗਏ ।
ਇਸ ਮੌਕੇ ਤੇ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸਨ ਚੋਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਹਕੂਮਤ ਦੇ ਰਸਤੇ ਤੇ ਚੱਲਦਿਆਂ ਮਾਨ ਸਰਕਾਰ ਵੀ ਮਿਹਨਤਕਸ ਜਨਤਾ ਦਾ ਘਾਣ ਕਰਨ ਤੇ ਉਤਾਰੂ ਹੋ ਚੁੱਕੀ ਹੈ , ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿਹਨਤਕਸ ਆਪਣੇ ਹੱਕਾ ਦੀ ਰਾਖੀ ਲਈ ਜੱਥੇਬੰਦ ਹੋ ਕੇ ਜੱਦੋ-ਜਹਿਦ ਕਰੇਗੀ ਤੇ ਦੇਸ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਨੂੰ ਮੂੰਹਤੋੜ ਜਵਾਬ ਦੇਵੇਗੀ ।
ਆਗੂਆਂ ਨੇ ਕਿਹਾ ਕਿ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ ) ਵੱਲੋ 3 ਨਵੰਬਰ ਨੂੰ ਮੋਹਾਲੀ ਵਿੱਖੇ ਕੀਤੀ ਜਾ ਰੋਸ ਰੈਲੀ ਵਿੱਚ ਮਾਨਸਾ ਜਿਲ੍ਹੇ ਵਿੱਚੋ ਭਰਵੀ ਸਮੂਲੀਅਤ ਕੀਤੀ ਜਾਵੇਗੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਗੁਰਤੇਜ ਭੂਪਾਲ , ਭੋਲਾ ਭੂਪਾਲ , ਰਾਜ ਸਿੰਘ ਭੂਪਾਲ , ਰਤਨ ਭੋਲਾ , ਸੁਖਦੇਵ ਪੰਧੇਰ , ਸੁਖਦੇਵ ਸਿੰਘ ਮਾਨਸਾ , ਦਾਰਾ ਖਾ ਦਲੇਲ ਸਿੰਘ ਵਾਲਾ , ਮੁਖਤਿਆਰ ਸਿੰਘ ਖਿਆਲਾ , ਜਾਗਰ ਸਿੰਘ ਖਿਆਲਾ , ਬੁੱਧੂ ਸਿੰਘ ਖਿਆਲਾ ਤੇ ਨੌਜਵਾਨ ਸਭਾ ਦੇ ਜਿਲ੍ਹਾ ਆਗੂ ਮਨੀ ਭੂਪਾਲ ਨੇ ਵੀ ਵਿਚਾਰ ਸਾਂਝੇ ਕੀਤੇ ।
ਜਾਰੀ ਕਰਤਾ : ਐਡਵੋਕੇਟ ਕੁਲਵਿੰਦਰ ਉੱਡਤ

NO COMMENTS