*3-ਡੀ ਸੁਸਾਇਟੀ ਵੱਲੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਦਾ ਆਯੋਜਨ*

0
33

ਮਾਨਸਾ, 03 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
3-ਡੀ ਸੁਸਾਇਟੀ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਵਿਖੇ ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਂਡ ਤਕਨਾਲੋਜੀ (ਸਟੇਟ ਨੋਡਲ ਏਜੰਸੀ) ਅਤੇ ਮਨਿਸਟਰੀ ਆਫ ਇੰਨਵਾਈਰਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਦੀ ਮਦਦ ਨਾਲ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਦੀ ਅਗਵਾਈ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ ਲਈ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਮਿਸ. ਦੇਬਾਸਮਿਤਾ ਬੇਜ, ਜ਼ਿਲ੍ਹਾ ਵਿਕਾਸ ਫੈਲੋ, ਮਾਨਸਾ ਵੱਲੋਂ ਕੀਤਾ ਗਿਆ।
ਇਸ ਮੌਕੇ ਦੇਬਸਾਮਿਤਾ ਬੇਜ ਵੱਲੋਂ ਵਿਦਿਆਰਥਣਾਂ ਨੂੰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਰਿਸੋਰਸ ਪਰਸਨ ਜਸਵਿੰਦਰ ਸਿੰਘ ਵੱਲੋਂ ਵਿਸਥਾਰ ਪੂਰਵਕ ਬੱਚਿਆਂ ਨੂੰ ਕੂੜੇ ਦੇ ਪੈਦਾ ਹੋਣ ਅਤੇ ਇਸ ਦੇ ਖ਼ਾਤਮੇ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ, ਕੱਪੜੇ ਜਾਂ ਜੂਟ ਦੇ ਬਣੇ ਥੈਲਿਆਂ ਦੀ ਵਰਤੋਂ ਕਰਨ ਲਈ, ਸਟੀਲ ਦੇ ਬਰਤਨਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਬਰਿੰਦਰ ਕੌਰ ਦੀ ਅਗਵਾਈ ਵਿੱਚ ਸਟੇਜ਼ ਦੀ ਪੈਰਵਾਈ ਡਾ. ਬੱਲਮ ਲੀਂਬਾ ਵੱਲੋਂ ਕੀਤੀ ਗਈ ਅਤੇ ਕਮਿਊਨਟੀ ਫੈਸਿਲੀਟੇਟਰ ਜਸਵਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਅਤੇ ਬਾਕੀ ਸਟਾਫ ਨੂੰ ਜੀ ਆਇਆਂ ਕਿਹਾ। ਇਸ ਵਰਕਸ਼ਾਪ ਵਿੱਚ ਵਿਦਿਆਰਥਣਾਂ ਨੂੰ ਡਾਇਰੀਆਂ, ਪੈੱਨ, ਕੱਪੜੇ ਦੇ ਬੈੱਗ, ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਕਾਲਜ ਦੇ ਪ੍ਰੋਫੈੱਸਰ ਸਾਹਿਬਾਨ ਡਾ. ਰਾਮਕ੍ਰਿਸ਼ਨ, ਡਾ. ਬੱਲਮ ਲੀਂਬਾ, ਮਨਰੀਤ ਸਿੱਧੂ, ਡਾ. ਹਰਿੰਦਰ ਕੌਰ, ਮਨਦੀਪ ਕੌਰ, ਹਰਜੀਤ ਸਿੰਘ, ਮੁਕੇਸ਼ ਰਾਣੀ, ਗੁਰਜੀਤ ਸਿੰਘ, ਸੁਖਜਿੰਦਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।

NO COMMENTS