*29 ਮਈ ਨੂੰ ਲੇਬਰ ਅਫਸਰ ਮਾਨਸਾ ਦੇ ਦਫਤਰ ਦਾ ਕਰਾਗੇ ਘਿਰਾਓ : ਚੌਹਾਨ/ਉੱਡਤ*

0
49

ਮਾਨਸਾ 22 ਮਈ (ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਖੇਤ ਮਜਦੂਰ ਯੂਨੀਅਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਜ਼ਿਲ੍ਹਾ ਮਾਨਸਾ ਵੱਲੋ 29 ਮਈ ਦਿਨ ਬੁੱਧਵਾਰ ਨੂੰ ਲੇਬਰ ਅਫਸਰ ਮਾਨਸਾ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ , ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਸਾਝੀ ਕਰਦਿਆ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਲੇਬਰ ਅਫਸਰ ਇੱਕ ਤਾ ਜਿਲ੍ਹੇ ਵਿੱਚ ਹੋ ਰਹੀ ਕਿਰਤ ਕਾਨੂੰਨਾਂ ਦੀ ਉਲੰਘਣਾ ਰੋਕਣ ਵਿੱਚ ਨਾਕਾਮ ਸਿੱਧ ਹੋ ਰਿਹਾ ਹੈ ਤੇ ਦੂਜਾ ਲਗਾਤਾਰ ਆਪਣੇ ਦਫਤਰ ਵਿੱਚੋ ਗੈਰਹਾਜ਼ਰ ਰਹਿਦਾ ਹੈ , ਜਿਸ ਕਾਰਨ ਵਰਕਰਾ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਆਗੂਆਂ ਨੇ ਕਿਹਾ ਕਿ ਲੇਬਰ ਅਫਸਰ ਦੇ ਨੈਗੇਟਿਵ ਰਵੱਈਏ ਕਾਰਨ ਮਜਦੂਰ ਉਸਾਰੀ ਵੈਲਫੇਅਰ ਬੋਰਡ ਦੀਆ ਸਕੀਮਾ ਦਾ ਲਾਭ ਲੈਣ ਤੋ ਮਜਦੂਰ ਵਾਝੇ ਰਹਿ ਰਹੇ ਹਨ ਤੇ ਮਾਲਕਾ ਨਾਲ ਝਗੜਿਆ ਵਿੱਚ ਵੀ ਇਨਸਾਫ ਮਿਲਣ ਵਿੱਚ ਬੇਲੋੜੀ ਲੇਟ ਲਵੀਤੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ ।
ਆਗੂਆਂ ਨੇ ਕਿਹਾ ਕਿ ਜੱਥੇਬੰਦੀਆ ਵੱਲੋ ਵਾਰ-2 ਮਿਲ ਕੇ ਲੇਬਰ ਅਫਸਰ ਨੂੰ ਕਿਰਤ ਕਾਨੂੰਨਾਂ ਨੂੰ ਲਾਗੂ ਕਰਵਾਉਣ , ਦਫਤਰ ਵਿੱਚ ਹਫਤੇ ਵਿੱਚ ਘੱਟੋ-ਘੱਟ ਤਿੰਨ ਦਿਨ ਹਾਜਰ ਰਹਿਣ , ਲਾਭਪਾਤਰੀ ਸਕੀਮਾ ਦੀ ਬਕਾਇਆ ਰਾਸੀ ਜਾਰੀ ਕਰਵਾਉਣ ਤੇ ਉਸਾਰੀ ਵੈਲਫੇਅਰ ਬੋਰਡ ਦੀਆ ਸਕੀਮਾ ਸਬੰਧੀ ਪਿੰਡਾ ਤੇ ਕਸਬਿਆ ਵਿੱਚ ਜਾਗਰੂਕਤਾ ਕੈਪਾ ਦਾ ਆਯੋਜਨ ਕਰਨ ਦੀਆਂ ਅਪੀਲਾ ਕੀਤੀਆ ਹਨ , ਪਰੰਤੂ ਲੇਬਰ ਅਫਸਰ ਦੇ ਕੰਨਾ ਤੋ ਜੂ ਨਹੀ ਸਰਕਦੀ , ਮਜਬੂਰਣ ਜੱਥੇਬੰਦੀਆ ਨੂੰ 29 ਮਈ ਨੂੰ ਲੇਬਰ ਅਫਸਰ ਦੇ ਦਫਤਰ ਦਾ ਘਿਰਾਓ ਕਰਨ ਦਾ ਫੈਸਲਾ ਲੈਣਾ ਪਿਆ ।

NO COMMENTS