28 ਅਠਾਈ ਫਰਵਰੀ ਨੂੰ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਭਾਰੀ ਇਕੱਠ ਕੀਤਾ ਜਾਵੇਗਾ

0
109

ਮਾਨਸਾ 04,ਫਰਵਰੀ (ਸਾਰਾ ਯਹਾ /ਬੀਰਬਲ ਧਾਲੀਵਾਲ) ਵਿਦਿਆਰਥੀ ਬੀਐੱਡ ਜੂਨੀਅਰ  ਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਬੈਨਰ ਹੇਠ ਪੰਜ ਜਥੇਬੰਦੀਆਂ ਬੀ ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ , ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ , ਪੀ ਟੀ ਆਈਂ 646 ਅਧਿਆਪਕ ਯੂਨੀਅਨ , 873 ਡੀ ਪੀ ਈ ਆਲ ਪੰਜਾਬ ਯੂਨੀਅਨ , ਮਲਟੀਪਰਪਜ ਹੈਲਥ ਵਰਕਰ ਯੂਨੀਅਨ ਵੱਲੋਂ ਪਿਛਲੇ 36 ਦਿਨਾਂ ਤੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ਅੱਗੇ ਸੰਗਰੂਰ ਵਿਖੇ ਠੰਡ ਵਿੱਚ ਲਗਾਤਾਰ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਹੋਇਆ ਹੈ ਤੇ ਸਿੱਖਿਆ ਮੰਤਰੀ ਦੇ ਹਲਕੇ ਦੇ ਪਿੰਡਾਂ ਵਿੱਚ ਬੇਰੁਜ਼ਗਾਰ ਕਾਲੇ ਖੇਤੀ ਕਾਨੂੰਨ ਤੇ ਘਰ ਘਰ ਨੌਕਰੀ ਮੁੱਦੇ ਤੇ ਕੇਂਦਰ ਅਤੇ ਸੂਬਾ ਸਰਕਾਰ ਦੇ ਖਿਲਾਫ ਨਾਹਰੇ ਲਿਖਣ ਅਤੇ ਅਰਥੀ ਫੂਕ ਮੁਜਾਹਰਾ ਕੀਤਾ ਜਾ ਰਿਹਾ ਹੈ । ਇਹ ਮੁਹਿੰਮ ਲਗਾਤਾਰ ਜੋਰ ਫੜਦੀ ਨਜ਼ਰ ਅ ਰਹੀ ਹੈ ਤੇ ਪੰਜਾਬ ਦੇ ਦੂਸਰੇ ਜ਼ਿਲਿਆਂ ਦੇ ਨੌਜਵਾਨ ਵੀ ਅਪਣੇ ਆਪਣੇ ਜ਼ਿਲਿਆਂ ਦੇ ਪਿੰਡਾਂ ਵਿੱਚ ਨਾਹਰੇ ਲਿਖਣ ਦੀ ਮੁਹਿੰਮ ਅਨੁਸਾਰ ਨਾਹਰੇ ਲਿਖਣ ਦਾ ਕੰਮ ਜ਼ੋਰਾਂ ਨਾਲ ਕਰ ਰਹੇ ਹਨ। ਅਮਨਦੀਪ ਸਿੰਘ ਨੰਗਲ ਕਲਾਂ  ਤੇ ਸੁਮਨਦੀਪ ਸ਼ਰਮਾ ਨੇ ਦੱਸਿਆ ਕਿ ਜੇਕਰ 24 ਫਰਵਰੀ ਨੂੰ ਸਰਕਾਰ ਨਾਲ ਹੋਣ ਵਾਲੀ ਪੈਨਲ ਮੀਟਿੰਗ ਵਿੱਚ ਬੇਰੁਜ਼ਗਾਰਾਂ ਦੀ ਮੰਗਾਂ ਨਹੀਂ ਮੰਨਦੀਆਂ ਤਾਂ ਤਿਖੇ ਸੰਘਰਸ਼ ਲਈ ਤਿਆਰ ਰਹਿਣ ਤੇ ਇਸ ਦੇ ਤਹਿਤ 28 ਫਰਵਰੀ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ੀ ਅੱਗੇ ਵਿਸ਼ਾਲ ਇਕੱਠ ਰੱਖਿਆ ਜਾ ਰਿਹਾ ਹੈ ਤੇ ਇਸ ਸਬੰਧੀ ਪਿੰਡ ਪਿੰਡ ਜਾ ਕੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ । ਇਸ ਮੌਕੇ   ਹਰਪ੍ਰੀਤ ਸਿੰਘ , ਪ੍ਰਭਦੀਪ ਸਿੰਘ , ਸੀਰਾ ਵਰਮਾ ਆਦਿ ਹਾਜ਼ਰ ਸਨ ।

NO COMMENTS