*28ਵਾਂ ਮੂਰਤੀ ਸਥਾਪਨਾ ਦਿਵਸ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ*

0
86

ਮਾਨਸਾ 08 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੀ ਨਵ ਦੁਰਗਾ ਵੈਸ਼ਨੋ ਕੀਰਤਨ ਮੰਡਲ ਮਾਨਸਾ ਵਲੋਂ ਪ੍ਰਧਾਨ ਸਤੀਸ਼ ਗੋਇਲ ਦੀ ਅਗਵਾਈ ਹੇਠ 28ਵਾਂ ਮੂਰਤੀ ਸਥਾਪਨਾ ਦਿਵਸ ਨਵ ਦੂਰਗਾ ਭਵਨ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਹ ਜਾਣਕਾਰੀ ਦਿੰਦਿਆਂ ਮੰਡਲ ਦੇ ਜਰਨਲ ਸਕੱਤਰ ਦਿਨੇਸ਼ ਰਿੰਪੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸ਼ੁਭ ਦਿਹਾੜੇ ਤੇ ਸਵੇਰੇ ਹਵਨ ਯੱਗ ਕਰਨ ਉਪਰੰਤ ਸ਼ਾਮ ਨੂੰ ਸ਼ਰਧਾਲੂਆਂ ਲਈ ਭੰਡਾਰਾ ਅਤੁੱਟ ਵਰਤਾਇਆ ਗਿਆ ਅਤੇ ਮਹਾਂਮਾਈ ਦੀ ਵਿਸ਼ਾਲ ਚੌਕੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੰਡਲ ਦੇ ਭਜਨ ਗਾਇਕਾ ਸਮੇਤ ਸ਼ਹਿਰ ਦੀਆਂ ਦੂਸਰੇ ਭਜਨ ਮੰਡਲੀਆਂ ਦੇ ਮੈਂਬਰਾਂ ਨੇ ਭੇਂਟਾ ਗਾ ਕੇ ਹਾਜ਼ਰ ਸੰਗਤ ਨੂੰ ਨੱਚਣ ਲਈ ਮਜਬੂਰ ਕੀਤਾ।ਇਸ ਮੌਕੇ ਪ੍ਰਧਾਨ ਸਤੀਸ਼ ਗੋਇਲ ਜੋ ਕਿ ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਕੱਢੀ ਜਾਣ ਵਾਲੀ ਕਈ ਦਿਨਾਂ ਪ੍ਰਭਾਤ ਫੇਰੀ ਸਮੇਂ ਪ੍ਰਭਾਤ ਫੇਰੀ ਇੰਚਾਰਜ ਦੀ ਅਹਿਮ ਭੂਮਿਕਾ ਤਨਦੇਹੀ ਨਾਲ ਨਿਭਾਉਂਦੇ ਹਨ ਨੇ ਦੱਸਿਆ ਕਿ ਸ਼੍ਰੀ ਨਵ ਦੁਰਗਾ ਵੈਸ਼ਨੋ ਕੀਰਤਨ ਮੰਡਲ ਲੋਕਾਂ ਦੇ ਘਰਾਂ ਵਿੱਚ ਜਾਗਰਣ ਕਰਦਾ ਹੈ ਅਤੇ ਇਹਨਾਂ ਜਾਗਰਣਾਂ ਤੋਂ ਚੜਾਵੇ ਦੇ ਰੂਪ ਵਿੱਚ ਪ੍ਰਾਪਤ ਰਾਸ਼ੀ ਨਾਲ ਸ਼੍ਰੀ ਦੂਰਗਾ ਭਵਨ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸਮੇਂ ਸਮੇਂ ਤੇ ਲੋਕਾਂ ਨੂੰ ਧਰਮ ਨਾਲ ਜੋੜਨ ਲਈ ਧਾਰਮਿਕ ਸਮਾਗਮਾਂ ਦਾ ਆਯੋਜਨ ਮੰਡਲ ਵੱਲੋਂ ਕੀਤਾ ਜਾਂਦਾ ਹੈ। ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਇਸ ਮੰਡਲ ਵੱਲੋਂ ਸਮੇਂ ਸਮੇਂ ਤੇ ਕੀਤੇ ਜਾਂਦੇ ਧਾਰਮਿਕ ਸਮਾਗਮਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਇਹਨਾਂ ਦੇ ਸਮਾਗਮਾਂ ਸਮੇਂ ਇਸ ਮੰਡਲ ਦੇ ਮੈਂਬਰਾਂ ਵਲੋਂ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਾਤਾ ਦਾ ਗੁਣਗਾਨ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਧਰਮ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ। ਅਜਿਹੇ ਧਾਰਮਿਕ ਸਮਾਗਮ ਨਵੀਂ ਪੀੜ੍ਹੀ ਲਈ ਜਿਨ੍ਹਾਂ ਦਾ ਧਰਮ ਪ੍ਰਤੀ ਰੁਝਾਨ ਘੱਟ ਰਿਹਾ ਹੈ ਨੂੰ ਧਰਮ ਨਾਲ ਜੋੜਨ ਲਈ ਵੱਡਾ ਯੋਗਦਾਨ ਦਿੰਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਮੰਡਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੰਡਲ ਦੇ ਸਰਪ੍ਰਸਤ ਰਾਜ ਨਰਾਇਣ ਕੂਕਾ ਨੇ ਦੱਸਿਆ ਕਿ ਪਿਛਲੇ 28 ਸਾਲਾ ਤੋਂ ਲਗਾਤਾਰ ਇਹ ਸਮਾਗਮ ਮੰਡਲ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਇਸ ਮੌਕੇ ਪਹੁੰਚੀਆਂ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੱਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ,ਮੀਤ ਪ੍ਰਧਾਨ ਰਜੇਸ਼ ਪੰਧੇਰ, ਵਿਨੋਦ ਭੰਮਾ, ਬਲਜੀਤ ਸ਼ਰਮਾ,ਅਮਰ ਪੀ ਪੀ, ਵਿਜੈ ਗਰਗ, ਗੋਰੀ ਸ਼ੰਕਰ ਵਿਕੀ,ਖਜਾਨਚੀ ਵਿਜੇ ਕੁਮਾਰ ਜਿੰਦਲ, ਰਮੇਸ਼ ਮਹੰਤ, ਵਿਜੇ ਪੰਸਾਰੀ,ਬਬਰ ਮਿੱਤਲ, ਧਰਮ ਪਾਲ ਪਾਲੀ, ਪਵਨ ਧੀਰ, ਸੁਰਿੰਦਰ ਲਾਲੀ,ਅਸ਼ੋਕ ਕੁਮਾਰ, ਮਨੀਸ਼ ਮਨੀਆਂ ਅਤੇ ਮੰਡਲ ਦੇ ਸਮੁੱਚੇ ਮੈਂਬਰ ਅਤੇ ਅਹੁਦੇਦਾਰ ਨੇ ਹਾਜ਼ਰ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਵਿੱਚ ਵੱਡਾ ਰੋਲ ਅਦਾ ਕੀਤਾ।

NO COMMENTS