*27 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨ ਆਉਣਗੇ ਰਾਹੁਲ ਗਾਂਧੀ*

0
61

ਚੰਡੀਗੜ੍ਹ 25,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਹੈ ਕਿ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ 27 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਸਿੱਧੂ ਨੇ ਦੱਸਿਆ ਕਿ ਪ੍ਰੋਗਰਾਮ ਅਨੁਸਾਰ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣਗੇ ਤੇ 117 ਉਮੀਦਵਾਰਾਂ ਨਾਲ ਭਗਵਾਨ ਵਾਲਮੀਕ ਤੀਰਥ ਸਥਾਨ ਦੇ ਦਰਸ਼ਨ ਕਰਨਗੇ। 

ਸਿੱਧੂ ਮੁਤਾਬਕ ਰਾਹੁਲ ਗਾਂਧੀ ਸਵੇਰੇ ਅੱਠ ਵਜੇ ਦਿੱਲੀ-ਅੰਮ੍ਰਿਤਸਰ ਵਿਸ਼ੇਸ਼ ਉਡਾਣ ਰਾਹੀਂ ਹਵਾਈ ਅੱਡੇ ’ਤੇ ਆਉਣਗੇ। ਉਥੋਂ ਸੜਕ ਰਾਹੀਂ ਉਹ ਸ੍ਰੀ ਹਰਿਮੰਦਰ ਸਾਹਿਬ ਜਾਣਗੇ। ਬਾਅਦ ਦੁਪਹਿਰ ਉਹ ਪੰਜਾਬ ਫਤਹਿ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ।

NO COMMENTS