*26 ਮਈ ਨੂੰ ਕਾਲ਼ਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਦੀ ਅਕਾਲੀ ਦਲ (ਅੰਮ੍ਰਿਤਸਰ) ਪੂਰਨ ਹਮਾਇਤ ਕਰਦਾ ਹੈ , ਭਾਈ ਅਤਲਾ*

0
41

ਅੰਮ੍ਰਿਤਸਰ 25, ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਸੈਂਟਰ ਹਕੂਮਤ ਵੱਲੋਂ ਖੇਤੀ ਵਿਰੋਧੀ ਬਣਾਏ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਜਿ਼ੰਮੀਦਾਰਾਂ ਵੱਲੋਂ ਲੰਮੇਂ ਸਮੇਂ ਤੋਂ ਵਿਰੋਧ ਕਰਦਿਆ ਦਿੱਲੀ ਦੀਆਂ ਸੜਕਾਂ ਤੇ ਡੇਰੇ ਲਗਾਏ ਹੋਏ ਹਨ । ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੋਦੀ ਹਕੂਮਤ ਨੂੰ ਕਿਸਾਨਾਂ ਦੇ ਇਸ ਵਿਰੋਧ ਬਾਰੇ ਕੋਈ ਧਿਆਨ ਨਹੀਂ । 450 ਤੋਂ ਵੱਧ ਇਸ ਧਰਨੇ ਵਿਚ ਬੈਠੇ ਜਿ਼ੰਮੀਦਾਰਾਂ ਦੀਆਂ ਮੌਤਾਂ ਹੋ ਚੁੱਕੀਆ ਹਨ । ਨਾ ਹੀ ਇਨ੍ਹਾਂ ਪੀੜ੍ਹਤ ਪਰਿਵਾਰਾਂ ਨੂੰ ਕੋਈ ਸਹਾਇਤਾ ਦਿੱਤੀ ਹੈ ਅਤੇ ਨਾ ਹੀ ਅਫਸੋਸ ਜਤਾਇਆ ਹੈ । ਸੈਂਟਰ ਹਕੂਮਤ ਵੱਲੋਂ ਬਣਾਏ ਇਸ ਕੱਟੜ ਰਵੱਈਏ ਖਿਲਾਫ਼ ਕਿਸਾਨ ਯੂਨੀਅਨਾਂ ਵੱਲੋਂ 26 ਮਈ ਨੂੰ ਕਾਲਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰਨ ਤੌਰ ਤੇ ਹਮਾਇਤ ਕਰਦਾ ਹੈ । ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦਾਂ ਸੁਨੇਹਾ ਸਾਂਝਾ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਉਹ 26 ਮਈ ਨੂੰ ਮਨਾਏ ਜਾ ਰਹੇ ਕਾਲੇ ਦਿਵਸ ਨੂੰ ਕਿਸਾਨਾਂ ਨੂੰ ਸਹਿਯੋਗ ਕਰਕੇ ਆਪੋ-ਆਪਣੇ ਤਰੀਕੇ ਨਾਲ ਸਮੂਲੀਅਤ ਕਰਕੇ ਮਨਾਉਣ ।

NO COMMENTS