*26 ਜਨਵਰੀ ਨੂੰ ਸੰਵਿਧਾਨ ਦਿਵਸ ‘ਤੇ ਬਸਪਾ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਮੁਹੱਲਿਆਂ ਵਿੱਚ ਕਰੇਗੀ ਵਿਚਾਰ ਚਰਚਾ ਸਮਾਗਮ-ਆਗੂ*

0
10

ਮਾਨਸਾ 23 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)ਮੀਟਿੰਗ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਦੀਆਂ ਹਦਾਇਤਾਂ ‘ਤੇ 26 ਜਨਵਰੀ ਨੂੰ ਸੰਵਿਧਾਨ ਦਿਵਸ ਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਮੁਹੱਲਿਆਂ ਵਿੱਚ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਜੀ ਦੇ ਦੇਸ਼ ਦੇ ਨਿਰਮਾਣ ‘ਚ ਸਰਵਪੱਖੀ ਯੋਗਦਾਨ ਅਤੇ ਸੱਤਾਧਾਰੀ ਪਾਰਟੀਆਂ ਦੀ ਲੋਕਾਂ ਦੇ ਖਿਲਾਫ਼ ਵਿਨਾਸ਼ਕਾਰੀ ਭੂਮਿਕਾ ‘ਤੇ ਵਿਚਾਰ ਚਰਚਾ ਸਮਾਗਮ ਕਰਵਾਏ ਜਾਣਗੇ।ਮੀਟਿੰਗ ਦੌਰਾਨ ਫੈਸਲਾ ਕੀਤਾ ਕਿ ਵਿਧਾਨ ਸਭਾ ਅੰਦਰ ਘੱਟੋ-ਘੱਟ 25 ਥਾਂਵਾਂ ‘ਤੇ ਅਜੇਹੇ ਸਮਾਗਮ ਕਰਵਾਏ ਜਾਣਗੇ। ਅਤੇ ਬਹੁਜਨ ਸਮਾਜ ਨੂੰ ਬਾਬਾ ਸਾਹਿਬ ਜੀ ਵਲੋਂ ਦਿੱਤੇ ਸੰਵਿਧਾਨ ਦੇ ਮਹੱਤਵ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਕਾਂਗਰਸ, ਭਾਜਪਾ ਅਤੇ ਆਪ ਵਲੋਂ ਸੰਵਿਧਾਨ ਨਾਲ ਛੇੜਛਾੜ ਕਰਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬਾਬਾ ਸਾਹਿਬ ਨੂੰ ਭੱਦੀ ਸ਼ਬਦਾਬਲੀ ਨਾਲ ਅਪਮਾਨਿਤ ਕਰਨ ਦੇ ਮੁੱਦਿਆਂ ‘ਤੇ ਵੀ ਚਾਨਣਾ ਪਾਇਆ ਜਾਵੇਗਾ ਇੰਨਾ ਸਮਾਗਮਾਂ ਨੂੰ ਕਾਮਯਾਬ ਕਰਨ ਲਈ ਬਸਪਾ ਆਗੂਆਂ ਅਤੇ ਕੌਸਲਰਾਂ ਦੀ ਵੱਖ-ਵੱਖ ਮੁਹੱਲਿਆਂ ਅਤੇ ਪਿੰਡ ‘ਚ ਸਮਾਗਮ ਕਰਨ ਲਈ ਡਿਊਟੀ ਲਗਾਈ ਗਈ। ਬਸਪਾ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਇੰਨਾ ਸਮਾਗਮਾਂ ਨੂੰ ਕਾਮਯਾਬ ਕਰਨ ਲਈ ਆਪਣਾ ਵਡਮੁੱਲਾ ਸਹਿਯੋਗ ਦੇਣ। ਮੀਟਿੰਗ ਵਿੱਚ ਬਸਪਾ ਦੇ ਸੂਬਾ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਲੇਖ ਰਾਜ ਜਮਾਲਪੁਰ,ਮਨੋਹਰ ਜੱਖੂ,ਹਲਕਾ ਪ੍ਰਧਾਨ ਤੇ ਕੌਂਸਲਰ ਚੁਰੰਜੀ ਲਾਲ ਕਾਲਾ,ਐਡਵੋਕੇਟ ਕੁਲਦੀਪ ਭੱਟੀ, ਸੀਨੀਅਰ ਆਗੂ ਰਮੇਸ਼ ਕੌਲ,ਹਰਭਜਨ ਖਲਵਾੜਾ,ਅਮਰਜੀਤ ਖੁੱਤਣ,ਰਾਮ ਮੂਰਤੀ ਖੇੜਾ, ਸੁਰਜੀਤ ਸਿੰਘ ਰਿਹਾਣਾ ਜੱਟਾਂ,ਕੌਂਸਲਰ ਤੇਜਪਾਲ ਬਸਰਾ, ਕੌਂਸਲਰ ਮਿਸਿਜ ਅਮਨਦੀਪ, ਸੁਖਵਿੰਦਰ, ਸੰਤੋਖ ਲਾਲ ਢੱਡਾ, ਅਰੁਨ ਸੁਮਨ,ਅਸ਼ੋਕ ਰਾਮਪੁਰ,ਗੁਰਮੀਤ ਸੁਨੜਾ,ਧੀਰਜ ਬਸਰਾ,ਮੇਜਰ,ਬੰਟੀ ਮੋਰਾਂਵਾਲੀਆ,ਮੁਖਤਿਆਰ ਮਹਿਮੀ ਅਤੇ ਅਸ਼ੋਕ ਮਸਤਨਗਰ ਆਦਿ ਹਾਜ਼ਰ ਸਨ।

NO COMMENTS