25 ਮਾਰਚ ਦੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਬਠਿੰਡਾ ਰੈਲੀ ਵਿੱਚ ਸ਼ਾਮਲ ਹੋਣ ਲਈ ਮਾਨਸਾ ਦੇ ਸਰਕਾਰੀ ਵਿਭਾਗਾਂ ਤੇ ਦਫਤਰਾਂ ਚ ਹੋਈਆਂ ਗੇਟ ਰੈਲੀਆਂ ✔

0
48

ਮਾਨਸਾ 18,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ)  ਅੱਜ ਪੰਜਾਬ ਯੂ.ਟੀ ਮੁਲਾਜਮ ਤੇ ਪੈਨਸ਼ਨਰ ਸੰਘਰਸ ਕਮੇਟੀ ਮਾਨਸਾ ਦੇ ਪ੍ਰਧਾਨ  ਲੱਖਾ ਸਿੰਘ ਸਹਾਰਨਾ,ਰਾਜ ਕੁਮਾਰ ਰੰਗਾ, ਪਰਮਜੀਤ ਕੌਰ, ਹਰੀ ਸਿੰਘ ਸਹਾਰਨਾ ਅਤੇ ਹਰਬੰਸ ਢਿੱਲੋਂ ਵਲੋਂ 25 ਮਾਰਚ ਨੂੰ ਬਠਿੰਡਾ ਵਿਖੇ ਜਥੇਬੰਦੀਆਂ ਦੀ ਹੋ ਰਹੀ ਵਿਸ਼ਾਲ ਰੋਸ ਰੈਲੀ ਵਿੱਚ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਾਉਣ ਲਈ ਅਲੱਗ ਅਲੱਗ ਸਰਕਾਰੀ ਵਿਭਾਗਾਂ ਤੇ ਦਫ਼ਤਰਾਂ ਵਿਖੇ ਪਹੁੰਚ ਕੇ ਗੇਟ ਰੈਲੀਆਂ ਤੇ ਮੀਟਿੰਗਾਂ  ਕਰਵਾਈਆਂ ਗਈਆਂ । ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ,ਨਹਿਰੀ ਕੋਠੀ ਜਵਾਹਰਕੇ,ਪਸੂ ਪਾਲਣ ਵਿਭਾਗ, ਮਾਰਕਿਟ ਕਮੇਟੀ, ਮੰਡੀ ਬੋਰਡ, B&R, ਡਰੇਨਜ, ਫੂਡ ਸਪਲਾਈ, ਜਿਲ੍ਹਾ ਪ੍ਰੀਸ਼ਦ,  ਪੰਚਾਇਤ ਰਾਜ, ਜਲ ਸਰੋਤ ਅਤੇ  ਬੀਡੀਓ ਦਫਤਰਾਂ ਵਿੱਚ ਹੋਈਆਂ ਇਨਾਂ ਗੇਟ ਰੈਲੀਆਂ ਵਿਚ ਵਡੀ ਗਿਣਤੀ ਮੁਲਾਜ਼ਮਾਂ ਨੇ ਭਾਗ ਲਿਆ ।  ਸਾਰੇ ਦਫਤਰਾਂ ਵਿਚ ਸਾਥੀਆਂ ਨੇ ਭਰਵਾਂ  ਸਹਿਯੋਗ ਦਿੱਤਾ ਤੇ ਸਾਥੀਆਂ ਨੇ ਰੋਸ ਰੈਲੀ ਵਿੱਚ ਵਧ ਚੜ੍ਹਕੇ  ਸਮੂਲੀਅਤ  ਕਰਨ  ਦਾ ਵਿਸਵਾਸ ਦੁਆਇਆ।                                               ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ  ਕਿਹਾ ਕਿ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਵੱਧ ਤੋਂ ਵੱਧ  ਸੰਘਰਸ਼ ਕਰਨੇ ਪੈਣਗੇ। 2016 ਤੋਂ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ, ਪਰਖ ਕਾਲ ਖ਼ਤਮ ਕਰਨ ਲਈ, 6 ਵਾਂ ਵੇਤਨ ਆਯੋਗ ਤੁਰੰਤ ਲਾਗੂ ਕਰਨ, ਮਹਿਕਮਿਆਂ ਦਾ ਨਿਜੀਕਰਨ ਬੰਦ ਕਰਨ  ਅਤੇ ਮੁਲਾਜਮਾ ਦਾ ਸੋਸਣ  ਕਰਨਾ ਬੰਦ ਕਰਨ ਦੀ ਜੋਰਦਾਰ ਮੰਗ ਕੀਤੀ ਗਈ। ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਸਾਰੇ ਵਿਭਾਗੀ ਕਰਮਚਾਰੀਆਂ ਨੇ 25 ਮਾਰਚ ਦੀ ਬਠਿੰਡਾ ਰੈਲੀ ਵਿੱਚ ਵਧ ਤੋਂ ਵੱਧ ਸਾਮਲ ਹੋਣ ਲਈ ਤਹਈਆ ਕੀਤਾ ਅਤੇ ਵਿਸ਼ਵਾਸ ਦਿਵਾਇਆ।

NO COMMENTS