*22 ਮਾਸਟਰ ਡਿਗਰੀਆਂ ਹਾਸਿਲ ਕਰਨ ਤੇ 122 ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਪ੍ਰਿੰਸੀਪਲ ਵਿਜੇ ਕੁਮਾਰ ਦਾ ਸਨਮਾਨ*

0
114

ਮਾਨਸਾ/ਬੋਹਾ 26 ਜਨਵਰੀ (ਸਾਰਾ ਯਹਾਂ/ ਜੋਨੀ ਜਿੰਦਲ) : ਸ਼ਹੀਦ ਜਗਸੀਰ ਸਿੰਘ  ਸਰਕਾਰੀ ਸੀਨੀਅਰ ਸੈਕੰਡਰੀ  ਸਮਾਰਟ ਸਕੂਲ ਬੋਹਾ ਵੱਲੋਂ 21 ਮਾਸਟਰ ਡਿਗਰੀਆਂ ਕਰਕੇ ਵਿੱਦਿਅਕ ਖੇਤਰ ਵਿਚ ਵਿਸ਼ੇਸ਼ ਪਛਾਣ ਬਣਾਉਣ ਵਾਲੇ ਪ੍ਰਿੰਸੀਪਲ ਵਿਜੇ  ਕੁਮਾਰ ਦਾ ਸਨਮਾਨ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਿਤ ਕਰਦਿਆਂ ਸਕੂਲ ਪ੍ਰਿਸੀਪਲ ਪਰਮਿੰਦਰ ਤਾਂਗੜੀ , ਉਪ ਪ੍ਰਿੰਸੀਪਲ  ਗਗਨਪ੍ਰੀਤ ਵਰਮਾ , ਨਵਨੀਤ ਕੱਕੜ ,  ਜਸਵਿੰਦਰ ਚਾਹਿਲ ਤੇ ਬਲਦੇਵ ਪ੍ਰਕਾਸ਼  ਆਦਿ ਨੇ ਕਿਹਾ ਕਿ 31 ਜਨਵਰੀ ਨੂੰ ਸਰਕਾਰੀ ਸੇਵਾਵਾ ਤੋਂ ਮੁਕਤ ਰਹੇ ਪ੍ਰਿੰਸਿਪਲ ਵਿਜੇ ਕੁਮਾਰ ਨੇ ਇਸ ਸਕੂਲ ਵਿਚ ਲੰਮਾਂ ਸਮਾਂ ਇਕਨਾਮਕਿਸ ਦੇ ਲੈਕਚਰਾਰ ਤੇ  ਪ੍ਰਿੰਸੀਪਲ ਵਜੋਂ ਸੇਵਾਵਾਂ ਦਿੱਤੀਆਂ ਹਨ ਉਹਨਾਂ ਕਿਹਾ ਕਿ ਸਰਕਾਰੀ ਸਰਵਿਸ ਦੌਰਾਨ ਦੌਰਾਨ ਉਹ ਕੌਮੀ ਸੇਵਾ ਯੋਯਨਾ ਸਮੇਤ 122 ਸਮਾਜਿਕ  ਸੰਸਥਾਵਾਂ ਨਾਲ ਜੁੜੇ ਰਹੇ ਹਨ। ਆਪਣੀ ਸੇਵਾਵਾਂ ਦੌਰਾਨ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਵੀ ਹਾਸਿਲ ਹੋਇਆ ਹੈ । ਉਨ੍ਹਾ ਦੇ ਪੜ੍ਹਾਏ ਬਹੁਤ ਸਾਰੇ ਵਿਦਿਆਰਥੀ ਹੁਣ ਵੱਡੇ ਆਹੁਦਿਆਂ ਤੇ ਬਿਰਾਜਮਾਨ ਹਨ। ਉਨ੍ਹਾ ਕਿਹਾ ਕਿ ਇਸ ਸਕੂਲ ਦੇ ਡੀ ਡੀ ਓ ਹੁੰਦਿਆਂ ਪ੍ਰਿੰਸੀਪਲ ਵਿਜੇ ਕੁਮਾਰ ਨੇ   ਕਿਸੇ ਵੀ ਕਰਮਚਾਰੀ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ। ਇਸ ਸਮੇ ਸਨਮਾਨਿਤ ਹੋਏ ਪ੍ਰਿੰਸੀਪਲ ਵਿਜੇ ਕੁਮਾਰ ਨੇ ਕਿਹਾ ਕਿ ਉਹ ਸੇਵਾ ਮੁਕਤ ਹੋਣ ਤੋਂ ਵੀ ਬਾਅਦ  ਵੀ ਉਹ ਮਾਨਸਿਕ ਤੌਰ ‘ਤੇ ਆਪਣੇ ਵਿਦਿਆਰਥੀਆਂ ਨਾਲ ਜੁੜੇ ਰਹਿਣਗੇ । ਇਸ ਸਮੇ ਉਨ੍ਹਾਂ  ਸਮਾਜ  ਸੇਵਾ ਦੇ ਖੇਤਰ  ਨਾਲ ਜੁੜੇ ਰਹਿਣ ਸਬੰਧੀ ਵੀ ਆਪਣੀ ਵਚਬੱਧਤਾ ਪ੍ਰਗਟਾਈ  । ਪ੍ਰੋਗਰਾਮ ਦਾ ਸਟੇਜ ਸੰਚਾਲਣ ਨਵਨੀਤ ਕੱਕੜ ਵੱਲੋਂ ਕੀਤਾ ਗਿਆ।

NO COMMENTS