*22 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਡੇਅਰੀ ਉੱਦਮ ਸਿਖਲਾਈ ਕੋਰਸ ਲਈ ਕਾਉਂਸਲਿੰਗ 16 ਅਗਸਤ ਨੂੰ*

0
13

ਮਾਨਸਾ, 13 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ ਸਰਦੂਲਗੜ੍ਹ ਵਿਖੇ 22 ਅਗਸਤ 2022 ਤੋਂ ਚਲਾਏ ਜਾ ਰਹੇ ਚਾਰ ਹਫ਼ਤਿਆਂ ਦੇ ਡੇਅਰੀ ਉੱਦਮ ਸਿਖਲਾਈ ਕੋਰਸ ਲਈ ਕਾਉਂਸਲਿੰਗ 16 ਅਗਸਤ, 2022 ਨੂੰ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ ਸਰਦੂਲਗੜ੍ਹ ਵਿਖੇ ਰੱਖੀ ਗਈ ਹੈ।
         ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ, ਸ਼੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿਚ ਜ਼ਿਲ੍ਹਾ ਮਾਨਸਾ ਅਤੇ ਬਠਿੰਡਾ ਦੇ ਦਸਵੀਂ ਪਾਸ, ਉਮਰ 18 ਤੋਂ 45 ਸਾਲ ਦੇ ਯੋਗ ਸਿੱਖਿਆਰਥੀ 16 ਅਗਸਤ 2022 ਨੂੰ ਸਵੇਰੇ 10 ਵਜੇ ਸਿਖਲਾਈ ਕੇਂਦਰ ਵਿਖੇ ਪਹੁੰਚਣ।
ਉਨ੍ਹਾਂ ਦੱਸਿਆ ਕਿ ਸਿੱਖਿਆਰਥੀ ਆਪਣੇ ਅਸਲ ਸਰਟੀਫਿਕੇਟ, ਪਾਸਪੋਰਟ ਸਾਈਜ ਫੋਟੋ, ਪ੍ਰਾਸਪੈਕਟਸ ਵਿੱਚ ਨੱਥੀ ਪ੍ਰੋਫਾਰਮਾ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਜਾਂ ਇਸ ਸਿਖਲਾਈ ਕੇਂਦਰ ਤੋਂ ਪ੍ਰਾਪਤ ਕਰਕੇ ਮੁਕੰਮਲ ਪ੍ਰੋਫਾਰਮਾ ਭਰ ਕੇ ਡੇਅਰੀ ਵਿਕਾਸ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਤੋਂ ਤਸਦੀਕ ਕਰਵਾਉਣ ਉਪਰੰਤ ਕਾਉਂਸਲਿੰਗ ਵਿੱਚ ਭਾਗ ਲੈਣ ਲਈ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਉਣ।

NO COMMENTS