*21 ਜੂਨ ਦਾ ਦਿਨ ਸਾਲ 2021 ਦਾ ਸਭ ਤੋਂ ਲੰਮਾ ਦਿਨ ਹੋਣ ਵਾਲਾ ਹੈ*

0
61

ਬੁਢਲਾਡਾ 21 ਜੂਨ(ਸਾਰਾ ਯਹਾਂ/ਅਮਨ ਮਹਿਤਾ): ਘੰਟਿਆਂ ਦੇ ਹਿਸਾਬ ਨਾਲ 21 ਜੂਨ ਦਾ ਦਿਨ ਸਭ ਤੋਂ ਵੱਧ ਘੰਟਿਆਂ ਵਾਲਾ ਦਿਨ ਹੋਵੇਗਾ, ਜਾਂ ਫਿਰ ਇਹ ਵੀ ਕਹਿ ਸਕਦੇ ਹੋ ਕਿ 21 ਜੂਨ ਨੂੰ ਰਾਤ ਸਭ ਤੋਂ ਛੋਟੀ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿਦਿਆ ਲੈਕਚਰਾਰ ਡਾ ਵਨੀਤ ਕੁਮਾਰ ਨੇ ਕਿਹਾ 21 ਜੂਨ ਨੂੰ ਉੱਤਰੀ ਅਰਧ ਗੋਲੇ ਦੇ ਦੇਸ਼ਾਂ ‘ਚ ਗਰਮੀ ਦੀ ਸ਼ੁਰੂਆਤ ਦਾ ਦਿਨ ਵੀ ਕਿਹਾ ਜਾਂਦਾ ਹੈ। ਇਸ ਦੌਰਾਨ ਦੱਖਣੀ ਅਰਧ ਗੋਲੇ ਦੇ ਦੇਸ਼ਾਂ ‘ਚ ਬਿਲਕੁੱਲ ਇਸ ਦੇ ਉਲਟ ਮੌਸਮ ਹੋਵੇਗਾ। ਇਸ ਨੂੰ ਸਰਦੀਆਂ ਦੀ ਸ਼ੁਰੂਆਤ ਵੱਜੋਂ ਵੇਖਿਆ ਜਾਂਦਾ ਹੈ।ਜਿਸ ਸਮੇਂ ਉੱਤਰੀ ਅਰਧ ਗੋਲੇ ਦੇ ਦੇਸ਼ ਸਮਰ ਸੌਲਸਟਿਸ ਮਨਾ ਰਹੇ ਹੋਣਗੇ, ਉਸ ਸਮੇਂ ਆਸਟ੍ਰੇਲੀਆ, ਇੰਡੋਨੇਸ਼ੀਆ, ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਵਰਗੇ ਦੱਖਣੀ ਅਰਧ ਗੋਲੇ ਦੇ ਦੇਸ਼ਾਂ ‘ਚ ਵਿੰਟਰ ਸੋਲਸਿਟਸ ਮਨਾਇਆ ਜਾਵੇਗਾ।21 ਜੂਨ ਤੋਂ ਹੀ ਦੱਖਣੀ ਚਾਣਨ ਦਾ ਆਗਾਜ਼ ਹੋਵੇਗਾ, ਜਿਸ ‘ਚ ਦਿਨ ਛੋਟੇ ਅਤੇ ਰਾਤਾਂ ਲੰਮੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।21 ਸਤੰਬਰ ਨੂੰ ਦਿਨ ਅਤੇ ਰਾਤ ਦਾ ਸਮਾਂ ਲਗਭਗ ਇਕ ਸਮਾਨ ਹੀ ਹੋਵੇਗਾ ਅਤੇ 21 ਦਸੰਬਰ ਨੂੰ ਸਾਲ ਦਾ ਸਭ ਤੋਂ ਛੋਟਾ ਦਿਨ ਅਤੇ ਸਭ ਤੋਂ ਲੰਮੀ ਰਾਤ ਹੋਵੇਗੀ।ਉੱਤਰੀ ਅਰਧ ਗੋਲੇ ਦੇ ਦੇਸ਼ਾਂ ‘ਚ ਇਸ ਨੂੰ ਵਿੰਟਰ ਸੌਲਸਟਿਸ ਅਤੇ ਦੱਖਣੀ ਅਰਧ ਗੋਲੇ ਦੇ ਦੇਸ਼ਾਂ ‘ਚ ਇਸ ਨੂੰ ਸਮਰ ਸੌਲਸਟਿਸ ਕਿਹਾ ਜਾਵੇਗਾ।ਸੌਲਸਟਿਸ ਲਾਤੀਨੀ ਸ਼ਬਦ ਸੋਲਸਿਟਮ ਤੋਂ ਬਣਿਆ ਹੈ। ਲਾਤੀਨੀ ਭਾਸ਼ਾ ‘ਚ ਸੌਲ ਦਾ ਅਰਥ ਹੈ ਸੂਰਜ ਅਤੇ ਸੈਸਟੇਅਰ ਦਾ ਅਰਥ ਹੈ ਸਥਿਰ ਖੜੇ ਰਹਿਣਾ ।ਭਾਵ ਕਿ ਦੋਵੇਂ ਸ਼ਬਦ ਨੂੰ ਮਿਲਾ ਕੇ ਸੌਲਸਟਿਸ ਦਾ ਅਰਥ ਨਿਕਲਦਾ ਹੈ- ਸੂਰਜ ਜਦੋਂ ਆਮ ਦਿਨਾਂ ਨਾਲੋਂ ਵਧੇਰੇ ਦੇਰ ਤੱਕ ਵਿਖਾਈ ਦਿੰਦਾ ਹੈ। ਇਸ ਸਥਿਤੀ ਨੂੰ ਸਮਰ ਸੌਲਸਟਿਸ ਕਿਹਾ ਜਾਂਦਾ ਹੈ।ਅਸੀਂ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹਾਂ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਅਤੇ ਧਰਤੀ ਦੇ ਇਸ ਚੱਕਰ ਦੇ ਅਧਾਰ ‘ਤੇ ਹੀ ਦਿਨ ਅਤੇ ਰਾਤ ਦਾ ਸਮਾਂ ਤੈਅ ਹੁੰਦਾ ਹੈ।ਸੂਰਜ ਧਰਤੀ ਦੇ ਉੱਤਰੀ ਅਰਧ ਗੋਲੇ ਦੇ ਲੰਬਵਤ ਹੁੰਦਾ ਹੈ, ਜਿਸ ਦੇ ਕਾਰਨ ਸੂਰਜ ਦੀਆਂ ਕਿਰਨਾਂ ਕਰਕ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ।21 ਜੂਨ ਨੂੰ ਸੂਰਜ ਦਾ ਚੱਕਰ ਕੱਟਦਿਆਂ ਧਰਤੀ ਅਜਿਹੀ ਸਥਿਤੀ ‘ਚ ਹੋਵੇਗੀ ਜਿੱਥੇ ਸੂਰਜ ਦੀ ਰੌਸ਼ਨੀ ਵਧੇਰੇ ਸਮੇਂ ਤੱਕ ਧਰਤੀ ‘ਤੇ ਪਵੇਗੀ।

NO COMMENTS