*20 ਫਰਵਰੀ ਨੂੰ ਹੋਈ ਵੋਟਿੰਗ ਪ੍ਰਕਿਰਿਆ ਦੀ ਗਿਣਤੀ ਲਈ ਸਮੁੱਚੇ ਪ੍ਰਬੰਧ ਮੁਕੰਮਲ-ਡਿਪਟੀ ਕਮਿਸ਼ਨਰ*

0
52

ਮਾਨਸਾ, 09 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ )  : ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸਨਰ ਮਾਨਸਾ ਸ੍ਰੀ ਮਹਿੰਦਰ ਪਾਲ ਨੇ ਅੱਜ ਸਥਾਨਕ ਕਾਨਫਰੰਸ਼ ਹਾਲ ਵਿਖੇ ਵਿਧਾਨ ਸਭਾ ਚੋਣਾਂ 2022 ਲਈ ਹੋਈ ਵੋਟਿੰਗ ਪ੍ਰਕਿਰਿਆ ਦੇ ਗਿਣਤੀ ਪ੍ਰਬੰਧਾਂ ਨੂੰ ਲੈ ਕੇ ਪੱਤਰਕਾਰਾਂ ਨਾਲ ਵਿਸੇਸ਼ ਮਿਲਣੀ ਕੀਤੀ। ਸ੍ਰੀ ਮਹਿੰਦਰ ਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਵੱਖ-ਵੱਖ ਬਿਲਡਿੰਗਾਂ ’ਚ ਬਣੇ ਗਿਣਤੀ ਕੇਂਦਰਾਂ ਵਿਖੇ ਹੋਵੇਗੀ। ਉਨਾਂ ਦੱਸਿਆ ਕਿ ਮਾਨਸਾ-96 ਦੀ ਗਿਣਤੀ ਜ਼ਿਮਨੇਜੀਅਮ ਹਾਲ, ਸਰਦੂਲਗੜ-97 ਦੀ ਗਿਣਤੀ ਆਡੀਟੋਰੀਅਮ ਹਾਲ ਅਤੇ ਬੁਢਲਾਡਾ-98 ਦੀ ਗਿਣਤੀ ਲਾਇਬਰੇ੍ਰਰੀ ਵਿਖੇ ਹੋਵੇਗੀ। ਉਨਾਂ ਦੱਸਿਆ ਕਿ ਗਿਣਤੀ ਕਾਰਜ਼ਾਂ ਨੂੰ ਸੁਖਾਵੇਂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਕਾਊਟਿੰਗ ਸੁਪਰਵਾਈਜਰ, ਮਾਈਕਰੋਆਬਜਰ ਸਮੇਤ ਸਮੁੱਚਾ ਸਟਾਫ ਨਿਯੁਕਤ ਕੀਤਾ ਗਿਆ ਹੈ। ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਗਿਣਤੀ ਕਾਰਜ਼ਾਂ ਲਈ ਹਰ ਤਰਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨਾਂ ਨੇ ਦੱਸਿਆ ਕਿ ਕਾਊਂਟਿੰਗ ਦੀ ਨਿਗਰਾਨੀ ਲਈ ਚੋਣ ਕਮਿਸਨ ਵੱਲੋਂ ਹਰੇਕ ਹਲਕੇ ਲਈ ਆਬਜਰਵਰ ਤਾਇਨਾਤ ਕੀਤੇ ਗਏ ਹਨ। ਉਨਾਂ ਕਿਹਾ ਕਿ ਗਿਣਤੀ ਕੇਂਦਰ ਬੁਢਲਾਡਾ ਦੇ ਨੇੜੇ ਵਾਲੀ ਬਿਲਡਿੰਗ ’ਚ ਪੱਤਰਕਾਰਾਂ ਦੀ ਸੁਵਿਧਾ ਲਈ ਮੀਡੀਆ ਸੈਂਟਰ ਸਥਾਪਿਤ ਕੀਤਾ ਗਿਆ। ਉਨਾਂ ਦੱਸਿਆ ਕਿ ਕਾਊਟਿੰਗ ਹਾਲ ਦੇ ਅੰਦਰ ਮੋਬਾਇਲ ਫੋਨ ਲਿਜਾਉਣ ਦੀ ਬਿਲਕੁੱਲ ਵੀ ਆਗਿਆ ਨਹੀ ਹੋਵੇਗੀ। ਉਨਾਂ ਜ਼ਿਲਾ ਵਾਸੀਆਂ ਨੰੂ

ਗਿਣਤੀ ਕਾਰਜ਼ਾ ਤੋਂ ਬਾਅਦ ਆਪਸੀ ਭਾਈਚਾਰਕ ਸਾਂਝ ਅਤੇ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।  ਉਨਾਂ ਨੇ ਇਹ ਵੀ ਦੱਸਿਆ ਕਿ 10 ਮਾਰਚ ਨੂੰ ਜਿਲੇ ਵਿਚ ਡਰਾਈ ਡੇਅ ਹੋਵੇਗਾ। ਉਨਾਂ ਨੇ ਦੱਸਿਆ ਕਿ ਪੋਸਟਲ ਬੈਲਟ ਪੇਪਰਾਂ ਅਤੇ ਬਿਜਲਈ ਮਸੀਨਾਂ ਦੀ ਗਿਣਤੀ ਬਰਾਬਰ ਹੀ ਸੁਰੂ ਹੋਵੇਗੀ। ਉਨਾਂ ਦੱਸਿਆ ਕਿ ਤਿੰਨੋ ਵਿਧਾਨ ਸਭਾ ਹਲਕਿਆਂ ਦੇ ਗਿਣਤੀ ਕੇਂਦਰਾਂ ’ਚ ਬਿਜਲਈ ਮਸ਼ੀਨਾ ਦੀ ਗਿਣਤੀ ਲਈ ਇਕ ਰਾਊਂਡ ਲਈ 14 ਟੇਬਲ ਲਗਾਏ ਜਾਣਗੇ, ਜਿਸਦੇ ਲਈ ਕਾਊਟਿੰਗ ਹਾਲ ਨੂੰ ਦੋ ਭਾਗਾਂ ’ਚ ਵੰਡ ਕੇ 7-7 ਟੇਬਲ ਲੱਗਣਗੇ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮਾਨਸਾ ਲਈ 16, ਬੁਢਲਾਡਾ ਲਈ 16 ਅਤੇ ਸਰਦੂਲਗੜ ਲਈ 15 ਰਾਊਂਡ ਹੋਣਗੇ। ਉਨਾਂ ਦੱਸਿਆ ਕਿ ਸਮੁੱਚੀ ਗਿਣਤੀ ਪ੍ਰਕਿਰਿਆ ਲਈ 66 ਕਾਊਟਿੰਗ ਸੁਪਰਵਾਈਜ਼ਰ, 78 ਕਾਊਟਿੰਗ ਸਹਾਇਕ ਅਤੇ 68 ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਉਨਾਂ  ਦੱਸਿਆ ਕਿ ਗਿਣਤੀ ਸਬੰਧੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

NO COMMENTS