*18ਵਾਂ ਪਿਆਰਾ ਸਿੰਘ ਦਾਤਾ ਯਾਦਗਾਰੀ ਅਵਾਰਡ – ਨਿਰੰਜਣ ਬੋਹਾ ਤੇ ਸੁਰਿੰਦਰ ਫਰੀਦਾਬਾਦ ਨੂੰ*

0
22

ਬੋਹਾ, 27 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ)ਪੰਜਾਬੀ ਹਾਸ ਵਿਅੰਗ ਅਕਾਦਮੀ ਵੱਲੋਂ ਸਲਾਨਾ ਸਮਾਗਮ ਸਮੇ 18ਵਾਂ ਪਿਆਰਾ ਸਿੰਘ ਦਾਤਾ ਯਾਦਗਾਰੀ ਅਵਾਰਡ ਉੱਘੇ ਹਾਸ ਵਿਅੰਗ ਲੇਖਕ ਨਿਰੰਜਣ ਬੋਹਾ ਤੇ ਸੁਰਿੰਦਰ ਸਿੰਘ ਉਬਰਾਏ (ਫਰੀਦਾਬਾਦ)  ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਸ ਵਿਅੰਗ ਅਕਾਦਮੀ ਦੇ ਚੇਅਰਮੈਨ ਕੇ ਐਲ ਗਰਗ ਨੇ ਦੱਸਿਆ ਪੰਜਾਬੀ ਭਾਸ਼ਾ ਦੇ ਸਿਰਮੋਰ ਵਿਅੰਗਕਾਰ ਮਰਹੂਮ ਪਿਆਰਾ ਸਿੰਘ ਦਾਤਾ ਦੇ ਨਾਂ ‘ਤੇ ਦਿੱਤੇ ਜਾਣ ਵਾਲਾ ਇਹ ਅਵਾਰਡ ਹਰ ਸਾਲ ਪੰਜਾਬੀ ਹਾਸ ਵਿਅੰਗ ਖੇਤਰ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਲੇਖਕਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ 18ਵਾਂ ਅਵਾਰਡ ਹਾਸਿਲ ਕਰਨ ਵਾਲੇ ਇਹ ਦੋਵੇਂ ਲੇਖਕ ਚਾਰ ਦਹਾਕਿਆਂ ਤੋਂ ਵੀ ਉੱਪਰ ਦੇ  ਸਮੇਂ ਤੋਂ ਪੰਜਾਬੀ ਹਾਸ ਵਿਅੰਗ ਦੇ  ਖੇਤਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ।

NO COMMENTS