*17 ਸਾਲਾਂ ਦਲਿਤ ਲੜਕੀ ਨਾਲ ਗੈਂਗਰੇਪ, 5 ਖਿਲਾਫ ਮਾਮਲਾ ਦਰਜ*

0
413

ਬੁਢਲਾਡਾ 23 ਜੁਲਾਈ  (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਅੰਦਰ ਬਿਊਟੀ ਪਾਰਲਰ ਤੇ ਕੰਮ ਕਰਨ ਵਾਲੀ ਦਲਿਤ ਲੜਕੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਬਿਊਟੀ ਪਾਰਲਰ ਤੇ ਕੰਮ ਕਰਨ ਵਾਲੀ 17 ਸਾਲਾਂ ਦੀ ਲੜਕੀ ਗੁਰੁ ਨਾਨਕ ਕਾਲਜ ਚੌਂਕ ਤੇ ਖੜ੍ਹੀ ਵੇਖ ਕੇ ਮੇਰੀ ਪਹਿਚਾਣ ਵਾਲਾ ਵਿਅਕਤੀ ਪਰਮਜੀਤ ਸਿੰਘ ਪੰਮਾ ਨੇ ਗੱਡੀ ਰੋਕ ਲਈ ਅਤੇ ਮੈਨੂੰ ਲਿਫਟ ਦੇ ਕੇ ਛੱਡਣ ਲਈ ਕਿਹਾ। ਕਾਰ ਵਿੱਚ ਪਹਿਲਾ ਹੀ ਪਰਮਜੀਤ ਸਿੰਘ ਪੰਮਾ ਅਤੇ ਫੌਜੀ ਨਾਮ ਦਾ ਵਿਅਕਤੀ ਸਵਾਰ ਸੀ। ਜੋ ਮੈਨੂੰ ਕਰਮਜੀਤ ਸਿੰਘ ਉਰਫ ਧੁਰੀ ਦੀ ਮੋਟਰ ਪਿੰਡ ਦਾਤੇਵਾਸ ਵਿਖੇ ਲੈ ਗਏ। ਜਿੱਥੇ ਵਾਰੋ ਵਾਰੀ ਮੇਰੇ ਨਾਲ ਮੇਰੀ ਇੱਛਾ ਤੋਂ ਬਿਨਾਂ ਰੇਪ ਕਰਦੇ ਰਹੇ। ਉਸ ਤੋਂ ਬਾਅਦ ਮੈਨੂੰ ਇਕੱਲੀ ਨੂੰ ਪੰਮਾ ਕਾਰ ਵਿੱਚ ਬਿਠਾ ਕਰਕੇ ਰਾਤ ਸਮੇਂ ਗੁਰੂ ਨਾਨਕ ਨਜਦੀਕ ਪੰਪ ਕੋਲ ਛੱਡ ਕੇ ਚਲਾ ਗਿਆ। ਜਿੱਥੇ ਮੇਰੇ ਨਾਲ ਹੱਡਬੀਤੀ ਮੇਰੀ ਮਾਸੀ ਨੂੰ ਘਰ ਜਾ ਕੇ ਦੱਸੀ ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਇਲਾਜ ਲਈ ਸਰਕਾਰੀ ਹਸਪਤਾਲ ਗਈ। ਐਸ.ਐਚ.ਓ ਸਿਟੀ ਭਗਵੰਤ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਦੇ ਬਿਆਨ ਦੇ ਆਧਾਰਿਤ 5 ਨੌਜਵਾਨ ਮੇਵਾ ਸਿੰਘ, ਮਨਪ੍ਰੀਤ ਸਿੰਘ ਗੋਲੂ, ਕਰਮਜੀਤ ਸਿੰਘ ਧੁਰੀ, ਪਰਮਜੀਤ ਸਿੰਘ ਪੰਮਾ ਵਾਸੀਆਨ ਦਾਤੇਵਾਸ, ਫੌਜੀ ਗੁਰਦਪ ਸਿੰਘ ਦਿਆਲਪੁਰਾ ਖਿਲਾਫ ਪੋਕਸੋ ਐਕਟ, ਐਸੀ ਸੀ ਐਸ ਟੀ ਐਕਟ ਅਤੇ ਧਾਰਾ 70 (1), ਬੀ ਐਨ ਸੀ ਦਰਜ ਕਰ ਲਿਆ। ਮੁਲਜਮ ਪੁਲਿਸ ਦੀ ਗ੍ਰਿਫਤ ਤੋਂ ਦੂਰ ਦੱਸੇ ਜਾ ਰਹੇ ਹਨ। 

NO COMMENTS