17 ਵੇ ਦਿਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੇਵਾ ਕਰ ਰਹੇ ਹਨ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਦੇ ਮੈਂਬਰ

0
52

ਮਾਨਸਾ, 07 ਅਪ੍ਰੈਲ   (ਸਾਰਾ ਯਹਾ, ਬਲਜੀਤ ਸ਼ਰਮਾ) : “ਕੋਰੋਨਾ ਵਾਇਰਸ ਦੇ ਬਾਵਜੂਦ ਵੀ ਲਗਾਤਾਰ 17ਵੇ ਦਿਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੇਵਾ ਕਰ ਰਹੇ ਹਨ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਦੇ ਮੈਂਬਰ ਮਾਨਸਾ ਦੇ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਵਿਚ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਇੱਕ ਵਿਸ਼ਾਲ ਯੱਗ ਰੂਪੀ ਲੰਗਰ ਲਗਾਇਆ ਹੋਇਆ ਹੈ ਵੈਸੇ ਤਾਂ ਪਹਿਲਾਂ ਤੋਂ ਹੀ ਗਰੀਬਾਂ ਦੇ ਲਈ ਲੰਗਰ ਲਗਾਇਆ ਜਾਂਦਾ ਹੈ ਅਤੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਕਰਕੇ ਸਾਰੀਆਂ ਸੰਸਥਾਵਾਂ ਵੱਲੋਂ ਫ਼ੈਸਲਾ ਕਰਕੇ ਲੰਗਰ ਲਗਾਤਾਰ 22ਮਾਰਚ ਤੋਂ ਚੱਲ ਰਿਹਾ ਹੈ ਜਿਥੇ ਕਿ ਮਾਨਸਾ ਦੇ ਦਾਨੀ ਸੱਜਣਾਂ ਵਲੋ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਲਗਾਤਾਰ ਲੰਗਰ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਸ ਲੰਗਰ ਲਈ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਜਿਥੇ ਮਾਨਸਾ ਦੇ ਜ਼ਿਲੇ ਦੇ ਪੁਲਿਸ ਮੁਖੀ ਸ੍ਰੀ ਨਰਿੰਦਰ ਭਾਰਗਵ ਲੋਕਾਂ ਨੂੰ ਜਾਗਰੂਕ ਕਰਕੇ ਇਸ ਭਿਅੰਕਰ ਵਾਇਰਸ ਤੋਂ ਬਚਾਇਆ ਜਾ ਰਿਹਾ ਹੈ ਅਤੇ ਆਪਣੇ ਮਾਨਸਾ ਸਬ ਡਵੀਜ਼ਨ ਦੇ ਉਪ ਕਪਤਾਨ ਹਰਜਿੰਦਰ ਸਿੰਘ ਗਿੱਲ ਵੱਲੋਂ ਵੀ ਇਸ ਕਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਉਂਣ ਲਈ ਡਿਊਟੀ ਦੇ ਰਹੇ ਹਨ ਅਤੇ ਲੋਕਾਂ ਨੂੰ ਪ੍ਰੇਰਿਤ ਕਰਕੇ ਰੇਲਵੇ ਤਿ੍ਵੇਣੀ ਮੰਦਿਰ ਵਿਚ ਚੱਲ ਲੰਗਰ ਵਿਚ ਦਾਨ ਦੇਣ ਲਈ ਵੀ ਕਹਿ ਰਹੇ ਹਨ ਅਤੇ ਸਬਜ਼ੀਆਂ ਦੀ ਆਪਣੀ ਡਿਊਟੀ ਲਗਾਈ ਹੋਈ ਹੈ ਅਤੇ ਅੱਜ ਵੀ ਦਾਨੀ ਸੱਜਣਾਂ ਵੱਲੋਂ ਆਟਾ ਦਾਨ ਦਿੱਤਾ ਗਿਆ ਅਤੇ ਖਿਆਲਾ ਮੰਦਿਰ ਕਮੇਟੀ ਵੱਲੋਂ ਵੀ ਚੋਲ਼ਾ ਦੀ ਸੇਵਾ ਕੀਤੀ ਗਈ ਹੋਰ ਦਾਨੀ ਸੱਜਣਾਂ ਵੱਲੋਂ ਵੀ ਆਪਣਾਂ ਨਾਮ ਗੁਪਤ ਰਖਦਿਆਂ ਲੰਗਰ ਵਿਚ ਆਪਣਾ ਯੋਗਦਾਨ ਪਾਇਆ ਅਤੇ ਅੱਜ ਮਾਨਸਾ ਦੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅੱਜ ਵੀ ਹਾਜ਼ਰ ਸਨ

NO COMMENTS