*17 ਮਈ ਨੂੰ ਚੰਡੀਗੜ੍ਹ ਵਿਖੇ ਸਰਕਾਰਾਂ ਦੇ ਖ਼ਿਲਾਫ਼ ਲਗਾਏ ਜਾ ਰਹੇ ਪੱਕੇ ਮੋਰਚੇ ਸਬੰਧੀ ਸਿੱਧੂਪੁਰ ਜਥੇਬੰਦੀ ਦੀ ਹੋਈ ਅਹਿਮ ਮੀਟਿੰਗ*

0
20

ਮਾਨਸਾ 7 ਮਈ  (ਸਾਰਾ ਯਹਾਂ/ ਗੋਪਾਲ ਅਕਲੀਆ) -ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਗਜੀਤ ਸਿੰਘ  ਡੱਲੇਵਾਲ ਦੀ ਅਗਵਾਈ ਹੇਠ ਸੂਲੀਸਰ ਗੁਰੂ ਘਰ ਕੋਟ ਧਰਮੂ ਵਿਖੇ ਹੋਈ। ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ-ਮਜ਼ਦੂਰਾਂ ਨੇ ਹਿੱਸਾ ਲਿਆ।  ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਸੰਯੁਕਤ ਮੋਰਚੇ ਵੱਲੋ ਉਲੀਕੇ ਪ੍ਰੋਗਰਾਮ ਤਹਿਤ  ਅੱਜ ਮਾਨਸਾ ਦੀ ਭਰਵੀ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ 17 ਮਈ  ਨੂੰ ਚੰਡੀਗੜ੍ਹ  ਵਿਖੇ ਸਰਕਾਰਾਂ ਦੇ ਖ਼ਿਲਾਫ਼ ਲਗਾਏ ਜਾ ਰਹੇ ਪੱਕੇ ਮੋਰਚੇ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ  ਤੇ ਕੇਦਰ ਸਰਕਾਰ ਕਿਸਾਨੀ ਕਿੱਤੇ ਨੂੰ ਕਾਰਪੋਰੇਟ ਘਰਾਣਿਆ ਦੇ ਹੱਥ ਦੇਣ ਜਾ ਰਹੀ ਹੈ ਤੇ ਭਾਖੜਾ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰਨ ਦੇ ਨਾਲ-ਨਾਲ  ਪਿੰਡਾ-ਸਹਿਰਾ ‘ਚ ਚਿੱਪਾ ਵਾਲੇ ਮੀਟਰ ਲਗਾਉਣੇ , ਫਸਲਾਂ ਦਾ ਪੂਰਾ ਭਾਅ ਨਾ ਦੇਣ ਕਾਰਨ ਚੜਿਆ ਕਰਜ਼ਾ ਖਤਮਾ ਕਰਨਾ, ਮੱਕੀ, ਮੂੰਗੀ, ਸਬਜੀ, ਦੁੱਧ, ਆਦਿ ਦੇ ਭਾਅ ਐੱਮ.ਐਸ.ਪੀ, ਦੀ ਗਾਰੰਟੀ ਕਾਨੂੰਨ ਅਨੁਸਾਰ ਨਾ ਦੇਣ ਤੇ ਪੱਕਾ ਮੋਰਚਾ ਲਗਾਇਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਜਦੋ ਕਿ ਅਦਾਰਾ ਆਪਣੀ ਵਸਤੂ  ਤਿਆਰ ਕਰਨ ਲਈ ਲਾਗਤ ਖਰਚ ਜੋੜ  ਕੇ ਉਸ ਦਾ ਰੇਟ ਬਣਾ ਕੇ ਬਜਾਰ ਵਿੱਚ ਬਚਤ ਮੁਨਾਫਾ ਤੈਅ  ਕਰਕੇ ਮਾਰਕੀਟ ਵਿੱਚ  ਵੇਚਿਆ ਜਾਦਾ ਹੈ, ਸਰਕਾਰ ਦੀ ਮਿਲੀ ਭੁਗਤ ਕਾਰਨ ਕਿਸਾਨ  ਦੀ ਫਸਲ ਦਾ ਪੂਰਾ ਭਾਅ ਕੀਮਤ ਸੂਚਕ ਅੰਕ  ਮੁਤਾਬਕ ਨਹੀ  ਦਿੱਤਾ  ਜਾਦਾ,  ਜਿਸਦਾ ਵੱਡਾ ਕਾਰਨ ਜਮੀਨਾ  ਤੇ ਕਾਰਪੋਰੇਟ ਘਰਾਣਿਆ  ਨੂੰ ਕਬਜਾ ਕਰਨਾ ਜਿਵੇ ਕਿ ਖਾਦ ,ਕੀਟਨਾਸ਼ਕ ,ਦਵਾਈ  ਡੀਜ਼ਲ ਆਦਿ ਦੇ ਰੇਟਾ  ਵਿੱਚ ਕਈ  ਗੁਣਾ ਵਾਧਾ ਕਰਕੇ  ਕਿਸ਼ਾਨ  ਨੂੰ ਮੰਦਹਾਲੀ ਵੱਲ ਧੱਕਣਾ, ਇਨ੍ਹਾਂ  ਮੰਗਾ ਨੂੰ  ਲਾਗੂ ਕਰਵਾਉਣ ਲਈ ਪਿੰਡਾ ਵਿੱਚੋ ਲੰਗਰ ਰਸਦ, ਟਰੈਕਟਰ, ਟਰਾਲੀਆ ਸਮੇਤ  ਚੰਡੀਗੜ੍ਹ ਦੇ  ਗੁਰੂਦੁਆਰਾ ਅੰਬ ਸਾਹਿਬ  ਵਿਖੇ ਇਕੱਠੇ ਹੋ ਕੇ ਵਿਧਾਨ ਸਭਾ ਅੱਗੇ ਅਣਮਿਥੇ ਸਮੇ ਲਈ  ਮੋਰਚਾ ਲਾਇਆ  ਜਾਵੇਗਾ। ਇਸ ਮੌਕੇ ਆਗੂ ਅਮਰਜੀਤ ਸਿੰਘ, ਹਰਮੀਤ ਸਿੰਘ ਝੰਡਾ ਕਲਾਂ, ਸ਼ੇਰ ਸਿੰਘ ਹੋਡਲਾ, ਬੂਟਾ ਸਿੰਘ ਰੜ੍ਹ, ਲਖਵੀਰ ਸਿੰਘ ਅਕਲੀਆ, ਬੂਟਾ ਸਿੰਘ ਅਕਲੀਆ, ਜੁਗਰਾਜ ਸਿੰਘ ਰੜ੍ਹ, ਅਵਤਾਰ ਸਿੰਘ ਬੋਹਾ, ਮਾਘ ਸਿੰਘ ਮਾਖਾ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

NO COMMENTS