*168 ਦਿਵਿਅੰਗ ਵਿਅਕਤੀਆਂ ਨੂੰ ਵੰਡੇ ਟਰਾਈ ਸਾਇਕਲ*

0
25


ਬਰੇਟਾ, 10 ਅਪ੍ਰੈਲ (ਸਾਰਾ ਯਹਾਂ/ਰੀਤਵਾਲ)ਬੀਤੇ ਦਿਨੀਂ ਬਰੇਟਾ ਇਕਾਈ ਦੀ ਸੰਸਥਾ ਕੰਨਫੈਡਰੇਸ਼ਨ ਫ਼ਾਰ ਚੈਲੇੰਜਡ ਪਰਸਨਜ ਵੱਲੋਂ ਗੁਰੂਦੁਆਰਾ ਸ਼੍ਰੀ ਜੰਡਸਰ ਸਾਹਿਬ ਪਿੰਡ ਬਹਾਦਰਪੁਰ, ਬਰੇਟਾ ਵਿਖੇ ਭਾਰਤ ਸਰਕਾਰ ਦੇ ਅਦਾਰੇ ਅਲਿਮਕੇ ਕਾਨਪੁਰ ਦੇ ਸਹਿਯੋਗ ਨਾਲ ਦੋ ਰੋਜ਼ਾ ਕੈੰਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 168 ਲੋੜਵੰਦ ਦਿਵਿਅੰਗ ਵਿਅਕਤੀਆਂ ਨੂੰ ਟਰਾਈ ਸਾਈਕਲ ਵੰਡੇ ਗਏ। ਸੰਸਥਾ ਦੇ ਪ੍ਰਧਾਨ ਮਨਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ 1110 ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਸੀ, ਜਿਸ ਵਿੱਚੋਂ ਇਹਨਾਂ 168 ਵਿਅਕਤੀਆਂ ਨੂੰ 14.50 ਲੱਖ ਕੀਮਤ ਦੇ ਲੱਗਭਗ ਦਾ ਸਮਾਨ ਇਸ ਕੈੰਪ ਰਾਹੀਂ ਵੰਡਿਆ ਜਾ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਬਾਕੀ ਰਹਿੰਦੇ ਵਿਅਕਤੀਆਂ ਨੂੰ ਵੀ ਵੰਡਿਆ ਜਾਵੇਗਾ। ਉਹਨਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਕਰਕੇ ਜਿੱਥੇ ਕੁਝ ਔਕੜਾਂ ਦਾ ਸਾਹਮਣਾ ਸੰਸਥਾ ਨੂੰ ਕਰਨਾ ਪੈ ਰਿਹਾ ਸੀ, ਉੱਥੇ ਜ਼ਿਲ੍ਹਾ ਪ੍ਰਸ਼ਾਸ਼ਨ, ਮਾਣਯੋਗ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਅਤੇ ਐਡਵੋਕੇਟ ਗੁਰਲਾਭ ਸਿੰਘ ਮਹਿਲ ਅਤੇ ਨੇਕੀ ਫਾਉਂਡੇਸ਼ਨ ਬੁਢਲਾਡਾ ਨੇ ਵਿਸ਼ੇਸ਼ ਸਹਿਯੋਗ ਰਿਹਾ ਹੈ। ਕੈੰਪ ਵਿੱਚ ਵਿਸ਼ੇਸ਼ ਤੌਰ ਉੱਤੇ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਰਾਏ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਪੱਪੂ ਸਿੰਘ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਇਸ ਕੈੰਪ ਵਿੱਚ ਕਰੋਨਾ ਸੰਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ, ਕੈੰਪ ਨੂੰ ਛੋਟੇ ਛੋਟੇ ਭਾਗਾਂ ਵਿੱਚ ਵੰਡਕੇ, 10-10 ਵਿਅਕਤੀਆਂ ਦੇ ਸਮੂਹ ਨੂੰ ਸਾਈਕਲ ਵੰਡੇ ਗਏ। ਕੈੰਪ ਵਿੱਚ ਅਲਿਮਕੋ ਕਾਨਪੁਰ ਵੱਲੋਂ ਦਯਾਨੰਦ, ਸੰਸਥਾ ਦੇ ਸੂਬਾ ਪ੍ਰਧਾਨ ਸਤੀਸ਼ ਗੋਇਲ, ਸੂਬਾ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਕੈੰਪ ਦੀ ਅਗਵਾਹੀ ਕੀਤੀ। ਉਹਨਾਂ ਦੱਸਿਆ ਕਿ ਕੈੰਪ ਵਿੱਚ ਪੰਜਾਬ ਰਾਜ ਤੋਂ ਬਿਨਾਂ ਹਰਿਆਣਾ-ਰਾਜਸਥਾਨ ਤੋਂ ਵੀ ਲੋੜਵੰਦ ਵਿਅਕਤੀ ਪਹੁੰਚੇ, ਜਿਹਨਾਂ ਨੂੰ ਸਾਈਕਲ ਵੰਡੇ ਗਏ। ਪਿੰਡ ਬਹਾਦਰਪੁਰ ਦੀ ਪੰਚਾਇਤ ਅਤੇ ਗੁਰੂਦੁਆਰਾ ਕਮੇਟੀ ਨੇ ਆਉਣ ਵਾਲੇ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਗੁਰਦੁਆਰਾ ਕਮੇਟੀ ਦੇ ਮੈਂਬਰ, ਨੇਕੀ ਫਾਉਂਡੇਸ਼ਨ ਤੋਂ ਡਾ. ਕਰਨੈਲ ਵੈਰਾਗੀ, ਸੁਖਚੈਨ ਸਿੰਘ, ਮਾਸਟਰ ਜਸਵੀਰ ਸਿੰਘ, ਸੌਰਵ ਮਿੱਤਲ, ਆਦਿਤਿਆ ਗੋਇਲ, ਜ਼ੋਰਾ ਸਿੰਘ, ਰਾਮਜੀਤ ਬਰੇਟਾ, ਮਹਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਅਵਤੲਰ ਸਿੰਘ ਖੱਤਰੀਵਾਲਾ, ਗੁਰਲਾਲ , ਬੰਤ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਸੁਖਚਰਨ ਸਿੰਘ, ਗੁਰਜੀਤ ਸਿੰਘ, ਗਿਆਨ ਚੰਦ, ਅਜੇਬ ਸਿੰਘ, ਹਰਦੀਪ ਸਿੰਘ ਆਦਿ ਮੌਜ਼ੂਦ ਰਹੇ।

NO COMMENTS