160-170 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਵਾਲਾ ‘ਅਮਫਾਨ’ ਤੂਫਾਨ, ਭਾਰੀ ਨੁਕਸਾਨ ਦਾ ਖਦਸ਼ਾ

0
301

ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ‘ਅਮਫਾਨ’ (Amphan cyclone) ਨੇ ਬੁੱਧਵਾਰ ਦੁਪਹਿਰ ਕਰੀਬ ਢਾਈ ਵਜੇ ਪੱਛਮੀ ਬੰਗਾਲ ਦੇ ਦਿਘਾ ਅਤੇ ਬੰਗਲਾਦੇਸ਼ ਦੇ ਹਟੀਆ ਟਾਪੂ ਦੇ ਵਿਚਕਾਰ ਦਸਤਕ ਦਿੱਤੀ। ਤੇਜ਼ ਬਾਰਸ਼ ਅਤੇ ਤੂਫਾਨੀ ਹਵਾਵਾਂ ਨਾਲ ਅਗਲੇ ਕੁਝ ਘੰਟਿਆਂ ਵਿੱਚ ਚੱਕਰਵਾਤ ਹੋਰ ਗੰਭੀਰ ਹੋਣ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਦੇ ਅਨੁਸਾਰ ਚੱਕਰਵਾਤ ਦੇ ਆਉਣ ਸਮੇਂ ਇਸ ਦੀ ਰਫਤਾਰ 160-170 ਕਿਲੋਮੀਟਰ ਪ੍ਰਤੀ ਘੰਟਾ ਸੀ।

ਇਸ ਦੀ ਗਤੀ 190 ਕਿਲੋਮੀਟਰ ਪ੍ਰਤੀ ਘੰਟੇ ਪਹੁੰਚਣ ਦੀ ਉਮੀਦ ਹੈ। ਸਵੇਰ ਤੋਂ ਹੀ ਪੱਛਮੀ ਬੰਗਾਲ ਦੇ ਗੰਗਾ ਮੈਦਾਨ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਅਤੇ ਤੂਫਾਨੀ ਹਵਾਵਾਂ ਚੱਲੀਆਂ ਹਨ। ਸਮੇਂ ਦੇ ਨਾਲ ਇਸਦੀ ਗਤੀ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਦਮ ਦਮ ਏਅਰਪੋਰਟ ‘ਤੇ ਹਵਾ ਦੀ ਗਤੀ ਸਾਢੇ ਤਿੰਨ ਵਜੇ 76 ਕਿਮੀ ਪ੍ਰਤੀ ਘੰਟਾ ਸੀ। ਪੂਰਬੀ ਹਿੱਸੇ ਵਿੱਚ ਇਹ ਕੋਲਕਾਤਾ ਦੇ ਨਜ਼ਦੀਕ ਦੀ ਲੰਘੇਗਾ। ਇਸ ਕਾਰਨ ਹੇਠਲੇ ਖੇਤਰ ਵਿੱਚ ਪਾਣੀ ਭਰਨ ਅਤੇ ਭਾਰੀ ਨੁਕਸਾਨ ਦੀ ਸੰਭਾਵਨਾ ਹੈ।
ਓਡੀਸ਼ਾ ਅਤੇ ਬੰਗਾਲ ਵਿੱਚ ਬਾਰਸ਼, ਕਈ ਮਕਾਨ ਢਿਹ ਗਏ
ਬੁੱਧਵਾਰ ਨੂੰ ਇਹ ਤੇਜ਼ੀ ਨਾਲ ਭਾਰਤੀ ਤੱਟ ਵੱਲ ਵਧਿਆ ਜਿਸ ਕਾਰਨ ਤੱਟੀ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਬਾਰਸ਼ ਸ਼ੁਰੂ ਹੋ ਗਈ ਅਤੇ ਕਈ ਘਰ ਢਹਿ ਗਏ। ਹੁਣ ਤੱਕ 6 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਪੰਜ ਲੱਖ ਲੋਕਾਂ ਨੂੰ ਪੱਛਮੀ ਬੰਗਾਲ ਅਤੇ 1.58 ਲੱਖ ਨੂੰ ਓਡੀਸ਼ਾ ਵਿੱਚ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

NO COMMENTS