*16 ਮਾਰਚ ਨੂੰ ਸੈਂਟਰਲ ਪਾਰਕ ਵਿਖੇ ਕਰਵਾਇਆ ਜਾਵੇਗਾ ਫੁੱਲਾਂ ਦਾ ਮੇਲਾ-ਤਿਆਰੀਆਂ ਸਬੰਧੀ ਸੋਸਾਇਟੀ ਮੈਂਬਰਾਂ ਦੀ ਹੋਈ ਅਹਿਮ ਮੀਟਿੰਗ*

0
37

ਮਾਨਸਾ 16 ਫਰਵਰੀ – (ਸਾਰਾ ਯਹਾਂ/ਮੁੱਖ ਸੰਪਾਦਕ)
16 ਮਾਰਚ 2025 ਨੂੰ ਸਥਾਨਕ ਸੈਂਟਰਲ ਪਾਰਕ ਵਿਖੇ ਆਯੋਜਿਤ ਕੀਤੇ ਜਾਣ ਵਾਲੇ 28ਵੇੰ ਫਲਾਵਰ ਸ਼ੋਅ 2025 ਦੀਆਂ ਤਿਆਰੀਆਂ ਦੇ ਅਗੇਤੇ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਇਨਵਾਇਰਮੈਂਟ ਸੋਸਾਇਟੀ ਮਾਨਸਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਹੋਈ।
ਇਸ ਮੌਕੇ ਸੋਸਾਇਟੀ ਦੇ ਕਨਵੀਨਰ ਸ਼੍ਰੀ ਅਸ਼ੋਕ ਸਪੋਲੀਆ ਨੇ ਦੱਸਿਆ ਕਿ ਸੋਸਾਇਟੀ ਦੇ ਪ੍ਰਧਾਨ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਦੀ ਅਗਵਾਈ ਹੇਠ ਸੋਸਾਇਟੀ ਵੱਲੋਂ ਲੋਕਾਂ ਨੂੰ ਵਾਤਾਵਰਣ ਨਾਲ ਜੋੜੀ ਰੱਖਣ ਲਈ ਜਿੱਥੇ ਸਮੇਂ-ਸਮੇਂ ‘ਤੇ ਪੌਦਾਰੋਪਣ ਕੀਤਾ ਜਾਂਦਾ ਹੈ, ਉਥੇ ਹੀ ਹਰ ਸਾਲ ਫਲਾਵਰ ਸ਼ੋਅ ਦਾ ਆਯੋਜਨ ਕਰਕੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੀ ਪ੍ਰਦਰਸ਼ਨੀ ਲਗਾ ਕੇ ਲੋਕਾਂ ਨੂੰ ਵਾਤਾਵਰਣ ਸੰਭਾਲ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਪ੍ਰੋਜੈਕਟ ਚੇਅਰਮੈਨ ਸ਼੍ਰੀ ਨਰੇਸ਼ ਵਿੱਕੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਲਾਵਰ ਸ਼ੋਅ ਦੌਰਾਨ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਸਟਾਲਾਂ ਅਤੇ ਝੂਲੇ ਆਕਰਸ਼ਣ ਦਾ ਮੁੱਖ ਕੇਂਦਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਕੁਝ ਨਵੀਆਂ ਅਤੇ ਸੁੰਦਰ ਸਟਾਲਾਂ ਵੀ ਲਗਈਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 16 ਮਾਰਚ 2025 ਨੂੰ ਸਥਾਨਕ ਸੈਂਟਰਲ ਪਾਰਕ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਫਲਾਵਰ ਸ਼ੋਅ ਵਿੱਚ ਜਰੂਰ ਸ਼ਿਰਕਤ ਕਰਨ।
ਇਸ ਮੌਕੇ ਆਰ ਸੀ ਗੋਇਲ, ਰਾਕੇਸ਼ ਸੇਠੀ, ਪੰਡਿਤ ਪੁਨੀਤ ਸ਼ਰਮਾ ਗੋਗੀ,ਸਮਾਜ ਸੇਵੀ ਤਰਸੇਮ ਸੇਮੀ, ਨਵੀਨ ਬੋਹਾ, ਡਾ. ਵਿਕਾਸ ਸ਼ਰਮਾ, ਜਗਜੀਤ ਸਿੰਘ, ਸਟੇਟ ਅਵਾਰਡੀ ਡਾ. ਵਿਨੋਦ ਮਿੱਤਲ, ਵਿਜੈ ਜਿੰਦਲ ਅਤੇ ਜਤਿੰਦਰਵੀਰ ਗੁਪਤਾ ਮੌਜੂਦ ਸਨ।

NO COMMENTS