*16ਵਾ ਵਿਸ਼ਾਲ ਕੰਨਿਆ ਦਾਨ ਮਹਾਂ ਯੱਗ*

0
89

ਮਾਨਸਾ  (ਸਾਰਾ ਯਹਾਂ/  ਮੁੱਖ ਸੰਪਾਦਕ/ਬਲਜੀਤ ਸ਼ਰਮਾ) : ਮਾਨਸਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਰਜਿ ਵਲੋਂ ਇਸ ਮੰਡਲ ਦੇ ਸਰਪ੍ਰਸਤ ਸੰਜੀਵ ਕੁਮਾਰ ਸੰਜੂ ਅਤੇ ਮਹਿੰਦਰ ਸਿੰਘ ਅਤੇ ਮੰਡਲ ਦੇ ਪ੍ਰਧਾਨ ਤਰਸੇਮ ਚੰਦ ਬਿੱਟੂ ਸ਼ਰਮਾ , ਸੁਭਾਸ਼ ਸ਼ਰਮਾ ਵਾਇਸ ਪ੍ਰਧਾਨ, ਸੁਖਵਿੰਦਰ ਜੱਸਲ, ਜਰਨਲ ਸਕੱਤਰ ਮਨੋਜ ਕੁਮਾਰ ਮੋਜੀ ਜਾਇੰਟ ਸੈਕਟਰੀ , ਰਵੀ ਕੁਮਾਰ ਕੈਸ਼ੀਅਰ, ਰਮੇਸ਼ ਕੁਮਾਰ ਮੇਸ਼ੀ ,ਸ਼੍ਰੀ ਕ੍ਰਿਸ਼ਨ ਪ੍ਰਿੰਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੀ ਸੰਸਥਾ ਜੈ ਮਾਂ ਸ਼ਾਰਦਾ ਸੇਵਾ ਸੰਘ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਕੰਨਿਆ ਦਾਨ ਕੀਤਾ ਜਾਂਦਾ ਹੈ ਇਸ ਸਾਲ ਵੀ 30 ਮਾਰਚ 2023 ਦਿਨ ਐਤਵਾਰ ਨੂੰ ਗਾਊਸ਼ਾਲਾ ਭਵਨ ਵਾਟਰ ਵਰਕਸ ਰੋਡ ਵਿਖੇ ਕਰ ਰਹੇ ਹਾਂ ਅਤੇ ਜਿਸ ਵਿਚ ਸਾਰੇ ਸ਼ਹਿਰ ਨਿਵਾਸੀਆਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਹਿਯੋਗ ਹੁੰਦਾ ਹੈ ਸਾਡੀ ਸੰਸਥਾ ਵੱਲੋਂ ਗਰੀਬ ਕੰਨਿਆ ਦਾ ਵਿਆਹ ਕਰਨ ਸਮੇਂ ਕਿਸੇ ਜਾਤ ਧਰਮ ਨਹੀਂ ਦੇਖਿਆ ਜਾਂਦਾ ਅਤੇ ਜ਼ਰੂਰਤਮੰਦ ਪਰਿਵਾਰਾਂ ਵਲੋਂ ਜ਼ੋ ਸਾਨੂੰ ਸੰਪਰਕ ਕਰਦੇ ਹਨ ਉਹਨਾਂ ਪਰਿਵਾਰਾਂ ਦੇ ਕੰਨਿਆ ਦੇ ਵਿਆਹ ਕੀਤੇ ਜਾਂਦੇ ਹਨ ਇਸ ਮੰਡਲ ਦੇ ਪ੍ਰਧਾਨ ਤਰਸੇਮ ਚੰਦ ਬਿੱਟੂ ਸ਼ਰਮਾ ਅਤੇ ਸੰਜੀਵ ਸੰਜੂ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਪਿਛਲੇ 16 ਸਾਲਾਂ ਤੋਂ ਜ਼ਰੂਰਤਮੰਦ ਲੋਕਾਂ ਦੀ ਕੰਨਿਆ ਦਾਨ ਕਰਕੇ ਕੀਤੀ ਜਾਂਦੀ ਹੈ ਅਤੇ ਇਸ ਮੰਡਲ ਵੱਲੋਂ ਮਾਂ ਭਗਵਤੀ ਦੇ ਜਾਗਰਣ ਵੀ ਕੀਤੇ ਜਾਂਦੇ ਹਨ ਅਤੇ ਜਾਗਰਣ ਦੌਰਾਨ ਜ਼ੋ ਵੀ ਦਾਨ ਇੱਕਠਾ ਹੁੰਦਾ ਹੈ ਉਹ ਸਾਰਾਂ ਪੈਸਾ ਹਰ ਸਾਲ ਇਸ ਮਹਾਨ ਕੰਨਿਆ ਦਾਨ ਮਹਾਂ ਯੱਗ ਵਿੱਚ ਲਗਾਇਆ ਜਾਂਦਾ ਹੈ ਅਤੇ ਸ਼ਹਿਰ ਨਿਵਾਸੀਆਂ ਦਾ ਵੀ ਇਸ ਕਾਰਜ ਵਿਚ ਵਿਸ਼ੇਸ਼ ਸਹਿਯੋਗ ਰਹਿੰਦਾ ਹੈ।

NO COMMENTS