*150 ਫੁੱਟ ਡੂੰਘੇ ਬੋਰਵੈਲ ‘ਚ ਡਿੱਗਾ ਤਿੰਨ ਸਾਲਾ ਬੱਚਾ, ਬਚਾਅ ਕਾਰਜ ਜਾਰੀ*

0
255

ਆਗਰਾ 14,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਇੱਕ ਤਿੰਨ ਸਾਲਾ ਬੱਚੇ ਦੇ 150 ਫੁੱਟ ਡੂੰਘੇ ਬੋਰਵੈਲ ‘ਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਸੋਮਵਾਰ ਦੀ ਹੈ, ਅਗਰਾ ਦੇ ਧਾਰਿਆਈ ਪਿੰਡ ਵਿੱਚ ਇੱਕ ਬੱਚੇ ਦੇ ਬੋਰਵੈਲ ਵਿੱਚ ਡਿੱਗਣ ਮਗਰੋਂ ਪੂਰੇ ਹਲਕੇ ਵਿੱਚ ਹਲ ਚਲ ਹੋ ਗਈ। ਫਿਲਹਾਲ ਬਚਾਅ ਕਾਰਜ ਜਾਰੀ ਹੈ ਤੇ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਘਟਨਾ ਸਵੇਰੇ ਕਰੀਬ ਸਾਢੇ 8 ਵਜੇ ਦੀ ਹੈ। ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਸੀ। ਇੱਕ ਚਸ਼ਮਦੀਦ ਨੇ ਕਿਹਾ ਕਿ ਬੱਚਾ ਉਸੇ ਬੋਰਵੈਲ ਵਿੱਚ ਡਿੱਗਾ ਹੈ ਜੋ ਉਸ ਦੇ ਪਿਤਾ ਨੇ ਪੁੱਟਿਆ ਸੀ।

ਪਿੰਡ ਵਾਸੀਆਂ ਮੁਤਾਬਕ ਉਨ੍ਹਾਂ ਇੱਕ ਰੱਸੀ ਬੋਰਵੈਲ ਵਿੱਚ ਸੁੱਟੀ ਹੈ ਜੋ ਬੱਚੇ ਨੇ ਫੜ੍ਹ ਲਈ ਹੈ ਤੇ ਉਹ ਠੀਕ ਹੈ ਤੇ ਜਵਾਬ ਦੇ ਰਿਹਾ ਹੈ।

NO COMMENTS