*150 ਤੋਂ ਵੱਧ ਲੋਕਾ ਨੂੰ ਕਲੋਨੀ ਕੱਟ ਕੇ ਪਲਾਟ ਦੇਣ ਦੇ ਨਾਮ ਤੇ ਪੈਸੇ ਇੱਕਠੇ ਕਰ ਠੱਗੀ ਮਾਰੀ ਗਈ*

0
394

ਮੌੜ, 30 ਅਗਸਤ:- (ਸਾਰਾ ਯਹਾਂ/ਸਮਦੀਪ ਬੜੈਚ ਭਾਈ ਬਖਤੌਰ) ਬਲਵੀਰ ਸਿੰਘ ਪੁੱਤਰ ਜੱਗਰ ਸਿੰਘ ਵਾਸ਼ੀ ਕਮਾਲੂ ਸਵੈਚ ਜ਼ਿਲ੍ਹਾ ਬਠਿੰਡਾ ਨੇ ਸੰਜੀਵ ਕੁਮਾਰ ਪੁੱਤਰ ਹੇਮ ਰਾਜ ਵਾਸੀ ਮੌੜ ਮੰਡੀ ਖਿਲਾਫ਼ 420 ਦਾ ਪਰਚਾ ਦਰਜ ਕਰਵਾਇਆ ਗਿਆ ਸੀ, ਕਿ ਸੰਜੀਵ ਕੁਮਾਰ ਪੁੱਤਰ ਹੇਮ ਰਾਜ ਵਾਸੀ ਮੌੜ ਮੰਡੀ ਨੇ ਆਪਣੇ ਸਾਥੀਆ ਦੇ ਨਾਲ ਰੱਲ ਕੇ 150 ਤੋਂ ਵੱਧ ਲੋਕਾ ਨੂੰ ਕਲੋਨੀ ਕੱਟ ਕੇ ਪਲਾਟ ਦੇਣ ਦੇ ਨਾਮ ਤੇ ਪੈਸੇ ਇੱਕਠੇ ਕਰ ਠੱਗੀ ਮਾਰੀ ਗਈ ਹੈ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਠੱਗੀ ਮਾਰਨ ਵਾਲੇ ਸ਼ਰੇਆਮ ਘੁੰਮ ਰਹੇ ਹਨ। 

ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਵਿੱਚ ਲੋਕਾਂ ਵੱਲੋਂ ਥਾਣੇ ਅੱਗੇ ਕਈ ਦਿਨਾਂ ਤੋਂ ਧਰਨੇ ਲਗਾਏ ਜਾ ਰਹੇ ਹਨ ਪਰ ਨਾ ਤਾਂ ਪੁਲਿਸ ਪ੍ਰਸ਼ਾਸਨ ਅਤੇ ਨਾ ਹੀ ਕੋਈ ਉਚ ਅਧਿਕਾਰੀ ਸਾਡੀ ਗੱਲ ਸੁਨਣ ਲਈ ਤਿਆਰ ਹਨ। 

ਠੱਗੀ ਦੇ ਸ਼ਿਕਾਰ ਹੋਏ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਜੀਵ ਕੁਮਾਰ ਪੁੱਤਰ ਹੇਮ ਰਾਜ ਵਾਸੀ ਮੋੜ ਮੰਡੀ ਵੱਲੋਂ ਆਪਣੇ ਸਾਥੀਆ ਦੇ ਨਾਲ ਰੱਲ ਕੇ 150 ਤੋਂ ਵੱਧ ਲੋਕਾ ਨਾਲ ਕਲੋਨੀ ਕੱਟ ਕੇ ਪਲਾਟ ਦੇਣ ਦੇ ਨਾਮ ਤੇ ਪੈਸੇ ਇੱਕਠੇ ਕਰ ਠੱਗੀ ਮਾਰੀ ਗਈ ਹੈ। 

ਇਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਤਕਰੀਬਨ 300 ਗਜ਼ ਦਾ ਪਲਾਟ ਹੋਵੇਗਾ ਅਤੇ ਸਾਨੂੰ ਅਡਵਾਂਸ ਪੈਸੇ ਦੇਣ ਵਾਲਿਆਂ ਨੂੰ ਅਸੀਂ ਹੋਰ ਲੋਕਾਂ ਨਾਲੋਂ ਸਸਤੇ ਪਲਾਟ ਦੇਵਾਂਗੇ, ਜੇਕਰ ਸਾਨੂੰ 5,00,000/- ਰੁਪਏ (ਪੰਜ ਲੱਖ ਰੁਪਏ) ਦੇ ਦੇਵੇਂ ਤਾਂ ਅਸੀਂ ਤੁਹਾਨੂੰ 300 ਗਜ ਦਾ ਪਲਾਟ ਲੋਕਾਂ ਨਾਲੋਂ 4000 ਰੁਪਏ ਗਜ ਸਸਤਾ ਦੋ ਦੇਵਾਂਗੇ। ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਇੰਨਸਾਫ਼ ਦਿਵਾਇਆ ਜਾਵੇ। 

NO COMMENTS