*15 ਮਹੀਨਿਆਂ ਤੋਂ ਬਾਅਦ 15 ਦਸੰਬਰ ਤੋਂ ਖੁੱਲ੍ਹ ਜਾ ਰਹੇ ਨੇ ਪੰਜਾਬ ‘ਚ ਟੋਲ ਪਲਾਜ਼ੇ*

0
79

ਅੰਮ੍ਰਿਤਸਰ 10,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੇ ਵੱਖ-ਵੱਖ ਕੌਮੀ ਮਾਰਗਾਂ ਤੇ ਸੂਬਾਈ ਮਾਰਗਾਂ ‘ਤੇ ਸਥਿਤ ਟੋਲ ਪਲਾਜਿਆਂ ‘ਤੇ ਪਿਛਲੇ ਕਰੀਬ 15 ਮਹੀਨਿਆਂ ਤੋਂ ਧਰਨੇ ਲਾ ਕੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨ ਹੁਣ ਇਹ ਧਰਨੇ 15 ਦਸੰਬਰ ਨੂੰ ਸਮਾਪਤ ਕਰ ਦੇਣਗੇ। ਇਸ ਲਈ ਬਕਾਇਦਾ ਕਿਸਾਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਨਜ਼ਦੀਕ ਸਥਿਤ ਨਿੱਜਰਪੁਰ ਟੋਲ ਪਲਾਜਾ ‘ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ 1 ਅਕਤੂਬਰ, 2020 ਤੋਂ ਧਰਨਾ ਸ਼ੁਰੂ ਕੀਤਾ ਸੀ ਤੇ 15 ਦਸੰਬਰ ਨੂੰ ਇਹ ਧਰਨਾ ਸਮਾਪਤ ਕੀਤਾ ਜਾਵੇਗਾ। ਪਿਛਲੇ 15 ਮਹੀਨਿਆਂ ਤੋੰ ਕਿਸਾਨਾਂ ਦੇ ਧਰਨੇ ਕਾਰਨ ਆਮ ਜਨਤਾ ਨੂੰ ਵੱਡੀ ਰਾਹਤ ਮਿਲਦੀ ਰਹੀ ਹੈ ਤੇ ਟੋਲ ਪਲਾਜਾ ਕੰਪਨੀਆਂ ਨੂੰ ਕਾਫੀ ਵਿੱਤੀ ਨੁਕਸਾਨ ਹੋਇਆ ਹੈ।

ਇਤਿਹਾਸਕ ਨਗਰੀ ਅੰਮ੍ਰਿਤਸਰ ‘ਚ ਰੋਜਾਨਾ ਹਜਾਰਾਂ ਵਾਹਨ ਆਉਂਦੇ ਹਨ, ਜੋ ਬਿਨਾ ਟੋਲ ਪਰਚੀ ਤੋਂ ਹੀ ਕਿਸਾਨਾਂ ਦੇ ਧਰਨਿਆਂ ਕਾਰਨ ਗੁਜਰਦੇ ਰਹੇ ਜਦਕਿ ਕਿਸਾਨਾਂ ਨੇ 15 ਮਹੀਨਿਆਂ ਦੇ ਧਰਨੇ ਦੌਰਾਨ ਇਥੇ ਕਈ ਵਾਰ ਸੜਕੀ ਮਾਰਗ ਬੰਦ ਕੀਤੇ ਤੇ ਕਈ ਵਾਰ ਪੁਤਲੇ ਸਾੜ ਕੇ ਪ੍ਰਦਰਸ਼ਨ ਵੀ ਕੀਤੇ ਤੇ ਧਾਰਮਿਕ ਸਮਾਗਮ ਵੀ ਕਰਵਾਏ ਗਏ

ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦਵਿੰਦਰ ਸਿੰਘ, ਮੰਗਲ ਸਿੰਘ ਰਾਮਪੁਰਾ ਤੇ ਅੰਗਰੇਜ ਸਿੰਘ ਚਾਟੀਵਿੰਡ ਨੇ ਦੱਸਿਆ ਕਿ ਅੰਮ੍ਰਿਤਸਰ ਆ ਰਹੇ ਫਤਹਿ ਮਾਰਚ ਦਾ ਜੰਡਿਆਲਾ ਗੁਰੂ ਟੋਲ ਪਲਾਜਾ ‘ਤੇ ਸਵਾਗਤ ਕੀਤਾ ਜਾਵੇਗਾ ਤੇ 15 ਦਸੰਬਰ ਨੂੰ ਟੋਲ ਪਲਾਜਿਆਂ ਤੋਂ ਧਰਨੇ ਚੁੱਕ ਦਿੱਤੇ ਜਾਣਗੇ, ਕਿਉੰਕਿ ਸੰਯੁਕਤ ਮੋਰਚੇ ਨੇ ਐਲਾਨ ਕਰ ਦਿੱਤਾ ਹੈ।

NO COMMENTS