*15 ਅਗਸਤ ਨੂੰ ਬੇਰੁਜ਼ਗਾਰਾਂ ਨੇ ਪਟਿਆਲਾ ਵਿਖੇ ਮੋਤੀ-ਮਹਿਲ ਦੇ ਘਿਰਾਓ ਦਾ ਐਲਾਨ..!ਅੱਜ ਇਨਕਲਾਬੀ ਬੋਲੀਆਂ ਪਾ ਕੇ ਸੰਘਰਸ਼ੀ ਤੀਆਂ ਮਨਾਈਆਂ*

0
9

ਸੰਘਰਸ਼ ਨੇ ਘੜ੍ਹੀਆਂ ਨਵੀਆਂ ਬੋਲੀਆਂ :-

ਪੜ੍ਹ ਲਿਖ ਕੇ ਜੋ ਲਈਆਂ ਡਿਗਰੀਆਂ,
ਕਿਹੜੇ ਖੂਹ ਵਿੱਚ ਪਾਈਏ। ਕੈਪਟਨ ਚੰਦਰੇ ਦੇ, ਤੱਤਾ ਖੁਰਚਣਾ ਲਾਈਏ।
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ,10 ਅਗਸਤ 2021 (ਸਾਰਾ ਯਹਾਂ/ਬੀਰਬਲ ਧਾਲੀਵਾਲ) ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪਿਛਲੇ 222 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੀਆਂ ਇਨਕਲਾਬੀ ਸੰਘਰਸ਼ੀ ਬੋਲੀਆਂ ਪਾਂ ਕੇ ਅਨੋਖੇ ਤਰੀਕੇ ਨਾਲ ਵਿਰੋਧ ਕੀਤਾ। ਇਸ ਉਪਰੰਤ ਸਿੱਖਿਆ ਮੰਤਰੀ ਦੇ ਹਲਕੇ ਦੇ ਪਿੰਡਾਂ ਥਲੇਸਾਂ, ਗੁਰਦਾਸਪੁਰਾ, ਨਾਨਕਿਆਣਾ ਸਾਹਿਬ ਅਤੇ ਮੰਗਵਾਲ ਆਦਿ ਪਿੰਡਾਂ ਵਿਚ ਜਾ ਕੇ ਭੰਡੀ ਪ੍ਰਚਾਰ ਕੀਤਾ।
ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ, ਗਗਨਦੀਪ ਕੌਰ ਆਦਿ ਨੇ ਕਿਹਾ ਕਿ ਕਾਂਗਰਸ ਸਰਕਾਰ ਲਗਾਤਾਰ ਟਾਲਾ ਵੱਟ ਰਹੀ ਹੈ। ਸਿੱਖਿਆ ਮੰਤਰੀ ਲਗਾਤਾਰ ਆਪਣੀ ਕੋਠੀ ਵਿਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ ਅਤੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਆਉਣ ਵਾਲੀ 15 ਅਗਸਤ ਨੂੰ ਪਟਿਆਲਾ ਵਿਖੇ ਮੋਤੀ-ਮਹਿਲ ਦੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਗਿੱਲ, ਬਲਕਾਰ ਸਿੰਘ ਮਘਾਨੀਆਂ, ਜਗਜੀਤ ਸਿੰਘ ਜੱਗੀ ਜੋਧਪੁਰ, ਅਵਤਾਰ ਸਿੰਘ ਭੁੱਲਰ ਹੇੜੀ, ਗੁਰਪ੍ਰੀਤ ਸਿੰਘ ਲਾਲਿਆਂ ਵਾਲੀ, ਮਨਪ੍ਰੀਤ ਸਿੰਘ ਬੋਹਾ, ਹਰਦੀਪ ਕੌਰ, ਕਿਰਨ ਕੌਰ ਈਸੜਾ ਆਦਿ ਹਾਜ਼ਰ ਸਨ।


ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ  ਅੱਜ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਗੇਟ ਉੱਤੇ ਪਾਈਆਂ ਗਈਆਂ ਬੋਲੀਆਂ:
ਪੜ੍ਹ ਲਿਖ ਕੇ ਜੋ ਲਈਆਂ ਡਿਗਰੀਆਂ,ਕਿਹੜੇ ਖੂਹ ਵਿੱਚ ਪਾਈਏ।ਕੈਪਟਨ ਚੰਦਰੇ ਦੇ,ਤੱਤਾ ਖੁਰਚਣਾ ਲਾਈਏ।
ਗੱਲ ਨਾ ਸੁਣਦਾ ਸਿੱਖਿਆ ਮੰਤਰੀਜ਼ੋਰ ਬਥੇਰਾ ਲਾਇਆਬੇਰੁਜ਼ਗਾਰਾਂ ਨੇ ਦਰ ‘ਤੇ ਸੱਥਰ ਵਿਛਾਇਆ।
ਆਉਣ ਜਾਣ ਨੂੰ ਨੌਂ ਦਰਵਾਜ਼ੇ,ਖਿਸਕ ਜਾਣ ਨੂੰ ਮੋਰੀ।ਚੱਕ ਲੋ ਸਿੰਗਲੇ ਨੂੰ,ਨਾ ਡਾਕਾ ਨਾ ਚੋਰੀ।
ਕੇਰਾਂ ਹੂੰ ਕਰਕੇ, ਕੇਰਾਂ ਹਾਂ ਕਰਕੇਨਾਹਰਾ ਹੱਕਾਂ ਲਈ ਲਗਾ ਦੇਲੰਮੀ ਬਾਂਹ ਕਰਕੇ।
ਬਾਰੀਂ ਬਰਸੀਂ ਖੱਟਣ ਗਿਆ ਸੀ,ਖੱਟ ਕੇ ਲਿਆਂਦਾ ਰਾਇਆ।ਸੁੱਤਿਆ ਤੂੰ ਜਾਗ ਸਿੰਗਲੇਤੇਰੇ ਦਰ ‘ਤੇ ਮੋਰਚਾ ਲਾਇਆ।
ਆਰੀ! ਆਰੀ! ਆਰੀ!ਹਾਕਮੋ ਸ਼ਰਮ ਕਰੋ,ਵਧ ਗਈ ਬੇਰੁਜ਼ਗਾਰੀ।
ਤੇਰੀ ਪਾਰਟੀ ਨੂੰ ਅੱਗ ਲੱਗ ਜਾਵੇਨੌਕਰੀ ਨਾ ਦੇਵੇ ਰਾਜਿਆ।
ਤੇਰੀ ਜੀਭ ‘ਤੇ ਭਰਿੰਡ ਲੜ ਜਾਵੇ,ਝੂਠੀ ਸੌਂਹ ਖਾਣ ਵਾਲ਼ਿਆ।
ਵਗਦੀ ਨਦੀ ਦੇ ਵਿੱਚਸੁੱਟਦੀ ਸੀ ਗੋਲ਼ੀਆਂ।ਕਾਹਦੀਆਂ ਨੇ ਤੀਆਂਧੀਆਂ ਸੜਕਾਂ ‘ਤੇ ਰੋਲ਼ੀਆਂ।
ਕਦੇ ਆਇਆ ਕਰੋ, ਕਦੇ ਜਾਇਆ ਕਰੋ ਸਾਰੇ ਮੋਰਚੇ ‘ਤੇ ਹਾਜ਼ਰੀ ਲਗਾਇਆ ਕਰੋ।

NO COMMENTS