*14 ਦਿਨਾਂ ਲਈ ਜੇਲ੍ਹ ‘ਚ ਡੱਕਿਆ ਗਿਆ ਭਾਨਾ ਸਿੱਧੂ-ਪੇਸ਼ੀ ਵੇਲੇ ਸਾਥੀਆਂ ਨੇ ਕੀਤਾ ਜੰਮ ਕੇ ਹੰਗਾਮਾ*

0
51

(ਸਾਰਾ ਯਹਾਂ/ਬਿਊਰੋ ਨਿਊਜ਼)14 ਦਿਨਾਂ ਲਈ ਜੇਲ੍ਹ ‘ਚ ਡੱਕਿਆ ਗਿਆ ਭਾਨਾ ਸਿੱਧੂ – ਪੇਸ਼ੀ ਵੇਲੇ ਸਾਥੀਆਂ ਨੇ ਕੀਤਾ ਜੰਮ ਕੇ ਹੰਗਾਮਾ

#Patiala #Bhanasidhu #Court #Sara Yaha

ਪਟਿਆਲਾ ਦੀ ਅਦਾਲਤ ਚ ਹੋਈ ਭਾਨਾ ਸਿੱਧੂ ਦੀ ਪੇਸ਼ੀ
14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆ
ਪੇਸ਼ੀ ਵੇਲੇ ਹੋਇਆ ਹੰਗਾਮਾ
ਸਾਥੀਆਂ ਨੇ ਮਾਨ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਭਾਨਾ ਸਿੱਧੂ ਦੇ ਹੱਕ ‘ਚ ਨਿਤਰੇ MP ਸਿਮਰਨਜੀਤ ਮਾਨ
ਭਾਨੇ ਖ਼ਿਲਾਫ਼ ਕੀਤੇ ਜਾ ਰਹੇ ਝੂਠੇ ਪਰਚੇ – MP ਮਾਨ
ਭਾਨਾ ਸਿੱਧੂ ਦੇ ਹੱਕ ‘ਚ ਬੋਲੇ ਸਾਬਕਾ CM ਚੰਨੀ
ਸਾਬਕਾ CM ਚੰਨੀ ਨੇ ਦਿੱਤੀ ਭਾਨੇ ਨੂੰ ਹੱਲਾਸ਼ੇਰੀ
MP ਮਾਨ ਦੀ CM ਮਾਨ ਨੂੰ ਅਪੀਲ
ਭਾਨੇ ਨੂੰ ਜਲਦ ਰਿਹਾਅ ਕਰੋ – MP ਮਾਨ
ਭਾਨੇ ‘ਤੇ ਕੀਤਾ ਜਾ ਰਿਹਾ ਤਸ਼ੱਦਦ – MP ਮਾਨ


ਬਲਾਗਰ ਤੇ ਸਮਾਜ ਸੇਵੀ ਭਾਨਾ ਸਿੱਧੂ ਨੂੰ ਪਟਿਆਲਾ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਜਿਸ ਤੋਂ ਬਾਅਦ ਅਦਾਲਤ ਨੇ ਭਾਨੇ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਸੰਗਰੂਰ ਦਾ ਰਹਿਣ ਵਾਲਾ ਭਾਣਾ ਸਿੱਧੂ ਜਿਸ ਤੇ ਬਲੈਕਮੇਲਿੰਗ ਤੇ ਲੁੱਟ ਖੋਹ ਦੇ ਇਲਜ਼ਾਮ ਹਨ
ਤੇ ਇਨ੍ਹਾਂ ਇਲਜ਼ਾਮਾਂ ਦੇ ਤਹਿਤ ਪੁਲਿਸ ਵਲੋਂ ਭਾਣੇ ਨੂੰ ਗਿਰਫ਼ਤਾਰ ਕੀਤਾ ਗਿਆ ਸੀ |
ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਯਾਨੀ ਕਿ 29 ਜਨਵਰੀ ਨੂੰ ਭਾਣੇ ਨੂੰ ਪਟਿਆਲਾ ਦੀ ਅਦਾਲਤ ਚ ਪੇਸ਼ ਕੀਤਾ ਗਿਆ ਹੈ |

ਹਾਲਾਂਕਿ ਦੂਜੇ ਪਾਸੇ ਭਾਣਾ ਸਿੱਧੂ ਦੀ ਗਿਰਫਤਾਰੀ ਨੇ ਸੋਸ਼ਲ ਮੀਡੀਆ ਤੇ ਤਰਥੱਲੀ ਮਚਾਈ ਹੋਈ ਹੈ |
ਭਾਣੇ ਦੇ ਸਾਥੀ ਤੇ ਲੋਕ ਪੰਜਾਬ ਦੀ ਮਾਨ ਸਰਕਾਰ ਨੂੰ ਕੋਸ ਰਹੇ ਹਨ |ਭਾਣੇ ਦੇ ਸਾਥੀਆਂ ਦਾ ਕਹਿਣਾ ਹੈ ਕਿ ਭਾਣਾ ਸਮਾਜ ਸੇਵਾ ਦਾ ਕੰਮ ਕਰ ਰਿਹਾ ਹੈ ਤੇ ਉਸਨੂੰ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ |ਇਸੀ ਕਦੀ ਚ ਅੱਜ ਭਾਣੇ ਦੇ ਸਾਥੀਆਂ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਵਲੋਂ ਭਾਣੇ ਦੇ ਹੱਕ ਚ ਕਈ ਟੋਲ ਪਲਾਜ਼ੇ 2 ਘੰਟਿਆਂ ਲਈ ਬੰਦ ਕੀਤੇ ਗਏ ਤੇ ਪੰਜਾਬ ਦੀ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਗਏ |
ਲੋਕਾਂ ਦਾ ਕਹਿਣਾ ਹੈ ਕਿ ਜੋ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਹਨ ਉਹ ਸਮਾਜ ਸੇਵੀਆਂ ਨੂੰ ਕਰਨੇ ਪੈ ਰਹੇ ਹਨ |ਫਿਰ ਵੀ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ | ਦੱਸ ਦਈਏ ਕਿ ਪਟਿਆਲਾ ਪੁਲਿਸ ਨੇ ਭਾਨਾ ਸਿੱਧੂ ਨੂੰ ਚੈਨ ਸਨੈਚਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਭਾਨਾ ਸਿੱਧੂ ਖਿਲਾਫ਼ ਇੱਕ ਟਰੈਵਲ ਏਜੰਟ ਨੂੰ ਧਮਕੀਆਂ ਦੇਣ ਦੇ ਤਹਿਤ ਕੇਸ ਦਰਜ ਹੋਇਆ ਸੀ। ਜਿਸ ਦੌਰਾਨ ਲੁਧਿਆਣਾ ਪੁਲਿਸ ਨੇ ਭਾਨੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਹਾਂਲਕਿ ਇਸ ਮਾਮਲੇ ਵਿੱਚ ਅਦਾਲਤ ਨੇ ਭਾਨਾ ਸਿੱਧੂ  ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਕਿ ਭਾਨਾ ਸਿੱਧੂ ਜ਼ਮਾਨਤ ‘ਤੇ ਬਾਹਰ ਆਉਂਦਾ ਪਟਿਆਲਾ ਵਿੱਚ ਸਨੈਚਿੰਗ ਦਾ ਪਰਚਾ ਦਰਜ ਕਰ ਲਿਆ ਗਿਆ ਸੀ।
ਪਟਿਆਲਾ ਪੁਲਿਸ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਪਟਿਆਲਾ ਆਦਲਤ ‘ਚ ਭਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਭਾਨਾ ਸਿੱਧੂ ਖਿਲਾਫ਼ ਅਬੋਹਰ ‘ਚ ਵੀ ਇੱਕ ਪਰਚਾ ਦਰਜ ਹੋ ਗਿਆ ਹੈ। ਅੱਜ ਪਟਿਆਲਾ ‘ਚ ਪੇਸ਼ੀ ਦੌਰਾਨ ਭਾਨਾ ਸਿੱਧੂ ਦੇ ਸਮਰਥਕ ਵੀ ਪੰਹੁਚ ਗਏ। ਭਾਨੇ ਦੇ ਸਮਰਥਕਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ਼ ਨਾਅਰੇ ਲਗਾਏ ਅਤੇ ਕਿਹਾ ਕਿ ਸਰਕਾਰ ਖਿਲਾਫ਼ ਬੋਲਣ ਕਰਕੇ ਭਾਨਾ ਸਿੱਧੂ ਨੂੰ ਝੂਠੇ ਮੁਕਦਮਿਆਂ ਵਿੱਚ ਫਸਾਇਆ ਜਾ ਰਿਹਾ ਹੈ। ਇਸ ਦੌਰਾਨ ਕਾਫ਼ੀ ਜ਼ਬਰਦਸਤ ਹੰਗਾਮਾ ਹੋਇਆ।

NO COMMENTS