124 ਵੀ ਵਾਰ ਖੂਨਦਾਨ ਕਰਕੇ ਕੀਤਾ ਸਵੈਇੱਛਕ ਖੂਨਦਾਨ ਲਈ ਪ੍ਰੇਰਿਤ

0
44

ਮਾਨਸਾ 22 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) ਲੰਬੇ ਸਮੇਂ ਤੋਂ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਵਾਲੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸਵੈਇੱਛਕ ਖੂਨਦਾਨੀ ਸੰਜੀਵ ਪਿੰਕਾ ਨੇ ਅੱਜ ਸਥਾਨਕ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਵਿਖੇ 124ਵੀਂ ਵਾਰ ਖੂਨਦਾਨ ਕਰਦਿਆਂ ਦੱਸਿਆ ਕਿ ਰੈਗੂਲਰ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਸ਼ਰੀਰਕ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਸਗੋਂ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ਵਿੱਚ ਯੋਗਦਾਨ ਪਾ ਕੇ ਮਾਨਸਿਕ ਖੁਸ਼ੀ ਜ਼ਰੂਰ ਹੁੰਦੀ ਹੈ। ਇਸ ਮੌਕੇ ਬਲੱਡ ਟਰਾਂਸਫਿਉਜਨ ਅਫਸਰ ਡਾਕਟਰ ਬਬੀਤਾ ਰਾਣੀ ਨੇ ਦੱਸਿਆ ਕਿ ਨੈਸ਼ਨਲ ਬੱਲਡ ਟਰਾਂਸਫਿਉਜਨ ਕੌਂਸਲ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਹਰੇਕ ਨਿਰੋਗ ਪੁਰਸ਼ ਖੂਨਦਾਨੀ ਇੱਕ ਸਾਲ ਵਿੱਚ 4ਵਾਰ ਅਤੇ ਮਹਿਲਾ ਖੂਨਦਾਨੀ ਇੱਕ ਸਾਲ ਵਿੱਚ 3 ਵਾਰ ਖੂਨਦਾਨ ਕਰ ਸਕਦੇ ਹਨ ਉਨ੍ਹਾਂ ਦੱਸਿਆ ਕਿ ਕਰੋਨਾ ਦੀ ਬੀਮਾਰੀ ਦੇ ਚੱਲਦਿਆਂ ਜਿਨ੍ਹਾਂ ਖੂਨਦਾਨੀਆਂ ਨੇ ਕਰੋਨਾ ਤੋਂ ਬਚਾਅ ਲਈ ਵੈਕਸਿਨ ਦੀਆਂ ਦੋਨੋਂ ਡੋਜ ਲਗਵਾ ਲਈਆਂ ਹਨ ਉਹ ਦੂਸਰੀ ਡੋਜ ਲਗਵਾਉਣ ਤੋਂ 28 ਦਿਨ ਬਾਅਦ ਖੂਨਦਾਨ ਕਰ ਸਕਦੇ ਹਨ। ਉਹਨਾਂ ਖੂਨਦਾਨ ਲਈ ਜਾਗਰੂਕ ਕਰਦਿਆਂ ਦੱਸਿਆ ਕਿ ਖੂਨਦਾਨ ਕਰਨ ਦੇ ਕੁੱਝ ਸਮਾਂ ਬਾਅਦ ਹੀ ਖੂਨਦਾਨੀ ਹਰ ਰੋਜ਼ ਦੇ ਕੰਮ ਆਮ ਵਾਂਗ ਕਰ ਸਕਦਾ ਹੈ।
ਇਸ ਮੌਕੇ ਡਾਕਟਰ ਬਬੀਤਾ ਰਾਣੀ,ਖੂਨਦਾਨ ਦੇ ਖੇਤਰ ਵਿੱਚ ਰਾਜ ਪੱਧਰੀ ਸਨਮਾਨ ਪ੍ਰਾਪਤ ਕਰਨ ਵਾਲੇ ਬਲਜੀਤ ਸ਼ਰਮਾਂ, ਰਵਿੰਦਰ ਸਿੰਘ ਹਾਜ਼ਰ ਸਨ।

NO COMMENTS