*12 ਅਕਤੂਬਰ ਨੂੰ ਨਵੀਂ ਅਨਾਜ ਮੰਡੀ ਵਿਖੇ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ ਦੁਸ਼ਹਿਰੇ ਦਾ ਤਿਉਹਾਰ :ਪ੍ਰਧਾਨ ਪ੍ਰਵੀਨ ਗੋਇਲ*

0
90

ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਅਤੇ
ਡਾ. ਮਾਨਵ ਜਿੰਦਲ ਕਰਨਗੇ ਸਿ਼ਰਕਤ
ਹਲਕਾ ਵਿਧਾਇਕ ਕਰਨਗੇ ਗਣੇਸ਼ ਪੂਜਨ ਦੀ ਰਸਮ ਅਦਾ

ਮਾਨਸਾ, 10 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਨਿਊ ਦੁ਼ਸਿ਼ਹਰਾ ਕਮੇਟੀ (ਰਜਿ.) ਮਾਨਸਾ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ 12 ਅਕਤੂਬਰ 2024 ਨੂੰ ਨਵੀਂ ਅਨਾਜ ਮੰਡੀ ਸਿਰਸਾ ਰੋਡ ਵਿਖੇ ਬੁਰਾਈ ਉੱਤੇ ਅੱਛਾਈ ਦੀ ਜਿੱਤ ਨੂੰ ਦਰਸ਼ਾਉਂਦਾ ਦੁਸਿ਼ਹਰੇ ਦਾ ਤਿਓਹਾਰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱੱਕ ਬਹੁਤ ਹੀ ਉਤਸ਼ਾਹ ਅਤੇ ਧੂਮ—ਧਾਮ ਨਾਲ ਮਨਾਇਆ ਜਾਵੇਗਾ, ਜਿਸ ਸਬੰਧੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਦੁਸ਼ਹਿਰੇ ਦੇ ਤਿਓਹਾਰ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ., ਐਸ.ਐਸ.ਪੀ. ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਅਤੇ ਡਾ. ਮਾਨਵ ਜਿੰਦਲ ਤੇ ਡਾ. ਦੀਪਿਕਾ ਜਿੰਦਲ ਸਿ਼ਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਗਣੇਸ਼ ਪੂਜਨ ਦੀ ਰਸਮ ਹਲਕਾ ਵਿਧਾਇਕ ਮਾਨਸਾ ਡਾ. ਵਿਜੇ ਸਿੰਗਲਾ ਵੱਲੋਂ ਅਦਾ ਕੀਤੀ ਜਾਵੇਗੀ। ਇਸੇ ਤਰ੍ਹਾਂ ਨਾਰੀਅਲ ਦੀ ਰਸਮ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ, ਝੰਡਾ ਰਸਮ ਉਘੇ ਸਮਾਜ ਸੇਵੀ ਅਤੇ ਸੀਨੀਅਰ ਯੂਥ ਆਪ ਆਗੂ ਸ਼੍ਰੀ ਚੁਸ਼ਪਿੰਦਰਵੀਰ ਸਿੰਘ ਚਹਿਲ ਅਤੇ ਹਲਕਾ ਇੰਚਾਰਜ ਸ਼ੋਮਣੀ ਅਕਾਲੀ ਦਲ ਮਾਨਸਾ ਤੇ ਪ੍ਰਧਾਨ ਅਰੋੜਵੰਸ਼ ਸਭਾ ਮਾਲਵਾ ਪੰਜਾਬ ਸ਼੍ਰੀ ਪ੍ਰੇਮ ਕੁਮਾਰ ਅਰੋੜਾ ਵੱਲੋਂ ਅਦਾ ਕੀਤੀ ਜਾਵੇਗੀ।


ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਹਨੂੰਮਾਨ ਪੂਜਨ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ, ਵਾਈਨ ਕੰਟਰੈਕਟਰ ਸ਼੍ਰੀ ਭੀਮ ਸੈਨ ਹੈਪੀ ਅਤੇ ਡਾਇਰੈਕਟਰ ਜੇ.ਆਰ.ਮਿਲੇਨੀਅਮ ਸਕੂਲ ਮਾਨਸਾ ਸ਼੍ਰੀ ਅਰਪਿਤ ਚੌਧਰੀ ਵੱਲੋਂ ਕੀਤਾ ਜਾਵੇਗਾ। ਸ਼੍ਰੀ ਰਾਮ ਪੂਜਨ ਦੀ ਰਸਮ ਵਾਈਨ ਕੰਟਰੈਕਟਰ ਚਿਮਨ ਲਾਲ, ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਮਾਨਸਾ ਸੁਨੀਲ ਕੁਮਾਰ ਨੀਨੂੰ ਅਤੇ ਰਾਕੇਸ਼ ਕੁਮਾਰ ਪਟਾਖ਼ੇ ਵਾਲੇ ਅਦਾ ਕਰਨਗੇ। ਰੀਬਨ ਦੀ ਰਸਮ ਐਮ.ਸੀ. ਪ੍ਰਵੀਨ ਗਰਗ ਟੋਨੀ ਵੱਲੋਂ ਨਿਭਾਈ ਜਾਵੇਗੀ।ਜੋਤੀ ਪ੍ਰਚੰਡ ਦੀ ਰਸਮ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ ਸ਼੍ਰੀ ਵਿਨੋਦ ਭੰਮਾ, ਪੰਜਾਬ ਮਾਲਵਾ ਪ੍ਰਧਾਨ ਸਿ਼ਵ ਸੈਨਾ ਅੰਕੁਸ਼ ਜਿੰਦਲ, ਭੀਮ ਸੈਨ, ਲੱਕੀ ਬਾਂਸਲ, ਸੁਰੇਸ਼ ਕੁਮਾਰ ਕਰੋੜੀ, ਨਰਾਇਣ ਪ੍ਰਕਾਸ਼ ਅਤੇ ਵਨੀਤ ਕੁਮਾਰ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਵਾਰ ਦੁਸਿ਼ਹਰੇ ਮੌਕੇ ਰਾਵਣ ਅਤੇ ਕੁੰਭਕਰਨ ਦੇ 50 ਫੁੱਟ ਦੇ ਬੁੱਤ ਆਕਰਸ਼ਨ ਦਾ ਕੇਂਦਰ ਹੋਣਗੇ, ਜਿਨ੍ਹਾਂ ਨੂੰ ਇਸ ਵਾਰ ਰਿਮੋਟ ਕੰਟਰੋਲ ਨਾਲ ਅਗਨੀ ਭੇਂਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਦੇ ਮਨੋਰੰਜਨ ਲਈ ਬਲਵੀਰ ਚੋਟੀਆਂ ਐਂਡ ਪਾਰਟੀ, ਮੌਟੂ—ਪਤਲੂ ਲੰਬੂ ਜੋਕਰ, ਡੀ.ਬੀ.ਸੀ. ਡਾਂਸ ਅਕੈਡਮੀ, ਆਕਰਸ਼ਕ ਆਤਿਸ਼ਬਾਜ਼ੀ ਅਤੇ ਖਾਣ—ਪੀਣ ਲਈ ਵੱਖ—ਵੱਖ ਸਟਾਲਾਂ ਵੀ ਲਗਾਈਆਂ ਜਾਣਗੀਆਂ।
ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਅਤੇ ਸਮੂਹ ਮੈਨੇਜਮੈਂਟ ਨੇ ਇਲਾਕਾ ਨਿਵਾਸੀਆਂ ਨੂੰ ਬੁਰਾਈ ਉੱਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਇਸ ਦਸਿ਼ਹਰੇ ਦੇ ਤਿਓਹਾਰ ਨੂੰ ਮਨਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ 12 ਅਕਤੂਬਰ 2024 ਨੂੰ ਨਵੀਂ ਅਨਾਜ ਮੰਡੀ, ਸਰਸਾ ਰੋਡ ਮਾਨਸਾ ਵਿਖੇ ਪੰਹੁਚ ਕੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਵਿੱਚ ਵਾਈਸ ਪ੍ਰਧਾਨ ਅਨਿਲ ਕੁਮਾਰ ਤੇ ਸੁਨੀਲ ਕੁਮਾਰ ਸ਼ੀਲਾ, ਸੈਕਟਰੀ ਰਾਕੇਸ਼ ਕੁਮਾਰ ਰਾਜਾ, ਕੈਸ਼ੀਅਰ ਪ੍ਰਦੀਪ ਟੋਨੀ, ਪ੍ਰੈਸ਼ ਸਕੱਤਰ ਹਰੀ ਕ੍ਰਿਸ਼ਨ, ਸਟੇਜ ਸੈਕਟਰੀ ਬਲਜੀਤ ਸ਼ਰਮਾ ਤੇ ਅਸੋ਼ਕ ਗਰਗ, ਦੀਪਕ ਕੁਮਾਰ, ਸੁਭਾਸ਼ ਬਾਂਸਲ, ਰਮੇਸ਼ ਕੁਮਾਰ ਮੇਸ਼ੀ, ਦੀਪਕ ਕੁਮਾਰ ਦੀਪੂ, ਹਰੀਮੋਹਨ ਟੋਨੀ, ਕ੍ਰਿਸ਼ਨ ਕੁਮਾਰ, ਰਾਮ ਪਾਲ, ਰਾਮ ਅਵਤਾਰ, ਚੰਦਨ ਜਿੰਦਲ, ਸੁਰਿੰਦਰ ਗੋਇਲ ਧਮਧਾਨੀਆ, ਰਵੀ ਕੁਮਾਰ, ਤਰਸੇਮ ਡੇਲੂਆਣਾ, ਵਰੁਨ ਬਾਂਸਲ ਵੀਨੂੰ, ਵਿਜੇ ਕੁਮਾਰ ਟਰਾਂਸਪੋਰਟਰ, ਵਿਜੇ ਕੁਮਾਰ ਡਾਬਲਾ ਦਾ ਸਹਿਯੋਗ ਰਿਹਾ।

NO COMMENTS