*12ਵਾਂ ਵਾਰਸ਼ਿਕ ਕੈਂਪ ਚ 134 ਬੱਚਿਆਂ ਨੂੰ ਪਿਲਾਈਆਂ ਸਵਰਨ ਪ੍ਰਾਸਨ ਬੂੰਦਾਂ*

0
34

ਬੁਢਲਾਡਾ 27 ਅਕਤੂਬਰ (ਸਾਰਾ ਯਹਾਂ/ਮਹਿਤਾ ਅਮਨ) ਖਾਂ ਦੇ ਹਸਪਤਾਲ ਵਿਖੇ ਸਵਰਨ ਪ੍ਰਾਸਨ ਸੋਨੇ ਦੀਆਂ ਬੂੰਦਾਂ ਦਾ  ਕੈਂਪ ਬਿਲਕੁਲ ਮੁਫਤ ਲਗਾਇਆ ਜਾ ਰਿਹਾ ਹੈ ਇਸ ਵਾਰ ਬਾਰਵਾਂ ਸਵਰਨ ਪ੍ਰਾਸਨ ਕੈਂਪ ਹਰ ਮਹੀਨੇ ਦੀ ਤਰ੍ਹਾਂ ਹਸਪਤਾਲ ਵਿੱਚ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਪੰਡਿਤ ਸੀਆ ਰਾਮ ਦੁਆਰਾ ਮੰਗਲਕਾਰੀ ਪੂਜਨ ਅਤੇ ਧਨਵੰਤਰੀ ਪੂਜਣ ਦੁਆਰਾ ਕੀਤੀ ਗਈ। ਜਿਸ ਵਿੱਚ 134 ਬੱਚਿਆਂ ਨੇ ਸਵਰਨ ਪ੍ਰਾਸ਼ਨ ਦੀਆਂ ਬੂੰਦਾਂ ਪਿਲਾਈਆਂ ਗਈਆਂ। ਉਨਾਂ ਦੱਸਿਆ ਕਿ ਸਾਡੇ ਬੱਚੇ ਪਹਿਲਾਂ ਨਾਲੋਂ ਕਾਫੀ ਤੰਦWਸਤ ਹਨ ਅਤੇ ਅਨੇਕਾਂ ਬਿਮਾਰੀਆਂ ਤੋਂ ਦੂਰ ਹਨ। ਬੱਚਿਆਂ ਦੇ ਮਾਪਿਆਂ ਨੇ ਡਾਕਟਰ ਗੋਬਿੰਦ ਸਿੰਘ ਬਰੇਟਾ ਅਤੇ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਐਮ ਡੀ ਅੰਮ੍ਰਿਤ ਪਾਲ ਘੰਡ, ਚੇਅਰਮੈਨ ਭਾਰਤ ਭੂਸ਼ਣ, ਭਵਨ ਕੁਮਾਰ, ਸੁਰਿੰਦਰ ਗੁੱਲੂ ਅਤੇ ਸੁਭਾਸ਼ ਸ਼ਰਮਾ ਅਤੇ ਮੈਨੇਜਰ ਕੰਚਨ ਮਿੱਤਲ ਆਦਿ ਮੌਜੂਦ ਸਨ।

NO COMMENTS