111 ਕਿਲੋਮੀਟਰ ਸਾਇਕਲਿੰਗ ਕਰਕੇ ਦਿੱਤੀ ਅਧਿਆਪਕ ਦਿਵਸ ਦੀ ਵਧਾਈ।

0
84

ਮਾਨਸਾ 5 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਸਾਇਕਲ ਗਰੁੱਪ ਦੇ ਦੋ ਮੈਂਬਰਾਂ ਨੇ ਅੱਜ ਅਧਿਆਪਕ ਦਿਵਸ ਮੌਕੇ 111 ਕਿਲੋਮੀਟਰ ਸਾਇਕਲਿੰਗ ਕਰਕੇ ਮਾਨਸਾ ਸਾਇਕਲ ਗਰੁੱਪ ਦੇ ਅਧਿਆਪਕ ਸਾਇਕਲਿਸਟਾਂ ਨੂੰ ਵਧਾਈ ਦਿੱਤੀ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਉਹਨਾਂ ਖੁੱਦ ਅਤੇ ਮੈਂਬਰ ਅਨਿਲ ਸੇਠੀ ਨੇ ਸਵੇਰੇ ਮਾਨਸਾ ਤੋਂ ਨਾਨ ਸਟਾਪ ਸਾਇਕਲਿੰਗ ਕਰਦਿਆਂ ਸ਼ਹੀਦ ਉਧਮ ਸਿੰਘ ਦੇ ਪੁਸ਼ਤੈਨੀ ਘਰ ਜਾ ਕੇ ਨਤਮਸਤਕ ਹੁੰਦਿਆਂ ਅਤੇ ਪਟਿਆਲਾ ਰੋਡ ਤੇ ਲੱਗੇ ਸ਼ਹੀਦ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ 111 ਕਿਲੋਮੀਟਰ ਮਾਨਸਾ ਤੱਕ ਦਾ ਸਫਰ ਤੈਅ ਕੀਤਾ। ਉਹਨਾਂ ਅੱਜ ਦੀ ਇਹ ਸਾਇਕਲ ਰਾਈਡ ਗਰੁੱਪ ਦੇ ਪੇਸ਼ੇ ਵਜੋਂ ਅਧਿਆਪਕ ਮੈਂਬਰਾਂ ਨੂੰ ਸਮਰਪਿਤ ਕਰਦਿਆਂ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਸਾਇਕਲਿੰਗ ਕਰਦਿਆਂ ਵੇਖ ਕੇ ਬੱਚੇ ਵੀ ਸਾਇਕਲ ਚਲਾਉਣ ਨੂੰ ਚੰਗਾ ਸਮਝਣ ਲੱਗੇ ਹਨ।
ਅਨਿਲ ਸੇਠੀ ਨੇ ਕਿਹਾ ਕਿ ਸਾਇਕਲਿੰਗ ਇੱਕ ਲਾਹੇਵੰਦ ਕਸਰਤ ਹੋਣ ਦੇ ਨਾਲ ਨਾਲ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਦੀ ਹੈ।ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਹਰ ਰੋਜ਼ ਘੱਟੋ ਘੱਟ 20 ਕਿਲੋਮੀਟਰ ਸਾਇਕਲ ਚਲਾਉਣਾ ਚਾਹੀਦਾ ਹੈ।
ਗਰੁੱਪ ਦੇ ਬਾਕੀ ਮੈਂਬਰਾਂ ਨਰਿੰਦਰ ਗੁਪਤਾ ਨੇ ਅੱਜ ਅਧਿਆਪਕ ਦਿਵਸ ਤੇ 101 ਕਿਲੋਮੀਟਰ ਬਿੰਨੂ ਗਰਗ ਸੁਰਿੰਦਰ ਬਾਂਸਲ ਰਜੇਸ਼ ਦਿਵੇਦੀ ਵਿਕਾਸ ਗੁਪਤਾ ਮੋਹਿਤ ਗੁਪਤਾ ਨੇ 30 ਕਿਲੋਮੀਟਰ ਸਾਇਕਲਿੰਗ ਕਰਦਿਆਂ ਵਧਾਈ ਦਿੱਤੀ।

NO COMMENTS