108 ਸਾਲ ਪੁਰਾਣੀ ਕਾਲਾ ਮੱਲ ਛਾਗਾ ਮੱਲ ਦੀ ਧਰਮਸਾਲਾ ਦੀਆਂ ਛੱਤਾ ਡਿੱਗੀਆ

0
166

ਬੁਢਲਾਡਾ 18, ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਨਗਰ ਕੋਸਲ ਵੱਲ਼ੋ ਠੰਢ ਤੋ਼ ਬੱਚਣ ਲਈ 108 ਸਾਲ ਪੁਰਾਣੀ ਧਰਮਸਾਲਾ ਵਿੱਚ ਬਣਾਏ ਰਹਿਣਬਸੇਰੇ ਦੀ ਇਮਾਰਤ ਦੀਆਂ ਛੱਤਾ ਅਚਾਨਕ ਡਿੱਗਣ ਕਾਰਨ ਧਰਮਸਾਲਾ ਨੂੰ ਬੰਦ ਕਰ ਦਿੱਤਾ ਗਿਆ ਹੈ। ਬਦਲਵੇ ਰੂਪ ਵਿੱਚ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆ ਵੱਲ਼ੋ ਨਵੀ ਜਗ੍ਹਾ ਤੇ ਰਹਿਣ ਬਸੇਰਾ ਬਣਾਉਣ ਲਈ ਕਾਰਜ ਸੁਰੂ ਕਰ ਦਿੱਤੇ ਹਨ। ਵਰਣਨਯੋਗ ਹੈ ਕਿ 1913 ਵਿੱਚ ਹੋਦ ਵਿੱਚ ਆਈ ਸਹਿਰ ਦੀ ਕਾਲਾ ਮੱਲ ਛਾਗਾਂ ਮੱਲ ਦੀ ਧਰਮਸਾਲਾ ਲੋਕਾਂ ਲਈ ਅਤੇ ਯਾਤਰੀਆਂ ਲਈ ਲਾਹੇਵੰਦ ਸਾਬਤ ਹੋ ਰਹੀ ਸੀ ਜਿੱਥੇ ਮੱਧਵਰਗੀ ਲੋਕ ਵਿਆਹ ਸਾਦੀ, ਪਾਠ ਦੇ ਭੋਗ ਆਦਿ ਦੇ ਪ੍ਰੋਗਰਾਮ ਕਰਦੇ ਸਨ ਪਰ ਧਰਮਸਾਲਾ ਦੇ ਬੰਦ ਹੋਣ ਨਾਲ ਲੋਕਾ ਨੂੰ ਕਾਫੀ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਹਿਰ ਵਿੱਚ ਇਸਦੇ ਬਦਲਵੇ ਰੂਪ ਵਿੱਚ ਰੇਲਵੇ ਸਟੇਸਨ ਦੇ ਨਜਦੀਕ ਕੋਈ ਵੀ ਧਰਮਸਾਲਾ ਨਹੀ਼ ਹੈ। ਭਾਵੇ ਸ੍ਰੀ ਕ੍ਰਿਸਨਾ ਬੇਸਹਾਰਾ ਗਊਸਾਲਾ ਪ੍ਰਬੰਧਕ ਕਮੇਟੀ ਵੱਲ਼ੋ ਦੁਕਾਨਾ ਦੀਆਂ ਛੱਤਾ ਤੇ ਕੁੱਝ ਕਮਰਿਆ ਦਾ ਨਿਰਮਾਣ ਕਰਕੇ ਧਰਮਸਾਲਾ ਦਾ ਰੂਪ ਦਿੱਤਾ ਹੋਇਆ ਹੈ ਪਰ ਜਗ੍ਹਾ ਦੀ ਕਮੀ ਹੋਣ ਕਾਰਨ ਇਹ ਧਰਮਸਾਲਾ ਲੋੜ ਪੂਰੀ ਨਹੀ਼ ਕਰਦੀ। ਦੂਸਰੇ ਪਾਸੇ ਪਿੰਡ ਬੁਢਲਾਡਾ ਦੀ ਹੱਦ ਦੇ ਨਜਦੀਕ ਚਿਲਡਰਨ ਮੈਮੋਰੀਅਲ ਧਰਮਸਾਲਾ ਤਾਂ ਬਣੀ ਹੋਈ ਹੈ ਪਰ ਉਹ ਸਿਰਫ ਪ੍ਰੋਗਰਾਮਾ ਤੱਕ ਹੀ ਸੀਮਤ ਹੈ।  ਸਹਿਰ ਦੇ ਲੋਕਾਂ ਨੇ ਡਿਪਟੀ ਕਮਿਸਨਰ ਮਾਨਸਾ ਰਾਹੀ਼ ਕਾਲਾ ਮੱਲ ਛਾਂਗਾ ਮੱਲ ਧਰਮਸਾਲਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਧਰਮਸਾਲਾਂ ਦਾ ਨਵੇ ਸਿਰੇ ਤੋ਼ ਨਿਰਮਾਣ ਕਰਕੇ ਯਾਤਰੀਆ ਲਈ ਖੋਲੀ ਜਾਵੇ।  

NO COMMENTS