*100 ਕਿਲੋਮੀਟਰ ਦੀ ਸਾਇਕਲ ਰਾਈਡ ਲਗਾ ਕੇ ਲੋਕਾਂ ਨੂੰ ਸ਼ਰੀਰਕ ਕਸਰਤ ਲਈ ਕੀਤਾ ਜਾਗਰੂਕ*

0
47

ਮਾਨਸਾ, 22 ਜੁਲਾਈ:-(ਸਾਰਾ ਯਹਾਂ/ਮੁੱਖ ਸੰਪਾਦਕ ):

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ 100 ਕਿਲੋਮੀਟਰ ਦੀ ਰਾਈਡ ਲਗਾ ਕੇ ਲੋਕਾਂ ਨੂੰ ਸ਼ਰੀਰਕ ਕਸਰਤ ਕਰਨ ਲਈ ਪ੍ਰੇਰਿਤ ਕੀਤਾ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਅੱਜ ਦੀ ਰਾਈਡ ਗਰੁੱਪ ਦੇ ਸੀਨੀਅਰ ਮੈਂਬਰ ਕਿ੍ਸ਼ਨ ਸਿੰਘ ਮਿੱਤਲ ਦੀ ਅਗਵਾਈ ਹੇਠ ਮਾਨਸਾ ਤੋਂ ਗੁਰਦੁਆਰਾ ਸਾਹਿਬ ਸ਼੍ਰੀ ਅੜੀਸਰ ਸਾਹਿਬ ਤੋਂ ਵਾਪਸ ਮਾਨਸਾ ਤੱਕ 100 ਕਿਲੋਮੀਟਰ ਦੀ ਲਗਾਈ ਗਈ ਇਸ ਰਾਈਡ ਨੂੰ ਲਗਾਉਣ ਦਾ ਮਕਸਦ ਗੁਰੂਦੁਆਰਾ ਸਾਹਿਬ ਵਿਖੇ ਜੁੜੀ ਸੰਗਤ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਇਸ ਰਾਈਡ ਚ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਰਾਈਡ ਨੂੰ ਸੱਠ ਸਾਲ ਤੋਂ ਵੱਧ ਉਮਰ ਦੇ ਕਿ੍ਸ਼ਨ ਮਿੱਤਲ ਅਤੇ ਸੋਲਾਂ ਸਾਲ ਦੇ ਆਰਿਅਣ ਸੇਠੀ ਨੇ ਅੱਤ ਦੀ ਗਰਮੀ ਚ ਬਾਕੀ ਮੈਂਬਰਾਂ ਸਮੇਤ 18.4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੂਰਾ ਕੀਤਾ।
ਸੰਜੀਵ ਪਿੰਕਾਂ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲੋਕਾਂ ਨੂੰ “ਸਾਇਕਲ ਚਲਾਓ ਵਾਤਾਵਰਣ ਬਚਾਓ” ਅਤੇ “ਸਾਇਕਲ ਚਲਾਓ ਤੰਦਰੁਸਤ ਰਹੋ” ਦਾ ਸੰਦੇਸ਼ ਦੇਣ ਲਈ ਹਰ ਰੋਜ਼ ਵੱਖ ਵੱਖ ਪਿੰਡਾਂ ਸ਼ਹਿਰਾਂ ਅਤੇ ਧਾਰਮਿਕ ਸਥਾਨਾਂ ਤੇ ਜਾਂਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਦੇਖਣ ਚ ਆਉਂਦਾ ਹੈ ਕਿ ਬਹੁਤ ਲੋਕ ਸਾਇਕਲ ਚਲਾਉਣ ਲੱਗ ਪਏ ਹਨ। ਉਹਨਾਂ ਦੱਸਿਆ ਕਿ ਸਾਇਕਲ ਚਲਾਉਣ ਨਾਲ ਸ਼ੂਗਰ ਅਤੇ ਬਲੱਡ ਪੈ੍ਸ਼ਰ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਲਈ ਹਰੇਕ ਇਨਸਾਨ ਨੂੰ ਘੱਟੋ ਘੱਟ ਵੀਹ ਕਿਲੋਮੀਟਰ ਸਾਇਕਲਿੰਗ ਹਰ ਰੋਜ਼ ਕਰਨੀ ਚਾਹੀਦੀ ਹੈ। ਬਲਜੀਤ ਕੜਵਲ ਅਤੇ ਅਨਿਲ ਸੇਠੀ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਜਿੱਥੇ ਸਾਇਕਲ ਚਲਾਉਣ ਲਈ ਪ੍ਰੇਰਿਤ ਕਰਦੇ ਹਨ ਉਸ ਦੇ ਨਾਲ ਨਾਲ ਖੂਨਦਾਨ, ਲੋੜਵੰਦਾਂ ਦੀ ਮਦਦ ਅਤੇ ਹੁਸ਼ਿਆਰ ਵਿਦਿਆਰਥੀਆਂ ਦਾ ਸਨਮਾਨ ਵਰਗੇ ਸਮਾਜਸੇਵੀ ਕੰਮਾਂ ਵਿੱਚ ਵੀ ਯੋਗਦਾਨ ਪਾਉਂਦੇ ਹਨ।
ਇਸ ਰਾਈਡ ਨੂੰ ਸੱਤਪਾਲ ਖਿੱਪਲ,ਕਿ੍ਸ਼ਨ ਮਿੱਤਲ, ਸੰਜੀਵ ਪਿੰਕਾਂ, ਪ੍ਰਵੀਨ ਟੋਨੀ ਸ਼ਰਮਾਂ, ਬਲਜੀਤ ਕੜਵਲ, ਅਨਿਲ ਸੇਠੀ, ਆਰਿਅਣ ਸੇਠੀ ਨੇ ਪੂਰਾ ਕੀਤਾ ਹੈ

NO COMMENTS