*10 ਏਕੜ ਰਕਬੇ ਵਿੱਚ ਬੇਲਰ ਦੁਆਰਾ ਗੰਢਾਂ ਬਣਾਕੇ ਪਰਾਲੀ ਦਾ ਪ੍ਰਬੰਧਨ ਕਰ ਰਿਹੈ ਪਿੰਡ ਭੈਣੀ ਬਾਘਾ ਦਾ ਕਿਸਾਨ ਸਾਧੂ ਸਿੰਘ*

0
3

ਮਾਨਸਾ, 03 ਨਵੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਚਲਾਈ ਗਈ ਮੁਹਿੰਮ ਦਾ ਜਾਇਜਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਲ ਐਕਸ—ਸੀਟੂ ਤਕਨੀਕ ਦੇ ਚਲਦਿਆਂ ਪਰਾਲੀ ਦੀਆਂ ਗੰਢਾਂ ਬਣਾ ਕੇ ਪਰਾਲੀ ਖੇਤ ਵਿਚੋਂ ਬਾਹਰ ਕੱਢਣ ਦਾ ਰੁਝਾਨ ਵੱਧ ਰਿਹਾ ਹੈ। ਇਸ ਨਾਲ ਜਿੱਥੇ ਕਿਸਾਨਾਂ ਦੀ ਪਰਾਲੀ ਦਾ ਪ੍ਰਬੰਧਨ ਵੀ ਹੋ ਜਾਂਦਾ ਹੈ,  ਉਥੇ ਬਾਇਓ ਮਾਸ ਪਲਾਂਟਾਂ ਵਿੱਚ ਪਰਾਲੀ ਦੀ ਕਾਰਗਰ ਵਰਤੋਂ ਹੋ ਜਾਂਦੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਬਲਾਕ ਮਾਨਸਾ ਦੇ ਪਿੰਡ ਭੈਣੀ ਬਾਘਾ ਵਿਖੇ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰ ਰਹੇ ਕਿਸਾਨ ਸ੍ਰੀ ਸਾਧੂ ਸਿੰਘ ਦੇ ਖੇਤ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਕਿਸਾਨ ਸਾਧੂ ਸਿੰਘ ਵੱਲੋਂ 10 ਏਕੜ ਰਕਬੇ ਵਿੱਚ ਬੇਲਰ ਦੁਆਰਾ ਗੰਢਾਂ ਬਣਾਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ।
ਇਸ ਉਪਰੰਤ ਉਨ੍ਹਾਂ ਪਿੰਡ ਗਾਗੋਵਾਲ ਦੇ ਕਿਸਾਨ ਸ੍ਰੀ ਸੰਦੀਪ ਸਿੰਘ ਦੇ ਖੇਤ ਵਿੱਚ ਮਲਚਿੰਗ ਤਕਨੀਕ ਨਾਲ ਬੀਜੀ ਜਾ ਰਹੀ ਕਣਕ ਦਾ ਮੌਕਾ ਵੇਖਿਆ। ਉਨ੍ਹਾਂ ਦੱਸਿਆ ਕਿ ਕਿਸਾਨ ਸੰਦੀਪ ਸਿੰਘ ਵੱਲੋਂ ਆਪਣੇ 15 ਏਕੜ ਰਕਬੇ ਵਿੱਚ ਐਮ.ਬੀ. ਪਲਾਓ ਨਾਲ ਮਲਚਿੰਗ ਕਰਕੇ ਪਰਾਲੀ ਨੂੰ ਧਰਤੀ ਵਿੱਚ ਦਬਾਇਆ ਗਿਆ।  ਪਿੰਡ ਗੇਹਲੇ ਵਿਖੇ ਉਨ੍ਹਾਂ ਸਰਫੇਸ ਸੀਡਰ ਤਕਨੀਕ ਦੁਆਰਾ 4 ਏਕੜ ਵਿੱਚ ਬੀਜੀ ਜਾ ਰਹੀ ਕਣਕ ਦਾ ਖੇਤ ਵੇਖਿਆ ਗਿਆ। ਉਨ੍ਹਾਂ ਕਿਹਾ ਕਿ ਖੇਤੀ ਮਸ਼ੀਨੀਰੀ ਨਾਲ ਬਹੁਤ ਹੀ ਕਾਰਗਰ ਤਰੀਕਿਆਂ ਨਾਲ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ੍ਰੀ ਰਾਜੇਸ਼ ਕੁਮਾਰ ਲੇਖਾਕਾਰ, ਜਿਲ੍ਹਾ ਪ੍ਰੀਸ਼ਦ, ਮਾਨਸਾ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰੀ ਹਰਚੇਤ ਸਿੰਘ, ਖੇਤੀਬਾੜੀ ਉਪ ਨਿਰੀਖਕ ਤੋਂ ਇਲਾਵਾ ਸ੍ਰੀ ਗੁਰਤੇਜ਼ ਸਿੰਘ, ਸ੍ਰੀ ਨੱਥਾ ਸਿੰਘ, ਜਗਜੀਤ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਪ੍ਰਗਟ ਸਿੰਘ, ਸ੍ਰੀ ਜ਼ਸਵਿੰਦਰ ਸਿੰਘ ਆਦਿ ਮੋਹਤਬਰ ਵਿਅਕਤੀ ਮੌਜੂਦ ਸਨ।

NO COMMENTS