10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਸ਼ੈਡਿਊਲ ਦਾ ਐਲਾਨ 2 ਫਰਵਰੀ ਨੂੰ ਹੋਵੇਗਾ: ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ

0
105

ਨਵੀਂ ਦਿੱਲੀ 28, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਲਾਈਵ ਸੈਸ਼ਨ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਦਿਆਂ ਸੀਬੀਐਸਈ ਬੋਰਡ ਪ੍ਰੀਖਿਆਵਾਂ 2021 ਸਬੰਧੀ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੀਬੀਐਸਈ ਦੀ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆਵਾਂ ਦੀ ਤਰੀਖ 02 ਫਰਵਰੀ 2021 ਨੂੰ ਜਾਰੀ ਕਰੇਗਾ। ਦੱਸ ਦਈਏ ਕਿ ਵਿਦਿਆਰਥੀਆਂ ਨੂੰ ਸਿਰਫ ਪ੍ਰੀਖਿਆਵਾਂ ਸ਼ੁਰੂ ਹੋਣ ਅਤੇ ਖ਼ਤਮ ਹੋਣ ਦੀ ਤਾਰੀਖ ਬਾਰੇ ਹੀ ਪਤਾ ਹੈ। ਪਰ ਹੁਣ ਸਿੱਖਿਆ ਮੰਤਰੀ ਦੇ ਐਲਾਨ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਜਲਦੀ ਹੀ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਬਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ।

ਵੀਰਵਾਰ ਦੇ ਲਾਈਵ ਇੰਟਰੈਕਸ਼ਨ ਸ਼ੈਸ਼ਨ ਦੌਰਾਨ ਸਿੱਖਿਆ ਮੰਤਰੀ ਨੇ ਸੀਬੀਐਸਈ ਸਕੂਲਾਂ ਦੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਵਿੱਚ ਤਕਰੀਬਨ ਇੱਕ ਹਜ਼ਾਰ ਸਕੂਲ ਪ੍ਰਿੰਸੀਪਲ ਅਤੇ ਮੁਖੀ ਵੀ ਸ਼ਾਮਲ ਹੋਏ। ਇਸ ਵਿਚਾਰ ਵਟਾਂਦਰੇ ਦਾ ਮੁੱਖ ਨੁਕਤਾ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਜ਼ਮੀਨੀ ਪੱਧਰ ‘ਤੇ ਕਿਵੇਂ ਲਾਗੂ ਕੀਤਾ ਜਾਵੇ ਇਸ ਬਾਰੇ ਗੱਲ ਕਰਨਾ ਸੀ।

ਹੋਰ ਮਹੱਤਵਪੂਰਨ ਜਾਣਕਾਰੀ 

  • ਲਾਈਵ ਸੈਸ਼ਨ ਦੌਰਾਨ ਸਿੱਖਿਆ ਮੰਤਰੀ ਨੇ ਕਈ ਹੋਰ ਮੁੱਦਿਆਂ ‘ਤੇ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਕਈ ਸਹੂਲਤਾਂ ਬਾਰੇ ਦੱਸਿਆ।
  • ਸੈਸ਼ਨ ਦੌਰਾਨ ਸਿੱਖਿਆ ਮੰਤਰੀ ਨੇ ਅਕਾਦਮਿਕ ਬੈਂਕ ਆਫ਼ ਕ੍ਰੈਡਿਟ (ABC) ਬਾਰੇ ਗੱਲ ਕੀਤੀ, ਜਿਸ ਦੀ ਮਦਦ ਨਾਲ ਵਿਦਿਆਰਥੀ ਗੈਪ ਦੇ ਬਾਵਜੂਦ ਪੜ੍ਹਾਈ ਜਾਰੀ ਰੱਖ ਸਕਣਗੇ।
  • ਉਨ੍ਹਾਂ ਨੇ ਕਿਹਾ ਕਿ ਕੋਵਿਡ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਪਰ ਉਨ੍ਹਾਂ ਨੇ ਧਿਆਨ ਰੱਖਿਆ ਕਿ ਇਸ ਦਾ ਸਭ ਤੋਂ ਘੱਟ ਪ੍ਰਭਾਵ ਵਿਦਿਆਰਥੀਆਂ ‘ਤੇ ਪਵੇ।
  • ਉਨ੍ਹਾਂ ਕਿਹਾ ਕਿ ਖੇਤਰੀ ਭਾਸ਼ਾ ਦੀ ਮਹੱਤਤਾ ਨੂੰ ਸਮਝੋ ਅਤੇ ਛੇਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਇਸ ਭਾਸ਼ਾ ਵਿੱਚ ਸਿੱਖਿਆ ਮਿਲਣੀ ਚਾਹੀਦੀ ਹੈ।
  • ਉਨ੍ਹਾਂ ਨੇ ਪਾਠਕ੍ਰਮ ਵਿੱਚ ਤਬਦੀਲੀ ਨੂੰ ਕੋਵਿਡ ਕਾਰਨ ਇੱਕ ਜਬਰੀ ਤਬਦੀਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਇਸ ਲਈ ਕੀਤੀ ਗਈ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ।
  • ਉਨ੍ਹਾਂ ਨੇ ਲਾਈਵ ਸੈਸ਼ਨ ਦੌਰਾਨ ਕਲਾਸ 6 ਤੱਕ ਕਿੱਤਾ ਮੁਖੀ ਅਧਿਐਨ ਦੀ ਮਹੱਤਤਾ ਨੂੰ ਵੀ ਸਾਂਝਾ ਕੀਤਾ।

NO COMMENTS