ਲੁਧਿਆਣਾ 4 ਅਪਰੈਲ (ਸਾਰਾ ਯਹਾਂ /ਨਵੀਨ ਭਾਰਦਵਾਜ) : ਕੋਰੋਨਾ ਵੈਕਸੀਨ ਨੂੰ ਲੈ ਕੇ ਲੁਧਿਆਣਾ ਵਾਸੀਆਂ ਨੇ ਬਣਾਇਆ ਰਿਕਾਰਡ ਇੱਕ ਦਿਨ ਵਿੱਚ ਲਗਵਾਈ 26483 ਲੋਕਾਂ ਨੇ ਵੈਕਸੀਨ! ਲੋਕਾਂ ਵਿਚ ਦਿਸ ਰਿਹਾ ਭਾਰੀ ਉਤਸ਼ਾਹ ਜਦੋਂ ਤੋਂ ਪੰਜਾਬ ਵਿਚ ਕੋਰੋਨਾ ਨੂੰ ਲੈ ਕੇ ਵੈਕਸੀਨ ਲੱਗਣੀ ਸ਼ੁਰੂ ਹੋਈ ਹੈ। ਤਾਂ ਲੁਧਿਆਣਾ ਲਗਾਤਾਰ ਅੱਗੇ ਚੱਲ ਰਿਹਾ ਹੈ। ਲੁਧਿਆਣਾ ਵਿੱਚ ਐਤਵਾਰ ਨੂੰ ਲਗਾਏ 310ਕੈਂਪਾਂ ਵਿੱਚ ਸਰਕਾਰੀ ਕੇਂਦਰਾਂ ਵਿਚ 22483ਅਤੇ ਨਿੱਜੀ ਕੈਂਪਾਂ ਵਿਚ 4076 ਲੋਕਾਂ ਨੇ ਵੈਕਸੀਨ ਲਗਵਾਈ ਪੂਰੇ ਜ਼ਿਲ੍ਹੇ ਵਿੱਚ ਕੁੱਲ 2ਲੱਖ 9ਹਜਾਰ 70ਲੋਕਾਂ ਨੇ ਜ਼ਿਲ੍ਹਾ ਪੱਧਰ ਤੇ ਵੈਕਸੀਨ ਲਗਵਾਈ! ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਲੋਕਾਂ ਵਿਚ ਭਾਰੀ ਉਤਸ਼ਾਹ ਹੈ !ਉਹ ਪੂਰੇ ਜੋਸ਼ ਨਾਲ ਵੈਕਸੀਨ ਲਗਵਾ ਰਹੇ ਹਨ! ਜ਼ਿਲ੍ਹਾ ਪ੍ਰਸ਼ਾਸਨ ਮੁਹੱਲਾ ਵਾਈਜ਼ ਕਲੱਬਾਂ ਨਾਲ ਮਿਲ ਕੇ ਫੈਕਟਰੀਆਂ ,ਕਾਰਖਾਨੇ ,ਸਮਾਜ ਸੇਵੀ ਸੰਸਥਾਵਾਂ, ਦੇ ਸਹਿਯੋਗ ਨਾਲ ਜਗ੍ਹਾ ਜਗ੍ਹਾ ਵੈਕਸੀਨੇਸ਼ਨ ਕੈਂਪ ਲਗਾ ਰਹੇ ਹਨ । ਜ਼ਿਲ੍ਹਾ ਵਾਸੀਆਂ ਨੂੰ ਮਹੀਨਾਵਾਰ 310 ਮੈਗਾ ਵੇੈਸੀਨੇਸ਼ਨ ਕੈਂਪਾਂ ਵਿਚ ਬਹੁਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀਆਂ ਨੇ ਪਹੁੰਚ ਕੇ ਵੈਕਸੀਨ ਲਗਵਾਈ ਹੈ। ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਨ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਬਹੁਤ ਹੀ ਈਮਾਨਦਾਰੀ ਅਤੇ ਫੁਰਤੀ ਨਾਲ ਜਿਸ ਤਰ੍ਹਾਂ ਵੈਕਸੀਨ ਲਗਵਾ ਰਹੇ ਹਨ ।ਇਸ ਤਰ੍ਹਾਂ ਜ਼ਿਲ੍ਹਾ ਵਾਸੀ ਬਹੁਤ ਜਲਦੀ ਕੋਰੋਨਾ ਵਰਗੀ ਬੀਮਾਰੀ ਨੂੰ ਹਰਾ ਦੇਣਗੇ ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਲਗਾਉਣ ਦੇ ਨਾਲ ਨਾਲ ਮਾਸਕ ਅਤੇ ਸੇੈਟੀਨੇਜਰ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ। ਤਾਂ ਜੋ ਇਸ ਕੋਹੜ ਤੋਂ ਛੁਟਕਾਰਾ ਪਾਇਆ ਜਾ। ਸਕੇ ਉਨ੍ਹਾਂ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਪਾਰਕ ਸੰਸਥਾਵਾਂ ਅਤੇ ਹਰ ਤਰ੍ਹਾਂ ਦੇ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸ਼ਾਮਲ ਹੋ ਕੇ ਸਾਰੇ ਲੋਕਾਂ ਨੂੰ ਜਾਗਰੂਕ ਕਰਨ ।ਕਿ ਉਹ ਸਾਰੇ ਹੀ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਦੇ ਹੋਏ ਭਾਰਤ ਵਿੱਚ ਤਿਆਰ ਹੋਈ ਵੈਕਸੀਨ ਜ਼ਰੂਰ ਲਗਵਾਉਣ। ਤਾਂ ਜੋ ਵੱਧ ਬਹੁਤ ਲੋਕ ਇਸ ਵੈਕਸੀਨ ਦਾ ਲਾਭ ਉਠਾਉਂਦੇ ਹੋਏ ਤੰਦਰੁਸਤ ਅਤੇ ਸਿਹਤਮੰਦ ਰਹਿ ਸਕਣ।