*1 ਦਸੰਬਰ ਤੋਂ ਬਦਲਣਗੇ ਇਹ ਨਿਯਮ, ਸਸਤਾ ਹੋ ਸਕਦਾ ਹੈ LPG ਸਿਲੰਡਰ*

0
142

ਨਵੀਂ ਦਿੱਲੀ 27,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼):: ਨਵੰਬਰ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ, ਇਸ ਦੇ ਨਾਲ ਹੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਨਿਯਮ ਵੀ ਬਦਲਣ ਜਾ ਰਹੇ ਹਨ। ਨਵੇਂ ਮਹੀਨੇ ‘ਚ LPG ਸਿਲੰਡਰ ਦੀਆਂ ਕੀਮਤਾਂ ‘ਚ ਬਦਲਾਅ ਹੋ ਸਕਦਾ ਹੈ। ਇਸ ਤੋਂ ਇਲਾਵਾ ਬੈਂਕਿੰਗ ਅਤੇ ਪੈਨਸ਼ਨ ਨਾਲ ਜੁੜੇ ਕੁਝ ਨਿਯਮ ਵੀ ਬਦਲਣ ਜਾ ਰਹੇ ਹਨ।

UAN-ਆਧਾਰ ਲਿੰਕਿੰਗ

EPFO ਨੇ UAN ਅਤੇ ਆਧਾਰ ਨੂੰ ਲਿੰਕ ਕਰਨ ਦੀ ਸਮਾਂ ਸੀਮਾ 30 ਨਵੰਬਰ ਤੱਕ ਵਧਾ ਦਿੱਤੀ ਹੈ। ਹੁਣ ਹੋਰ ਵਿਸਥਾਰ ਦੀ ਉਮੀਦ ਨਹੀਂ ਹੈ। ਅਜਿਹੇ ‘ਚ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ, ਉਨ੍ਹਾਂ ਨੂੰ ਇਹ ਕੰਮ ਤਿੰਨ ਦਿਨਾਂ ‘ਚ ਪੂਰਾ ਕਰਨਾ ਹੋਵੇਗਾ, ਨਹੀਂ ਤਾਂ ਉਨ੍ਹਾਂ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜੇਕਰ UAN-ਆਧਾਰ ਨੂੰ ਸਮਾਂ ਸੀਮਾ ਦੇ ਅੰਦਰ ਲਿੰਕ ਨਹੀਂ ਕੀਤਾ ਜਾਂਦਾ ਹੈ, ਤਾਂ PF ਗਾਹਕਾਂ ਦੇ ਖਾਤੇ ਵਿੱਚ ਜਮ੍ਹਾ ਨਹੀਂ ਕੀਤਾ ਜਾਵੇਗਾ। ਅਜਿਹੇ ਗਾਹਕ ਪੀਐਫ ਖਾਤੇ ਤੋਂ ਵੀ ਨਹੀਂ ਕੱਢ ਸਕਣਗੇ।

ਸੱਤ ਲੱਖ ਦੇ ਬੀਮੇ ਦਾ ਹੋ ਸਕਦਾ ਹੈ ਨੁਕਸਾਨhttps://imasdk.googleapis.com/js/core/bridge3.489.0_en.html#goog_1818389839https://imasdk.googleapis.com/js/core/bridge3.489.0_en.html#goog_1818389840https://imasdk.googleapis.com/js/core/bridge3.489.0_en.html#goog_1818389841https://imasdk.googleapis.com/js/core/bridge3.489.0_en.html#goog_1818389842https://imasdk.googleapis.com/js/core/bridge3.489.0_en.html#goog_1818389851

ਜੇਕਰ 30 ਨਵੰਬਰ ਤੱਕ UAN-ਆਧਾਰ ਲਿੰਕ ਨਾ ਕੀਤਾ ਗਿਆ ਤਾਂ ਇੱਕ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ। EPFO ਨੇ ਕਰਮਚਾਰੀ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ (EDLI) ਲਈ ਵੀ UAN-ਆਧਾਰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਨਹੀਂ ਤਾਂ, ਕਰਮਚਾਰੀ ਦਾ ਪ੍ਰੀਮੀਅਮ ਜਮ੍ਹਾ ਨਹੀਂ ਕੀਤਾ ਜਾਵੇਗਾ ਅਤੇ ਉਹ 7 ਲੱਖ ਰੁਪਏ ਤੱਕ ਦੇ ਬੀਮਾ ਕਵਰ ਦੇ ਲਾਭ ਤੋਂ ਵਾਂਝਾ ਹੋ ਜਾਵੇਗਾ।

ਐਲਪੀਜੀ ਦੀਆਂ ਕੀਮਤਾਂ ਚ ਬਦਲਾਅ

ਡੀਜ਼ਲ-ਪੈਟਰੋਲ ਦੀ ਰਿਟੇਲ ਕਰਨ ਵਾਲੀਆਂ ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਸਿਲੰਡਰ ਦੀ ਕੀਮਤ ਦੀ ਸਮੀਖਿਆ ਕਰਦੀਆਂ ਹਨ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਆਈ ਹੈ। ਇਸ ਸ਼ੁੱਕਰਵਾਰ ਨੂੰ ਬ੍ਰੈਂਟ ਕਰੂਡ ਦੀ ਕੀਮਤ 10 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਈ, ਜੋ ਅਪ੍ਰੈਲ 2020 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ 1 ਦਸੰਬਰ ਦੀ ਸਮੀਖਿਆ ‘ਚ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ‘ਚ ਕਮੀ ਆਵੇਗੀ।

ਪੈਨਸ਼ਨਰਾਂ ਲਈ ਇਹ ਬਦਲਾਅ

ਸਰਕਾਰੀ ਪੈਨਸ਼ਨਰਾਂ ਲਈ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਨਵੰਬਰ ਹੈ। ਸਮਾਂ ਸੀਮਾ ਦੇ ਅੰਦਰ ਜੀਵਨ ਪੱਤਰ ਜਮ੍ਹਾਂ ਨਾ ਕਰਵਾਉਣ ਵਾਲੇ ਸਰਕਾਰੀ ਪੈਨਸ਼ਨਰਜ਼ ਨੂੰ ਪੈਨਸ਼ਨ ਮਿਲਣੀ ਬੰਦ ਹੋ ਜਾਵੇਗੀ। EPFO ਦੇ ਇੱਕ ਤਾਜ਼ਾ ਟਵੀਟ ਮੁਤਾਬਕ, ਸਰਕਾਰੀ ਪੈਨਸ਼ਨਰਾਂ ਨੂੰ 30 ਨਵੰਬਰ ਤੱਕ ਜੀਵਨ ਪੱਤਰ ਜਮ੍ਹਾਂ ਕਰਾਉਣਾ ਹੋਵੇਗਾ, ਜੋ ਇੱਕ ਸਾਲ ਲਈ ਵੈਧ ਹੋਵੇਗਾ। ਇਹ ਕੰਮ ਘਰ ਬੈਠੇ ਹੀ ਡਿਜੀਟਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ।

SBI ਕ੍ਰੈਡਿਟ ਕਾਰਡ ਮਹਿੰਗਾ ਹੋਵੇਗਾ

ਐਸਬੀਆਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਵੀ ਦਸੰਬਰ ਤੋਂ ਬਦਲਾਅ ਹੋਣ ਜਾ ਰਹੇ ਹਨ। ਹੁਣ SBI ਕ੍ਰੈਡਿਟ ਕਾਰਡ ਨਾਲ EMI ‘ਤੇ ਖਰੀਦਦਾਰੀ ਕਰਨਾ ਮਹਿੰਗਾ ਹੋ ਜਾਵੇਗਾ। ਹੁਣ ਤੱਕ ਐਸਬੀਆਈ ਕਾਰਡ ਸਿਰਫ ਵਿਆਜ ਲੈਂਦਾ ਸੀ, ਪਰ ਹੁਣ ਈਐਮਆਈ ‘ਤੇ ਖਰੀਦਦਾਰੀ ਕਰਨ ਲਈ ਪ੍ਰੋਸੈਸਿੰਗ ਫੀਸ ਵੀ ਅਦਾ ਕਰਨੀ ਪਵੇਗੀ। ਇਸ ਦਾ ਸਿੱਧਾ ਅਸਰ SBI ਕ੍ਰੈਡਿਟ ਕਾਰਡ ਉਪਭੋਗਤਾਵਾਂ ਦੀਆਂ ਜੇਬਾਂ ‘ਤੇ ਪਵੇਗਾ।

ਹੋਮ ਲੋਨ ਤੇ ਕੁਝ ਪੇਸ਼ਕਸ਼ਾਂ ਦੀ ਮਿਆਦ ਖ਼ਤਮ

ਤਿਉਹਾਰੀ ਸੀਜ਼ਨ ‘ਚ ਕਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ ਹੋਮ ਲੋਨ ਦੇ ਆਫਰ ਦਿੱਤੇ ਹਨ। ਇਹ ਪੇਸ਼ਕਸ਼ਾਂ ਕਿਫਾਇਤੀ ਵਿਆਜ ਦਰਾਂ ਤੋਂ ਲੈ ਕੇ ਪ੍ਰੋਸੈਸਿੰਗ ਫੀਸਾਂ ਨੂੰ ਮੁਆਫ ਕਰਨ ਤੱਕ ਹਨ। ਹਾਲਾਂਕਿ ਜ਼ਿਆਦਾਤਰ ਬੈਂਕਾਂ ਦੀਆਂ ਪੇਸ਼ਕਸ਼ਾਂ 31 ਦਸੰਬਰ 2021 ਤੱਕ ਲਾਗੂ ਹਨ, ਪਰ LIC ਹਾਊਸਿੰਗ ਫਾਈਨਾਂਸ ਦੀ ਪੇਸ਼ਕਸ਼ ਇਸ ਮਹੀਨੇ ਖ਼ਤਮ ਹੋ ਰਹੀ ਹੈ। ਕੰਪਨੀ ਨੇ ਯੋਗ ਗਾਹਕਾਂ ਨੂੰ 2 ਕਰੋੜ ਰੁਪਏ ਤੱਕ ਦੇ ਕਰਜ਼ੇ ‘ਤੇ 6.66 ਫੀਸਦੀ ਦੀ ਦਰ ਨਾਲ ਹੋਮ ਲੋਨ ਦੀ ਪੇਸ਼ਕਸ਼ ਕੀਤੀ ਹੈ, ਜਿਸ ਦੀ ਮਿਆਦ 30 ਨਵੰਬਰ ਨੂੰ ਖਤਮ ਹੋ ਰਹੀ ਹੈ।

NO COMMENTS