1 ਅਪ੍ਰੈਲ ਤੋਂ ਬਦਲ ਰਹੇ ਹਨ ਕੁਝ ਨਿਯਮ, ਜਾਣੋ ਇਨ੍ਹਾਂ ਦੇ ਬਾਰੇ

0
248

ਨਵੀਂ ਦਿੱਲੀ: ਹਰ ਸਾਲ 1 ਅਪ੍ਰੈਲ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਵਾਰ ਕਈ ਅਜਿਹੇ ਨਿਯਮਾਂ ‘ਚ ਬਦਲਾਅ ਆਉਣ ਵਾਲਾ ਹੈ ਜੋ ਸਿੱਧਾ ਆਮ ਆਦਮੀ ਦੀ ਜ਼ਿੰਦਗੀ ‘ਤੇ ਅਸਰ ਪਵੇਗਾ। ਵਿੱਤੀ ਸਾਲ ਦੀ ਸ਼ੁਰੂਆਤ ਤੋਂ ਪਹਿਲੇ ਦਿਨ ਯਾਨੀ 1 ਅਪ੍ਰੈਲ ਤੋਂ PAN, Income Tax ਤੇ GST ਨਾਲ ਜੁੜੇ ਨਿਯਮਾਂ ‘ਚ ਬਦਲਾਅ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਵਾਰ ਬਜਟ ‘ਚ ਸਰਕਾਰ ਨੇ ਇਨਕਮ ਟੈਕਸ ਦਾ ਨਵਾਂ ਸਲੈਬ ਬਣਾਇਆ ਹੈ ਜੋ ਨਵੇਂ ਵਿੱਤੀ ਸਾਲ ਤੋਂ ਲਾਗੂ ਹੋਵੇਗਾ। ਹਾਲਾਂਕਿ, ਕਸਟਰਮਜ਼ ਲਈ ਪੁਰਾਣੇ ਸਲੈਬ ਦਾ ਵਿਕਲਪ ਵੀ ਸਰਕਾਰ ਵੱਲੋਂ ਰੱਖਿਆ ਗਿਆ ਹੈ। ਆਓ ਜਾਣਦੇ ਹਾਂ ਕਿ ਨਵੇਂ ਵਿੱਤੀ ਸਾਲ ਤੋਂ ਕੀ ਬਦਲਣ ਵਾਲਾ ਹੈ।

ਪੈਨਆਧਾਰ ਲਿੰਕਿੰਗ ਨਾਲ ਜੁੜਿਆ ਨਿਯਮ: ਇਨਕਮ ਵਿਭਾਗ ਵੱਲੋਂ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਤੋਂ ਲਿੰਕ ਕਰਾਉਣ ਲਈ 31 ਮਾਰਚ ਅੰਤਿਮ ਤਾਰੀਕ ਦਿੱਤੀ ਹੈ। ਇਸ ਤੋਂ ਬਾਅਦ 1 ਅਪ੍ਰੈਲ 2020 ਤੋਂ ਜੋ ਪੈਨ ਕਾਰਡ ਆਧਾਰ ਨਾਲ ਲਿੰਕ ਨਹੀਂ ਹੋਏ ਹਨ ਉਹ Invalid ਹੋ ਜਾਣਗੇ। ਹਾਲਾਂਕਿ ਉਸ ਦੌਰਾਨ ਵੀ ਪੈਨ ਕਾਰਡ ਨੂੰ ਯੂਜ਼ ਕਰਨ ‘ਤੇ 10 ਹਜ਼ਾਰ ਤਕ ਜੁਰਮਾਨਾ ਲੱਗੇਗਾ। ਗੌਰਤਲਬ ਹੈ ਕਿ ਹੁਣ ਵੀ ਕਰੋੜਾਂ ਪੈਨ ਕਾਰਡ, ਆਧਾਰ ਨਾਲ ਲਿੰਕ ਨਹੀਂ ਹੈ।

ਨਵਾਂ ਇਨਕਮ ਟੈਕਸ ਸਿਸਟਮ ਹੋਵੇਗਾ ਲਾਗੂ: ਕੇਂਦਰ ਸਰਕਾਰ ਨੇ ਇਸ ਬਜਟ ‘ਚ ਇਨਕਮ ਟੈਕਸ ਲਈ ਵੱਡਾ ਐਲਾਨ ਕੀਤਾ ਸੀ। ਇਸ ‘ਚ ਸਰਕਾਰ ਨੇ ਨਵੇਂ ਸਲੈਬ ਨਾਲ Income Tax System ਦਾ ਐਲਾਨ ਕੀਤੀ ਸੀ ਕਿ ਜੋ 1 ਅਪ੍ਰੈਲ 2020 ਤੋਂ ਪ੍ਰਭਾਵੀ ਹੋ ਜਾਵੇਗਾ। ਨਵੇਂ ਵਿਵਸਥਾ ‘ਚ ਕੋਈ ਵੀ ਛੁੱਟ ‘ਤੇ ਕਟੌਤੀ ਦਾ ਫਾਇਦਾ ਨਹੀਂ ਦਿੱਤਾ ਜਾਵੇਗਾ। ਹਾਲਾਂਕਿ ਇਹ ਵਿਵਸਥਾ ਵੈਕਲਪਿਕ ਰਹੇਗੀ।

ਜੀਐਸਟੀ ਰਿਟਰਨ ਦਾ ਨਵਾਂ ਸਿਸਟਮ ਹੋਵੇਗਾ ਲਾਗੂ: Good and Service Tax ਯਾਨੀ ਜੀਐਸਟੀ ਦਾ ਨਵਾਂ ਸਿਸਟਮ ਵੀ ਨਵੇਂ ਵਿੱਤੀ ਸਾਲ ਤੋਂ ਲਾਗੂ ਹੋਵੇਗਾ। GST ਕਾਊਂਸਿਲ ਦੀ 31ਵੀਂ ਬੈਠਕ ‘ਚ ਟੈਕਸਪੇਅਰਜ਼ ਲਈ ਨਵੇਂ ਸਿਸਟਮ ਨੂੰ ਪੇਸ਼ ਕਰਨ ਦਾ ਫ਼ੈਸਲਾ ਲਿਆ ਗਿਆ ਸੀ।

ਨਹੀਂ ਵਿਕਣਗੇ BS-4 ਵਾਹਨ: 1 ਅਪ੍ਰੈਲ 2020 ਤੋਂ ਦੇਸ਼ ‘ਚ ਸਿਰਫ BS-4 ਮਾਨਕ ਵਾਲੇ ਵਾਹਨ ਵੀ ਵਿਕ ਸਕਣਗੇ। ਸੁਪਰੀਮ ਕੋਰਟ ਨੇ ਅਕਤੂਬਰ 2018 ‘ਚ ਆਦੇਸ਼ ਦਿੱਤਾ ਸੀ ਕਿ 31 ਮਾਰਚ 2020 ਤੋਂ ਬਾਅਦ BS-4 ਮਾਨਕ ਦੇ ਨਵੇਂ ਵਾਹਨ ਨਹੀਂ ਵਿਕਣਗੇ। ਇਹੀ ਕਾਰਨ ਹੈ ਕਿ BS-4 ਦੇ ਵਾਹਨਾਂ ਨੂੰ ਵੇਚਣ ਲਈ ਆਟੋਮੋਬਾਈਲ ਕੰਪਨੀਆਂ ਕਈ ਨਵੇਂ ਆਫਰਸ ਲੈ ਕੇ ਆਈਆਂ ਹਨ ਤੇ ਕਈ ਮਾਡਲਸ ਦੀ ਖਰੀਦ ‘ਤੇ ਭਾਰੀ ਡਿਸਕਾਊਂਟ ਦੇ ਰਹੀ ਹੈ।

NO COMMENTS