*1 ਅਕਤੂਬਰ ਨੂੰ ਬੁਢਲਾਡਾ ਵਿਖੇ ਹੋਵੇਗਾ ‘ਕੌਣ ਬਣੇਗਾ ਪਿਆਰੇ ਦਾ ਪਿਆਰਾ’ ਪ੍ਰੋਗਰਾਮ*

0
85

ਬੁਢਲਾਡਾ, 29 ਸਤੰਬਰ (ਸਾਰਾ ਯਹਾਂ/ ਅਮਨ ਮਹਿਤਾ ): ਜੀਵਨ ਜਾਚ ਚੈਰੀਟੇਬਲ ਸੁਸਾਇਟੀ ਸਿੱਧੂਵਾਲ (ਪਟਿਆਲਾ) ਵਲੋਂ 1 ਅਕਤੂਬਰ ਨੂੰ ਕਰਵਾਏ ਜਾ ਰਹੇ ਪ੍ਰੋਗਰਾਮ ‘ਕੌਣ ਬਣੇਗਾ ਪਿਆਰੇ ਦਾ ਪਿਆਰਾ’ ਪ੍ਰਤੀਯੋਗਤਾ ਨੂੰ  ਬੁਢਲਾਡਾ ਵਿਖੇ ਕਰਵਾ ਰਹੀ ਸੰਸਥਾ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ ਮੀਟਿੰਗ ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ।ਇਸ ਪ੍ਰਤੀਯੋਗਤਾ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਚੰਗੀ ਜੀਵਨ ਜਾਚ ਸਿਖਾਉਣ ਅਤੇ ਨੈਤਿਕ ਗੁਣਾਂ ਲਈ ਕੀਤੇ ਜਾ ਰਹੇ ਇਕ ਬਹੁਤ ਵਧੀਆ ਉਪਰਾਲੇ ਤਹਿਤ 1 ਅਕਤੂਬਰ ਸ਼ਨੀਵਾਰ ਸ਼ਾਮ 4 ਤੋਂ 5 ਵਜੇ ਤੱਕ ਇੱਕ ਟਿੱਕਮਾਰਕ ਪੇਪਰ ਹੋਵੇਗਾ ਜਿਸ ਵਿਚ ਚਾਰ ਸੌ ਤੋਂ ਵੱਧ ਬੱਚੇ ਭਾਗ ਲੈ ਰਹੇ ਹਨ। ਇਹਨਾਂ ਵਿਚੋਂ ਟੌਪਰ ਬੱਚੇ ਚੁਣਕੇ ਇੱਕ ਘੰਟੇ ਬਾਅਦ 6 ਤੌਂ 7 ਵਜੇ ਤੱਕ ਹੌਟਸੀਟ ਮੁਕਾਬਲਾ ਹੋਵੇਗਾ।ਇਸ ਮੁਕਾਬਲੇ ਵਿਚ 9 ਸਾਲ ਤੋਂ ਲੈਕੇ 90 ਸਾਲ ਤੱਕ ਵਿਅਕਤੀਆਂ ਲਈ ਦੋ ਗਰੁੱਪਾਂ ਵਿੱਚ ਪੇਪਰ ਹੋਵੇਗਾ। ਨਿਸ਼ਚਿਤ ਕਿਤਾਬ ਵਿਚੋਂ ਪ੍ਰਸ਼ਨ ਹੋਣਗੇ। ਇਹ ਸਾਰਾ ਪ੍ਰੋਗਰਾਮ ਬੱਸ ਸਟੈਂਡ ਦੇ ਨੇੜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੋਵੇਗਾ।ਬੱਚਿਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੀ ਦਿੱਤੇ ਜਾਣਗੇ। ਚੌਣਵੇਂ ਬੱਚਿਆਂ ਨੂੰ ਫਾਈਨਲ ਮੁਕਾਬਲੇ ਵਿੱਚ ਜਾਣ ਦਾ ਮੌਕਾ ਮਿਲੇਗਾ ਜਿਸ ਵਿਚ ਕਾਰ, ਮੋਟਰਸਾਈਕਲ, ਲੈਪਟੌਪ, ਹਵਾਈ ਯਾਤਰਾ,ਐਲ ਈ ਡੀ, ਵਰਗੇ ਇਨਾਮ ਜਿੱਤ ਸਕਣਗੇ। ਇਸ ਤਿਆਰੀ ਮੀਟਿੰਗ ਚ ਮਾਸਟਰ ਕੁਲਵੰਤ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ, ਚਰਨਜੀਤ ਸਿੰਘ ਝਲਬੂਟੀ, ਜ਼ਿਲਾ ਬਾਲ ਭਲਾਈ ਕਮੇਟੀ ਮੈਂਬਰ ਡਾਕਟਰ ਬਲਦੇਵ ਕੱਕੜ, ਅਮਨਪ੍ਰੀਤ ਸਿੰਘ ਅਨੇਜਾ, ਕੇਵਲ ਸਿੰਘ ਢਿੱਲੋਂ, ਡਾਕਟਰ ਪ੍ਰੇਮ ਸਾਗਰ, ਗੁਰਤੇਜ ਸਿੰਘ ਕੈਂਥ, ਬਲਬੀਰ ਸਿੰਘ ਕੈਂਥ, ਗੁਰਚਰਨ ਸਿੰਘ ਮਲਹੋਤਰਾ,ਸੋਹਣ ਸਿੰਘ, ਨਰੇਸ਼ ਕੁਮਾਰ ਬੰਸੀ, ਅਵਤਾਰ ਸਿੰਘ ਹੌਲਦਾਰ, ਦਵਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਮਾਸਟਰ ਜਸਪ੍ਰੀਤ ਸਿੰਘ, ਲੱਕੀ ਸਟੂਡੀਓ,ਨੱਥਾ ਸਿੰਘ ਆਦਿ ਹਾਜ਼ਰ ਸਨ।

NO COMMENTS